ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ ਰਹੇਗਾ ਮੌਸਮ, ਪੰਜਾਬ 'ਚ ਸਮਰਾਲਾ ਸਭ ਤੋਂ ਗਰਮ ਤੇ ਹੁਸ਼ਿਆਰਪੁਰ ਠੰਡਾ

04/09/2023 11:52:37 AM

ਲੁਧਿਆਣਾ (ਬਸਰਾ) : ਮੌਸਮ ਵਿਚ ਲਗਾਤਾਰ ਗਰਮੀ ਦਾ ਵਾਧਾ ਹੋਣਾ ਦੀ ਸੰਭਾਵਨਾ ਹੈ। ਸੂਬੇ ਵਿਚ ਹੁਣ ਤੱਕ ਸਮਰਾਲਾ ਦਾ ਤਾਪਮਾਨ ਲਗਾਤਾਰ ਸਭ ਤੋਂ ਵੱਧ ਦਰਜ ਕੀਤਾ ਜਾ ਰਿਹਾ ਹੈ। ਕੱਲ੍ਹ ਦੇ ਮੁਕਾਬਲੇ ਅੱਜ ਤਾਪਮਾਨ ’ਚ 1.5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਜਦਕਿ ਘੱਟੋ-ਘੱਟ ਤਾਪਮਾਨ ’ਚ 0.7 ਡਿਗਰੀ ਸੈਲਸੀਅਸ ਦੀ ਕਮੀ ਦੇਖਣ ਨੂੰ ਮਿਲੀ ਹੈ। ਆਉਣ ਵਾਲੇ ਦਿਨਾਂ ’ਚ ਮੌਸਮ ਆਮ ਤੌਰ ’ਤੇ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ। 

ਇਹ ਵੀ ਪੜ੍ਹੋ- ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆਂ ਦਾ ਦਿਹਾਂਤ

ਪਿਛਲੇ 24 ਘੰਟਿਆ ਦੌਰਾਨ ਮੌਸਮ ’ਚ ਆਏ ਬਦਲਾਅ ਮੁਤਾਬਕ ਸਭ ਤੋਂ ਵੱਧ ਤਾਪਮਾਨ ਸਮਰਾਲਾ ’ਚ 35.9 ਡਿਗਰੀ ਸੈਲਸੀਅਸ ਅਤੇ ਸਭ ਤੋਂ ਘੱਟ ਤਾਪਮਾਨ ਹੁਸ਼ਿਆਰਪੁਰ ’ਚ 12.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਉਣ ਵਾਲੇ ਦਿਨ੍ਹਾਂ ’ਚ ਵੱਧ ਤੋ ਵੱਧ ਤਾਪਮਾਨ ਵਿਚ 36 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ ਜਦਕਿ ਘੱਟ ਤੋਂ ਘੱਟ ਤਾਪਮਾਨ 20 ਡਿਗਰੀ ਸੈਲਸੀਅਸ ਰਹਿ ਸਕਦਾ ਹੈ।

ਇਹ ਵੀ ਪੜ੍ਹੋ-  ਢਾਈ ਸਾਲ ਪਹਿਲਾਂ ਚਾਵਾਂ ਨਾਲ ਵਿਆਹੀ ਧੀ ਦੀ ਲਾਸ਼ ਦੇਖ ਮਾਪਿਆਂ ਦਾ ਨਿਕਲਿਆ ਤ੍ਰਾਹ, ਲਗਾਏ ਵੱਡੇ ਦੋਸ਼

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto