ਪੰਜਾਬ ਬੋਰਡ ਨੇ ਬੰਨ੍ਹਿਆ ਲੱਕ, 12ਵੀਂ ਦੀਆਂ ਪੈਂਡਿੰਗ ਪ੍ਰੀਖਿਆਵਾਂ ਕਰਾਉਣ ਦੀ ਤਿਆਰੀ ਸ਼ੁਰੂ

05/05/2020 9:47:26 AM

ਲੁਧਿਆਣਾ (ਵਿੱਕੀ) : ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਕਾਰਨ ਰੱਦ ਕੀਤੀਆਂ ਗਈਆਂ 12ਵੀਂ ਦੀਆਂ ਪ੍ਰੀਖਿਆਵਾਂ ਮੁੜ ਕਰਵਾਉਣ ਦੀ ਤਿਆਰੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਇਸੇ ਕੜੀ ਤਹਿਤ ਬੋਰਡ ਨੇ ਪਹਿਲੇ ਪੜਾਅ 'ਚ ਰਾਜ ਦੇ ਸਮੂਹ ਜ਼ਿਲਾ ਸਿੱਖਿਆ ਅਧਿਕਾਰੀਆਂ ਨਾਲ ਜ਼ਿਲੇ 'ਚ ਪਹਿਲਾਂ ਤੋਂ ਬਣਾਏ ਗਏ ਪ੍ਰੀਖਿਆ ਕੇਂਦਰਾਂ ਦੀ ਡਿਟੇਲ ਮੰਗੀ ਹੈ।

ਇਸ ਸਬੰਧੀ ਜਾਰੀ ਪੱਤਰ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਰਾਜ ਦੇ ਜਿਨ੍ਹਾਂ ਜ਼ਿਲਿਆਂ 'ਚ ਕੋਰੋਨਾ ਦੇ ਵੱਧਦੇ ਕੇਸਾਂ ਨੂੰ ਦੇਖਦੇ ਹੋਏ ਕੰਟੇਨਮੈਂਟ ਜ਼ੋਨ ਬਣਾਏ ਗਏ ਹਨ, ਉਥੋਂ ਦੇ ਸਕੂਲਾਂ 'ਚ ਸਥਾਪਤ ਪ੍ਰੀਖਿਆ ਕੇਂਦਰਾਂ ਨੂੰ ਵੀ ਬਦਲਿਆ ਜਾਵੇਗਾ। ਇਹੀ ਕਾਰਨ ਹੈ ਕਿ ਕੰਟੇਨਮੈਂਟ ਜ਼ੋਨ 'ਚ ਆਉਂਦੇ ਪ੍ਰੀਖਿਆ ਕੇਂਦਰਾਂ ਦਾ ਬਦਲਵਾਂ ਪ੍ਰਬੰਧ ਕਰਨ ਦੀ ਯੋਜਨਾ ਵੀ ਬੋਰਡ ਨੇ ਸਿੱਖਿਆ ਅਧਿਕਾਰੀਆਂ ਤੋਂ ਮੰਗੀ ਹੈ। ਡੀ. ਈ. ਓਜ਼ ਨੂੰ 5 ਮਈ ਤੱਕ ਇਸ ਸਬੰਧੀ ਪੂਰੀ ਸੂਚਨਾ ਈ-ਮੇਲ ’ਤੇ ਭੇਜਣ ਲਈ ਕਿਹਾ ਗਿਆ ਹੈ। ਪੀ. ਐੱਸ. ਈ. ਬੀ. ਨੇ ਪੂਰੀ ਅਹਤਿਆਤ ਵਰਤਦੇ ਹੋਏ ਡੀ. ਈ. ਓਜ਼ ਤੋਂ ਹਰ ਤਰ੍ਹਾਂ ਦੀ ਸੂਚਨਾ ਮੰਗੀ ਹੈ, ਜਿਸ ਨਾਲ ਪ੍ਰੀਖਿਆਰਥੀਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
ਬੋਰਡ ਨੇ ਡੀ. ਈ. ਓਜ਼ ਤੋਂ ਇਹ ਮੰਗੀ ਹੈ ਡਿਟੇਲ
ਜ਼ਿਲੇ 'ਚ ਪੈਂਦੇ ਕੰਟੇਨਮੈਂਟ ਜ਼ੋਨ ਦੇ ਨਾਮ ਅਤੇ ਉਨ੍ਹਾਂ ਦੀ ਗਿਣਤੀ ਕਿੰਨੀ ਹੈ? ਕੰਟੇਨਮੈਂਟ ਜ਼ੋਨ 'ਚ ਪੈਂਦੇ ਪ੍ਰੀਖਿਆ ਕੇਂਦਰਾਂ ਦੇ ਨਾਂ ਅਤੇ ਉਨ੍ਹਾਂ ਦੀ ਗਿਣਤੀ
ਕਿਸੇ ਪ੍ਰੀਖਿਆ ਕੇਂਦਰ ਨੂੰ ਕੁਅਰੰਟਾਈਨ ਸੈਂਟਰ ਬਣਾਇਆ ਗਿਆ ਹੈ ਤਾਂ ਉਸ ਦਾ ਨਾਮ ਅਤੇ ਗਿਣਤੀ
ਜਿਨ੍ਹਾਂ ਪ੍ਰੀਖਿਆ ਕੇਂਦਰਾਂ 'ਚ ਕੁਅਰੰਟਾਈਨ ਸੈਂਟਰ ਬਣੇ ਹਨ, ਉਨ੍ਹਾਂ ਦੀ ਜਗ੍ਹਾ ’ਤੇ ਕਿਸ ਨੇੜਲੇ ਸਕੂਲ ’ਚ ਕੇਂਦਰ ਬਣੇਗਾ?

Babita

This news is Content Editor Babita