12ਵੀਂ ਦੀ ਰੀ-ਚੈਕਿੰਗ ਲਈ 11 ਮਈ ਤਕ ਕੀਤਾ ਜਾ ਸਕੇਗਾ ਅਪਲਾਈ

04/26/2018 7:04:21 AM

ਮੋਹਾਲੀ  (ਨਿਆਮੀਆਂ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਮਾਰਚ 2018 ਦਾ ਨਤੀਜਾ 23 ਅਪ੍ਰੈਲ ਨੂੰ ਐਲਾਨਿਆ ਜਾ ਚੁੱਕਾ ਹੈ, ਜਿਹੜੇ ਪ੍ਰੀਖਿਆਰਥੀਆਂ ਨੇ ਆਪਣੇ ਕਿਸੇ ਵਿਸ਼ੇ ਦੀ ਰੀ-ਚੈਕਿੰਗ ਲਈ ਅਪਲਾਈ ਕਰਨਾ ਹੈ, ਉਹ 27 ਅਪ੍ਰੈਲ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ 'ਤੇ ਦਰਸਾਈਆਂ ਹਦਾਇਤਾਂ ਅਨੁਸਾਰ 11 ਮਈ ਤਕ ਆਨਲਾਈਨ ਅਪਲਾਈ ਕਰ ਸਕਦੇ ਹਨ। ਸਕੂਲ ਬੋਰਡ ਦੀ ਸਕੱਤਰ ਹਰਗੁਣਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਬਾਅਦ ਚਲਾਨ ਜਨਰੇਟ ਕਰ ਕੇ ਦਰਸਾਈ ਬੈਂਕ ਵਿਚ ਆਖਰੀ ਮਿਤੀ 16 ਮਈ ਤਕ ਪ੍ਰਤੀ ਉੱਤਰ ਪੱਤਰੀ 500 ਰੁਪਏ ਮਿੱਥੀ ਫੀਸ ਜਮ੍ਹਾ ਕਰਵਾਈ ਜਾ ਸਕਦੀ ਹੈ। ਇਸ ਉਪਰੰਤ ਰੀ-ਚੈਕਿੰਗ ਫਾਰਮ ਦਾ ਪ੍ਰਿੰਟ ਤੇ ਜਮ੍ਹਾ ਕਰਵਾਈ ਫੀਸ ਦਾ ਚਲਾਨ ਆਪਣੇ ਜ਼ਿਲੇ ਦੇ ਖੇਤਰੀ ਦਫ਼ਤਰ, ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ 21 ਮਈ ਤਕ ਜਮ੍ਹਾ ਕਰਵਾਏ ਜਾਣ। ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਪ੍ਰੀਖਿਆਰਥੀ ਰੀ-ਚੈਕਿੰਗ ਲਈ ਇਕ ਹੀ ਵਾਰ ਫਾਰਮ ਭਰ ਸਕਦਾ ਹੈ।