10ਵੀਂ ਦੇ ਨਤੀਜੇ 'ਚ ਜ਼ਿਲ੍ਹਾ ਨਵਾਂਸ਼ਹਿਰ 'ਚ ਦੀਪਾਂਸ਼ੀ ਪਹਿਲੇ, ਆਦਿਤਿਆ ਤੇ ਹਰਲੀਨ ਦੂਜੇ ਰਹੇ ਦੂਜੇ ਨੰਬਰ 'ਤੇ

07/06/2022 6:28:04 PM

ਨਵਾਂਸ਼ਹਿਰ (ਤ੍ਰਿਪਾਠੀ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੀ ਗਈ 10ਵੀਂ ਜਮਾਤ ਦੀ ਮੈਰਿਟ ਲਿਸਟ ਵਿਚ ਜ਼ਿਲ੍ਹੇ ਵਿਚ ਪਹਿਲਾ ਅਤੇ ਪੰਜਾਬ ਮੈਰਿਟ ਲਿਸਟ ਵਿਚ 8ਵਾਂ ਸਥਾਨ ਹਾਸਲ ਕਰਨ ਵਾਲੀ ਨਵਾਂਸ਼ਹਿਰ ਦੇ ਆਸਾ ਨੰਦ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਦੀਪਾਂਸ਼ੀ ਐੱਮ. ਬੀ. ਏ. ਕਰਕੇ ਪੰਜਾਬ ਦੇ ਅਰਥ ਪ੍ਰਬੰਧਨ ਨੂੰ ਹੋਰ ਗਤੀ ਦੇਣਾ ਚਾਹੁੰਦੀ ਹੈ।

ਦੀਪਾਂਸ਼ੀ ਨੇ ਦੱਸਿਆ ਕਿ ਉਸ ਨੇ 11ਵੀਂ ਜਮਾਤ ਵਿਚ ਕਾਮਰਸ ਵਿਸ਼ੇ ਦੀ ਚੋਣ ਕੀਤੀ ਹੈ ਅਤੇ ਕਾਮਰਸ 
ਗ੍ਰੈਜੂਏਸ਼ਨ ਕਰਨ ਉਪਰੰਤ ਆਈ. ਆਈ. ਐੱਮ. ਤੋਂ ਐੱਮ. ਬੀ. ਏ. ਕਰਨਾ ਚਾਹੁੰਦੀ ਹੈ। ਉਸ ਨੇ ਦੱਸਿਆ ਕਿ ਪੜ੍ਹਾਈ ਤੋਂ ਇਲਾਵਾ ਸਕੂਲ ਦੀਆਂ ਸਾਰੀਆਂ ਕਲਚਰਰ ਗਤੀਵਿਧੀਆਂ ਵਿਚ ਹਿੱਸਾ ਲੈਣਾ, ਬੈਡਮਿੰਟਨ ਖੇਡਣਾ ਅਤੇ ਖਾਲੀ ਸਮੇਂ ਵਿਚ ਚੰਗੀਆਂ ਕਿਤਾਬਾਂ ਪੜ੍ਹ ਕੇ ਸਮਾਂ ਵਤੀਤ ਕਰਦੀ ਹੈ। ਉਸ ਨੇ ਆਪਣੀ ਇਸ ਸਫ਼ਲਤਾ ਦਾ ਸਿਹਰਾ ਆਪਣੀ ਅਧਿਆਪਕਾ ਨੀਲਮ ਕਟੋਚ, ਮੀਡੀਆ ਵਿਚ ਕੰਮ ਕਰਦੇ ਪਿਤਾ ਰਿਸ਼ੀ ਅਤੇ ਸਕੂਲ ਅਧਿਆਪਕਾਂ ਨੂੰ ਦਿੱਤਾ।

ਇਹ ਵੀ ਪੜ੍ਹੋ: ਜਲੰਧਰ ਦੇ ਸੈਂਟਰਲ ਟਾਊਨ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਲੁੱਟੀ 10 ਲੱਖ ਦੀ ਨਕਦੀ

ਗਣਿਤ ਅਧਿਆਪਕ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦਾ ਹੈ ਆਦਿਤਿਆ ਗੋਇਲ
ਪੰਜਾਬ ਸਕੂਲ ਬੋਰਡ ਦੀ 10ਵੀਂ ਪ੍ਰੀਖਿਆ ਵਿਚ ਜ਼ਿਲ੍ਹੇ ਵਿਚ ਦੂਜਾ ਸਥਾਨ ਅਤੇ ਪੰਜਾਬ ਵਿਚ 12ਵਾਂ ਸਥਾਨ ਹਾਸਲ ਕਰਨ ਵਾਲੇ ਆਦਿਤਿਆ ਦਾ ਸੁਫ਼ਨਾ ਗਣਿਤ ਵਿਚ ਸਿੱਖਿਆ ਹਾਸਲ ਕਰਕੇ ਗਣਿਤ ਪ੍ਰੋਫ਼ੈਸਰ ਬਣ ਕੇ ਸਮਾਜ ਅਤੇ ਦੇਸ਼ ਦੀ ਸੇਵਾ ਕਰਨਾ ਹੈ। ਉਸ ਨੇ ਦੱਸਿਆ ਕਿ ਪੜ੍ਹਾਈ ਤੋਂ ਇਲਾਵਾ ਉਸ ਨੂੰ ਕ੍ਰਿਕਟ ਖੇਡਣਾ ਚੰਗਾ ਲੱਗਦਾ ਹੈ। ਇਸ ਤੋਂ ਇਲਾਵਾ ਇੰਗਲਿਸ਼ ਮੂਵੀ ਵੇਖ ਕੇ ਸਮੇਂ ਦੀ ਸੁਵਰਤੋਂ ਕਰਦਾ ਹੈ। ਉਸ ਨੇ ਦੱਸਿਆ ਕਿ ਇਸ ਮੁਕਾਮ ਨੂੰ ਹਾਸਲ ਕਰਨ ਦਾ ਸਿਹਰਾ ਸਰਕਾਰੀ ਸਕੂਲ ਵਿਚ ਬੱਚਿਆਂ ਨੂੰ ਸਿੱਖਿਆ ਦੇ ਰਹੀ ਆਪਣੀ ਮਾਤਾ ਸਾਰਿਕਾ ਗੋਇਲ, ਸਰਕਾਰੀ ਨੌਕਰੀ ਕਰ ਰਹੇ ਪਿਤਾ ਨਵੀਨ ਗੋਇਲ ਅਤੇ ਆਪਣੇ ਸਕੂਲ ਅਧਿਆਪਕਾਂ ਨੂੰ ਦਿੱਤਾ।

ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਹਸਪਤਾਲ ’ਚ ਭਿੜੀਆਂ ਦੋ ਧਿਰਾਂ, ਚੱਲੀਆਂ ਕੁਰਸੀਆਂ ਤੇ ਡਾਂਗਾਂ, ਵੀਡੀਓ ਵਾਇਰਲ

ਜ਼ਿਲ੍ਹੇ 'ਚ ਚੌਥਾ ਸਥਾਨ ਹਾਸਲ ਕਰਨ ਵਾਲੀ ਮਲਿਕਾ ਸਾਹਨੀ ਜੱਜ ਬਣ ਕੇ ਕਰਨਾ ਚਾਹੁੰਦੀ ਹੈ ਸਮਾਜ ਅਤੇ ਦੇਸ਼ ਦੀ ਸੇਵਾ
ਪੰਜਾਬ ਬੋਰਡ ਦੇ ਨਤੀਜੇ ਵਿਚ ਜ਼ਿਲ੍ਹੇ ਵਿਚ ਚੌਥਾ ਅਤੇ ਪੰਜਾਬ ਮੈਰਿਟ ਵਿਚ 14ਵਾਂ ਸਥਾਨ ਹਾਸਲ ਕਰਨ ਵਾਲੀ ਮਲਿਕਾ ਸਾਹਨੀ ਜੱਜ ਬਣ ਕੇ ਸਮਾਜ ਅਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਉਸਨੇ ਦੱਸਿਆ ਕਿ 12ਵੀਂ ਤੋਂ ਬਾਅਦ ਉਹ ਲਾਅ ਗ੍ਰੈਜੂਏਟ ਬਣ ਕੇ ਜੂਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਨਾ ਚਾਹੁੰਦੀ ਹੈ। ਉਸਨੇ ਦੱਸਿਆ ਕਿ ਬਿਨ੍ਹਾਂ ਟਿਊਸ਼ਨ ਮੁੜ ਨਾਲ ਪੜ੍ਹਾਈ ਅਤੇ ਕਲਾਸ ਵਿਚ ਟੀਚਰ ਦੇ ਲੈਕਚਰ ਨੂੰ ਧਿਆਨ ਨਾਲ ਸੁਣਨਾ ਹੀ ਉਸ ਦੀ ਸਫ਼ਲਤਾ ਦਾ ਮੂਲ ਮੰਤਰ ਹੈ।

ਆਰਮੀ ਅਫ਼ਸਰ ਦੀ ਪੁੱਤਰੀ ਐੱਮ. ਬੀ. ਬੀ. ਐੱਸ. ਕਰਕੇ ਕਰਨਾ ਚਾਹੁੰਦੀ ਹੈ ਸਮਾਜ ਦੀ ਸੇਵਾ
10ਵੀਂ ਬੋਰਡ ਦੀ ਪ੍ਰੀਖਿਆ ਵਿਚ ਜ਼ਿਲੇ ’ਚ ਦੂਜਾ ਅਤੇ ਮੈਰਿਟ ਵਿਚ 12ਵਾਂ ਸਥਾਨ ਹਾਸਲ ਕਰਨ ਵਾਲੀ ਹਰਲੀਨ ਸੈਣੀ ਨੇ ਦੱਸਿਆ ਕਿ ਉਸ ਨੇ 11ਵੀਂ ਵਿਚ ਮੈਡੀਕਲ ਵਿਸ਼ੇ ਦੀ ਚੋਣ ਕੀਤੀ ਹੈ। 12ਵੀਂ ਤੋਂ ਬਾਅਦ ਉਹ ਐੱਮ. ਬੀ. ਬੀ. ਐੱਸ. ਕਰਕੇ ਸਮਾਜ ਅਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਜਗਦੀਸ਼ ਸਿੰਘ ਸੈਣੀ ਆਰਮੀ ਅਫਸਰ ਹਨ ਅਤੇ ਦੇਸ਼ ਦੀਆਂ ਹੱਦਾਂ ’ਤੇ ਤਾਇਨਾਤ ਹੋ ਕੇ ਦੇਸ਼ ਦੀ ਸੁਰੱਖਿਆ ਵਿਚ ਜੁਟੇ ਹੋਏ ਹਨ, ਜਦਕਿ ਮਾਤਾ ਰਾਜਿੰਦਰ ਕੌਰ ਹਾਊਸ ਵਾਇਫ ਹਨ। ਉਸਨੇ ਦੱਸਿਆ ਬਿਨਾਂ ਕਿਸੇ ਬੋਝੇ ਅਤੇ ਮੂੜ ਹੋਣ ’ਤੇ ਪੜ੍ਹਾਈ ਕਰਕੇ ਹੀ ਉਸ ਨੇ ਇਸ ਮੁਕਾਮ ਨੂੰ ਹਾਸਲ ਕੀਤਾ ਹੈ। ਟੀ. ਵੀ. ਸੀਰੀਅਲ ਵੇਖਣਾ, ਫ਼ਿਲਮਾਂ ਵੇਖਣਾ, ਕਿਤਾਬਾਂ ਪੜ੍ਹਨੀਆਂ ਅਤੇ ਬੈਡਮਿੰਟਨ ਖੇਡਣਾ ਉਸ ਦੀ ਰੂਟੀਨ ਵਿਚ ਸ਼ਾਮਲ ਹਨ।

ਇਹ ਵੀ ਪੜ੍ਹੋ: ਪੰਜਾਬ ਬੋਰਡ 10ਵੀਂ ਦੇ ਨਤੀਜੇ 'ਚ 7 ਮੈਰਿਟ ਨਾਲ ਸੂਬੇ ’ਚੋਂ 9ਵੇਂ ਸਥਾਨ ’ਤੇ ਰਿਹਾ ਜ਼ਿਲ੍ਹਾ ਜਲੰਧਰ, ਇਨ੍ਹਾਂ ਨੇ ਮਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

shivani attri

This news is Content Editor shivani attri