... ਹੁਣ 3 ਜਨਵਰੀ ਨੂੰ ਖੁੱਲ੍ਹਣਗੇ ਪੰਜਾਬ ਦੇ ਸਾਰੇ ਸਕੂਲ, 'ਠੰਡ' ਦੇ ਮੱਦੇਨਜ਼ਰ ਲਿਆ ਫੈਸਲਾ

12/30/2019 3:38:19 PM

ਲੁਧਿਆਣਾ (ਵਿੱਕੀ) : ਪੰਜਾਬ ਦੇ ਸਿੱਖਿਆ ਵਿਭਾਗ ਵਲੋਂ 25 ਦਸੰਬਰ, 2019 ਤੋਂ 31 ਦਸੰਬਰ, 2019 ਤੱਕ ਸਾਰੇ ਸਰਕਾਰੀ, ਪ੍ਰਾਈਵੇਟ, ਏਡਿਡ, ਮਾਨਤਾ ਪ੍ਰਾਪਤ ਸਕੂਲਾਂ 'ਚ ਸਰਦੀ ਦੀਆਂ ਛੁੱਟੀਆਂ ਕੀਤੀਆਂ ਗਈਆਂ ਸਨ ਪਰ ਹੁਣ ਸੂਬੇ 'ਚ ਪੈ ਰਹੀ ਕੜਾਕੇ ਦੀ ਠੰਡ ਨੂੰ ਦੇਖਦੇ ਹੋਏ ਪੰਜਾਬ ਦੇ ਸਿੱਖਿਆ ਵਿਭਾਗ ਵਲੋਂ 1 ਜਨਵਰੀ, 2020 ਨੂੰ ਸਕੂਲਾਂ 'ਚ ਛੱਟੀ ਦਾ ਐਲਾਨ ਕੀਤਾ ਗਿਆ ਹੈ, ਉੱਥੇ ਹੀ 2 ਜਨਵਰੀ, 2020 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੋਣ ਕਾਰਨ ਸਕੂਲਾਂ 'ਚ ਛੁੱਟੀ ਰਹੇਗੀ। ਇਸ ਦੇ ਚੱਲਦਿਆਂ ਹੁਣ ਸਾਰੇ ਸਰਕਾਰੀ, ਪ੍ਰਾਈਵੇਟ, ਏਡਿਡ, ਮਾਨਤਾ ਪ੍ਰਾਪਤ ਸਕੂਲ 3 ਜਨਵਰੀ, 2020 ਨੂੰ ਖੁੱਲ੍ਹਣਗੇ। ਉੱਥੇ ਹੀ 1 ਜਨਵਰੀ ਦੇ ਏਵਜ਼ 'ਚ ਮਹੀਨੇ ਦੇ ਦੂਜੇ ਸ਼ਨੀਵਾਰ 11 ਜਨਵਰੀ ਨੂੰ ਦੂਜੇ ਸ਼ਨੀਵਾਰ ਦੀ ਛੁੱਟੀ ਨਹੀਂ ਹੋਵੇਗੀ। ਇਸ ਦਿਨ ਸਕੂਲ ਆਮ ਦੀ ਤਰ੍ਹਾਂ ਹੀ ਖੁੱਲ੍ਹੇ ਰਹਿਣਗੇ।

Babita

This news is Content Editor Babita