Punjab Wrap Up : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖ਼ਬਰਾਂ

02/04/2019 5:31:22 PM

ਜਲੰਧਰ : ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲੇ 'ਚ ਬੀਤੇ ਦਿਨੀਂ ਸਿੱਟ ਵਲੋਂ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤੇ ਗਏ ਮੋਗਾ ਦੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਨੂੰ ਰਿਮਾਂਡ ਖਤਮ ਹੋਣ 'ਤੇ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਸ਼ਰਮਾ ਨੂੰ 3 ਦਿਨ ਦੇ ਹੋਰ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਦੂਜੇ ਪਾਸੇ ਪੰਜਾਬ 'ਚ ਟਕਸਾਲੀਆਂ ਵਲੋਂ ਬਗਾਵਤ ਦਾ ਝੰਡਾ ਚੁੱਕਣ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਤੋਂ ਸੀਨੀਅਰ ਅਕਾਲੀ ਆਗੂ ਜਥੇਦਾਰ ਕੁਲਦੀਪ ਸਿੰਘ ਭੋਗਲ ਨੇ ਸਾਫ ਕਿਹਾ ਕਿ ਪਾਰਟੀ 'ਚ ਟਕਸਾਲੀ ਅਕਾਲੀ ਆਗੂਆਂ ਨਾਲ ਅਣਦੇਖੀ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

 ਇਕ ਹੋਰ ਟਕਸਾਲੀ ਨੇ ਸੁਖਬੀਰ ਖਿਲਾਫ ਖੋਲ੍ਹਿਆ ਮੋਰਚਾ, ਚੁੱਕੇ ਸਵਾਲ (ਵੀਡੀਓ)      

ਪੰਜਾਬ ਵਿਚ ਟਕਸਾਲੀਆਂ ਵਲੋਂ ਬਗਾਵਤ ਦਾ ਝੰਡਾ ਚੁੱਕਣ ਤੋਂ ਬਾਅਦ ਹੁਣ ਦਿੱਲੀ ਦੇ ਟਕਸਾਲੀਆਂ ਨੇ ਵੀ ਸੁਖਬੀਰ ਬਾਦਲ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਜਥੇ. ਕੁਲਦੀਪ ਸਿੰਘ ਭੋਗਲ ਨੇ ਸਾਫ ਕਿਹਾ ਕਿ ਪਾਰਟੀ ਵਿਚ ਟਕਸਾਲੀ ਅਕਾਲੀ ਆਗੂਆਂ ਦੀ ਅਣਦੇਖੀ ਹੋ ਰਹੀ ਹੈ। ਭੋਗਲ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਮਿਲਣ ਲਈ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਹੀ ਦੋ-ਦੋ ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ।

 ਚਾਰ ਸੂਬਿਆਂ ਦੀ ਪੁਲਸ ਨੂੰ ਭੜਥੂ ਪਾਉਣ ਵਾਲੇ ਖਤਰਨਾਕ ਗੈਂਗਸਟਰ ਗ੍ਰਿਫਤਾਰ      
ਪਟਿਆਲਾ ਪੁਲਸ ਨੇ ਚਾਰ ਸੂਬਿਆਂ ਦੀ ਪੁਲਸ ਨੂੰ ਲੋੜੀਂਦੇ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਇਨ੍ਹਾਂ ਨੂੰ ਪੰਜਾਬ-ਹਰਿਆਣਾ ਬਾਰਡਰ ਤੋਂ ਕਾਬੂ ਕੀਤਾ ਹੈ। ਗੈਂਗਸਟਰਾਂ ਵਿਚ ਨਵ ਲਾਹੌਰੀਆ, ਅੰਕੁਰ ਸਿੰਘ ਤੇ ਪ੍ਰਸ਼ਾਂਤ ਸ਼ਾਮਲ ਹਨ। 

 ਬਹਿਬਲ ਕਲਾਂ ਗੋਲੀਕਾਂਡ: ਚਰਨਜੀਤ ਸ਼ਰਮਾ 3 ਦਿਨ ਹੋਰ ਪੁਲਸ ਰਿਮਾਂਡ 'ਤੇ
 ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲੇ 'ਚ ਬੀਤੇ ਦਿਨੀਂ ਸਿੱਟ ਵੱਲੋਂ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤੇ ਗਏ ਮੋਗਾ ਦੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਨੂੰ ਰਿਮਾਂਡ ਖਤਮ ਹੋਣ 'ਤੇ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ। ਮਾਣਯੋਗ ਅਦਾਲਤ ਵੱਲੋਂ ਚਰਨਜੀਤ ਸ਼ਰਮਾ ਨੂੰ 3 ਦਿਨਾਂ ਦਾ ਪੁਲਸ ਰਿਮਾਂਡ ਦਿੱਤਾ ਗਿਆ ਹੈ।

ਕਪੂਰਥਲਾ: ਡੇਰਾ ਬਿਆਸ ਤੋਂ ਪਰਤ ਰਹੀ ਬੱਸ ਪਲਟੀ, 33 ਲੋਕ ਜ਼ਖਮੀ
 ਕਪੂਰਥਲਾ 'ਚ ਸੜਕ ਹਾਦਸਾ ਵਾਪਰਨ ਕਾਰਨ 33 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਡੇਰਾ ਬਿਆਸ ਤੋਂ ਵਾਪਸ ਸ਼ਾਹਕੋਟ ਜਾ ਰਹੀ ਬੱਸ ਕਪੂਰਥਲਾ ਦੇ ਪਿੰਡ ਪਾਜੀਆ ਨੇੜੇ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ 'ਚ 5 ਬੱਚਿਆਂ ਸਮੇਤ 33 ਲੋਕ ਜ਼ਖਮੀ ਹੋ ਗਏ।

 ਕਾਂਗਰਸ ਦੀ ਨੀਅਤ ਤੇ ਦਾਮਨ ਬਾਰੇ ਮਨਪ੍ਰੀਤ ਬਾਦਲ ਨੇ ਦਿੱਤਾ ਇਹ ਬਿਆਨ (ਵੀਡੀਓ)
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਐਤਵਾਰ ਨੂੰ ਬਠਿੰਡਾ ਪਹੁੰਚੇ। ਇਸ ਮੌਕੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਜੁਮਲੇ ਭਰਪੂਰ ਨਹੀਂ ਸਗੋਂ ਸੂਬੇ ਨੂੰ ਅੱਗੇ ਲਿਜਾਉਣ ਵਾਲਾ ਬਜਟ ਪੇਸ਼ ਕਰੇਗੀ ਅਤੇ ਜੋ ਬਜਟ ਆਏਗਾ, ਉਹ ਪੰਜਾਬ ਲਈ ਲਾਭਕਾਰੀ ਹੋਵੇਗਾ। 

ਸਵਾਈਨ ਫਲੂ ਦੀ ਲਪੇਟ 'ਚ ਆਇਆ ਅੰਮ੍ਰਿਤਸਰ, ਮੌਤਾਂ ਦੀ ਵਧੀ ਗਿਣਤੀ
ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਭਿਆਨਕ ਸਵਾਈਨ ਫਲੂ ਬੀਮਾਰੀ ਨਾਲ ਨਜਿੱਠਣ 'ਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਬਿਤ ਹੋ ਰਹੀ ਹੈ। ਹੁਣ ਤੱਕ ਸਵਾਈਨ ਫਲੂ ਦੇ 21 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 9 ਦੀ ਪੁਸ਼ਟੀ ਸਿਹਤ ਅਧਿਕਾਰੀਆਂ ਨੇ ਕੀਤੀ ਹੈ। 

ਦੇਖੋ, ਚਮਕੀਲੇ ਦੇ ਗੀਤ 'ਤੇ ਕਿਵੇਂ ਪਿਆ ਖੌਰੂ, ਬੈਂਸ ਸਾਹਮਣੇ ਹੋਈ ਹੱਥੋਪਾਈ (ਵੀਡੀਓ)
ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ 'ਚ ਆਯੋਜਿਤ ਕੀਤੇ ਗਏ 'ਧੀਆਂ ਦੀ ਲੋਹੜੀ' ਸਮਾਗਮ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੁਝ ਲੋਕ ਇਕ ਨੌਜਵਾਨ ਨਾਲ ਹੱਥੋਪਾਈ ਹੋ ਗਏ। ਇਸ ਸਮਾਗਮ ਵਿਚ ਵਿਧਾਇਕ ਬਲਵਿੰਦਰ ਸਿੰਘ ਬੈਂਸ ਵੀ ਮੌਜੂਦ ਸਨ ਅਤੇ ਉਨ੍ਹਾਂ ਦੇ ਸਾਹਮਣੇ ਹੀ ਨੌਜਵਾਨ ਕੁੱਕੜਾਂ ਵਾਂਗ ਲੜਣ ਲੱਗ ਪਏ।

ਕਾਂਗਰਸ ਦੇ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਮੰਗੀ 'ਲੋਕ ਸਭਾ ਟਿਕਟ'
ਕਾਂਗਰਸ ਦੇ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਭਵਨ, ਚੰਡੀਗੜ੍ਹ 'ਚ ਸੋਮਵਾਰ ਨੂੰ ਲੋਕ ਸਭਾ ਚੋਣਾਂ ਲੜਨ ਲਈ ਆਵੇਦਨ ਕੀਤਾ ਹੈ। ਜੈਵੀਰ ਸ਼ੇਰਗਿੱਲ ਨੇ ਪੰਜਾਬ ਸੀਟ ਤੋਂ ਲੋਕ ਸਭਾ ਟਿਕਟ 'ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣਾਂ ਲੜਨ ਲਈ ਆਵੇਦਨ ਕੀਤਾ ਹੈ। 

ਡੇਰਾ ਸੱਚਾ ਸੌਦਾ ਮਾਮਲੇ 'ਤੇ ਰੋਜ਼ੀ ਬਰਕੰਦੀ ਦਾ ਸਪੱਸ਼ਟੀਕਰਨ
 ਡੇਰਾ ਸੱਚਾ ਸੌਦਾ ਵਿਖੇ ਵੋਟਾਂ ਮੰਗਣ ਦੇ ਲੱਗ ਰਹੇ ਦੋਸ਼ਾਂ ਦੇ ਸਾਰੇ ਮਾਮਲੇ 'ਤੇ ਮੁਕਤਸਰ ਹਲਕੇ ਦੇ ਅਕਾਲੀ ਵਿਧਾਇਕ ਰੋਜ਼ੀ ਬਰਕੰਦੀ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।  'ਜਗਬਾਣੀ' ਦੇ ਪ੍ਰੋਗਰਾਮ 'ਜਨਤਾ ਦੀ ਸੱਥ' 'ਚ ਵਿਧਾਇਕ ਬਰਕੰਦੀ ਨੇ ਡੇਰਾ ਸੱਚਾ ਸੌਦਾ ਵੋਟਾਂ ਮੰਗਣ ਦੀ ਗੱਲ 'ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਹ ਗੁਰੂ ਸਾਹਿਬ ਤੋਂ ਡਰਨ ਵਾਲੇ ਬੰਦੇ ਹਾਂ ਅਤੇ ਉਨ੍ਹਾਂ ਕੋਲ ਵੋਟਾਂ ਮੰਗਣ ਦਾ ਪੂਰਾ-ਪੂਰਾ ਹੱਕ ਹੈ। 

ਬਾਦਲ ਨੇ ਕਰਵਾਇਆ ਗੁਰਦੁਆਰਿਆਂ 'ਤੇ RSS ਦਾ ਕਬਜ਼ਾ : ਹਰਪਾਲ ਚੀਮਾ (ਵੀਡੀਓ)
ਮਹਾਰਾਸ਼ਟਰ 'ਚ ਗੁਰਦੁਆਰਿਆਂ 'ਤੇ ਸਰਕਾਰ ਦੇ ਕਬਜ਼ੇ ਨੂੰ ਲੈ ਕੇ ਚੱਲ ਰਹੇ ਵਿਵਾਦ 'ਤੇ 'ਆਪ' ਆਗੂ ਹਰਪਾਲ ਚੀਮਾ ਨੇ ਵੱਡਾ ਬਿਆਨ ਦਿੱਤਾ ਹੈ। ਚੀਮਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਗੁਰਦੁਆਰਿਆਂ 'ਤੇ ਆਰ. ਐੱਸ. ਐੱਸ. ਦਾ ਕਬਜ਼ਾ ਕਰਵਾਇਆ ਹੈ

 

Anuradha

This news is Content Editor Anuradha