''ਵਿਸ਼ੇਸ਼ ਇਜਲਾਸ'' ਦਾ ਪਹਿਲਾ ਦਿਨ ਹੰਗਾਮੇਦਾਰ, ਅਕਾਲੀਆਂ ਨੇ ਵਜਾਏ ਛੁਣਛੁਣੇ ਤਾਂ...

01/16/2020 6:43:24 PM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਇਸ ਸਾਲ ਦਾ ਪਹਿਲਾ 2 ਦਿਨਾ ਵਿਸ਼ੇਸ਼ ਇਜਲਾਸ ਵੀਰਵਾਰ ਨੂੰ ਹੰਗਾਮੇ ਨਾਲ ਸ਼ੁਰੂ ਹੋਇਆ। ਇਜਲਾਸ ਦੌਰਾਨ ਜਦੋਂ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਦੇ ਭਾਸ਼ਣ ਦੇ ਰਹੇ ਸਨ ਤਾਂ ਅਕਾਲੀ ਦਲ ਵਲੋਂ ਛੁਣਛੁਣੇ ਵਜਾ ਕੇ ਕਾਂਗਰਸ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਖੂਬ ਨਾਅਰੇਬਾਜ਼ੀ ਕੀਤੀ ਗਈ। ਅਕਾਲੀ ਦਲ ਵਲੋਂ ਆਰਥਿਕ ਤੰਗੀ ਤੇ ਬਿਜਲੀ ਦੇ ਮੁੱਦੇ ਨੂੰ ਲੈ ਕੇ ਇਹ ਹੰਗਾਮਾ ਕੀਤਾ ਗਿਆ ਅਤੇ ਵਾਕਆਊਟ ਕਰ ਦਿੱਤਾ ਗਿਆ। ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਵਲੋਂ ਵੀ ਪੰਜਾਬ 'ਚ ਮਹਿੰਗੀ ਬਿਜਲੀ ਨੂੰ ਲੈ ਕੇ ਸਦਨ 'ਚੋਂ ਵਾਕਆਊਟ ਕੀਤਾ ਗਿਆ। ਫਿਲਹਾਲ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

Babita

This news is Content Editor Babita