ਪੰਜਾਬ ਰੋਡਵੇਜ਼ ਤੇ ਪਨਬੱਸ ਯੂਨੀਅਨ ਵੱਲੋਂ ਗੇਟ ਰੈਲੀ

07/13/2018 3:10:50 AM

ਤਰਨਤਾਰਨ,   (ਰਮਨ)-  ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਪੰਜਾਬ ਰੋਡਵੇਜ਼ ਤਰਨਤਾਰਨ ਦੇ ਗੇਟ ’ਤੇ ਰੋਡਵੇਜ਼ ਤਰਨਤਾਰਨ ਦੀਅਾਂ ਯੂਨੀਅਨਾਂ ਨੇ ਗੇਟ ਰੈਲੀ ਕਰਕੇ ਸਰਕਾਰ  ਵਿਰੁਧ  ਨਾਅਰੇਬਾਜ਼ੀ ਕੀਤੀ। 18 ਜੁਲਾਈ ਨੂੰ ਪੰਜਾਬ ਪੈਨਸ਼ਨਰਜ਼ ਯੂਨੀਅਨ ਵੱਲੋਂ ਜ਼ਿਲਾ ਹੈਡਕੁਆਰਟਰਾਂ ’ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ। 
ਰੋਡਵੇਜ਼ ਕਾਮਿਆਂ ਦੀਆਂ ਮੰਨੀਆਂ  ਮੰਗਾਂ ਨਾ ਲਾਗੂ ਕਰਨ ਬਾਰੇ ਸਰਕਾਰ ਦੀ ਨਿਖੇਧੀ ਕੀਤੀ ਜਾਵੇਗੀ। ਟ੍ਰਾਂਸਪੋਰਟ ਮੰਤਰੀ ਵੱਲੋਂ ਟ੍ਰਾਂਸਪੋਰਟ ਵਿਚ ਲੱਗੇ ਅਧਿਕਾਰੀਅਾਂ ਅਤੇ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਜਾ ਰਹੀਆਂ ਹਨ ਜੇਕਰ ਇਹ ਬਦਲੀਆਂ  ਰੱਦ  ਨਾ ਕੀਤੀਆਂ ਤਾਂ ਟ੍ਰਾਂਸਪੋਰਟ ਮੰਤਰੀ ਦੇ ਪੁਤਲੇ  ਫੂਕੇ ਜਾਣਗੇ। ਸਾਰੇ ਪੰਜਾਬ ਵਿਚ ਬੱਸ ਸਟੈਂਡਾਂ ’ਤੇ 17, 18 ਅਤੇ 19 ਜੁਲਾਈ ਨੂੰ 12 ਤੋਂ 2 ਵਜੇ ਤੱਕ ਰੈਲੀ ਅਤੇ ਮੁਜ਼ਾਹਰੇ  ਕੀਤੇ ਜਾਣਗੇ। 
ਉਨ੍ਹਾਂ ਮੰਗ ਕੀਤੀ ਕਿ ਪਿਛਲੀਆਂ ਡੀ.ਏ. ਦੀਆਂ ਕਿਸ਼ਤਾਂ  ਅਤੇ ਬਕਾਇਆ ਵੀ ਦਿੱਤਾ ਜਾਵੇ, ਪੇ ਕਮਿਸ਼ਨ ਦੀ ਰਿਪੋਰਟ  ਲਾਗੂ  ਕੀਤੀ ਜਾਵੇ, ਸਾਰੀਆਂ ਕੈਟਾਗਿਰੀਆਂ ਦੀਆਂ ਪ੍ਰਮੋਸ਼ਨਾਂ ਕੀਤੀਆਂ ਜਾਣ। ਇਸ ਮੌਕੇ  ਏਟਕ ਦੇ ਪ੍ਰਧਾਨ ਅਜਮੇਰ ਸਿੰਘ ਕੱਲਾ, ਮੀਤ ਪ੍ਰਧਾਨ ਸਰਬਜੀਤ ਸਿੰਘ, ਸੈਕਟਰੀ ਸ਼ਮਸ਼ੇਰ ਸਿੰਘ, ਕਰਮਚਾਰੀ ਦਲ ਦੇ ਸੂਬਾ ਪ੍ਰਧਾਨ ਬਲਜੀਤ ਸਿੰਘ, ਗੁਰਪ੍ਰੀਤ ਸਿੰਘ, ਸੈਕਟਰੀ ਕੁਲਵਿੰਦਰ ਸਿੰਘ, ਕੰਡਕਟਰ ਯੂਨੀਅਨ ਦੇ ਪ੍ਰਧਾਨ ਨਿਰਮਲ ਸਿੰਘ, ਸੈਕਟਰੀ ਬੂਟਾ ਸਿੰਘ, ਵਰਕਸ਼ਾਪ ਯੂਨੀਅਨ ਦੇ ਪ੍ਰਧਾਨ ਨਿਰਮਲ ਮਸੀਹ, ਸੈਕਟਰੀ ਸੁਖਵਿੰਦਰ ਸਿੰਘ, ਇੰਟਕ ਦੇ ਸੈਕਟਰੀ ਦਲਬੀਰ ਸਿੰਘ, ਛਤਰਪਾਲ ਸਿੰਘ, ਅਮਰਜੀਤ ਸਿੰਘ ਪੈਨਸ਼ਨਰਜ਼ ਯੂਨੀਅਨ ਦੇ ਸੈਕਟਰੀ ਸੁੱਚਾ ਸਿੰਘ, ਦਿਲਬਾਗ ਸਿੰਘ, ਬਲਵਿੰਦਰ ਸਿੰਘ ਨੇ ਸੰਬੋਧਨ ਕੀਤਾ।
ਪੱਟੀ, (ਸੌਰਭ)- ਪੰਜਾਬ ਰੋਡਵੇਜ਼, ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਪੱਟੀ ਡਿਪੂ ਵਿਖੇ ਪ੍ਰਧਾਨ ਗੁਰਬਿੰਦਰ ਸਿੰਘ ਗਿੱਲ ਦੀ ਅਗਵਾਈ ’ਚ ਗੇੇਟ ਰੈਲੀ ਕੀਤੀ ਗਈ। ਜਿਸ ਵਿਚ ਸਰਕਾਰ ਤੇ ਟਰਾਂਸਪੋਰਟ ਮਹਿਕਮੇਂ ਵੱਲੋਂ ਮੰਗਾਂ ਨਾ ਮੰਨੇ ਜਾਣ ’ਤੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸਰਪ੍ਰਸਤ ਸਲਵਿੰਦਰ ਸਿੰਘ, ਚਰਨਜੀਤ ਸਿੰਘ ਮੀਤ ਪ੍ਰਧਾਨ, ਸੈਕਟਰੀ ਨਿਰਵੈਲ ਸਿੰਘ, ਪ੍ਰੈੱਸ ਸੱਕਤਰ ਵੀਰਮ ਜੰਡ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਤਿੰਨ ਦਿਨ 16, 17 ਤੇ 18 ਜੁਲਾਈ ਨੂੰ ਪਨਬੱਸ ਦੇ 18 ਡਿਪੂ ਵਿਖੇ ਹਡ਼ਤਾਲ ਕੀਤੀ ਜਾਵੇਗੀ , 16 ਜੁਲਾਈ ਨੂੰ ਪੰਜਾਬ ਦੇ ਸਾਰੇ ਬੱਸ ਅੱਡੇ 2 ਘੰਟੇ ਬੰਦ ਕੀਤੇ ਜਾਣਗੇ ਤੇ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ। 17 ਜੁਲਾਈ ਨੂੰ ਟਰਾਂਸਪੋਰਟ ਮੰਤਰੀ ਦਾ ਦੀਨਾਨਗਰ ਵਿਖੇ ਘਿਰਾਓ ਤੇ ਪੁੱਤਲੇ ਫੂਕੇ ਜਾਣਗੇ ਅਤੇ 18 ਜੁਲਾਈ ਨੂੰ ਸਾਰੇ ਸ਼ਹਿਰ ਬੰਦ ਕਰਵਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਹਡ਼ਤਾਲ ਅਣਮਿੱਥੇ ਸਮੇਂ ਲਈ ਲਾਗੂ ਕਰ ਦਿੱਤੀ ਜਾਵੇਗੀ। ਪ੍ਰਧਾਨ ਦੀਦਾਰ ਸਿੰਘ ਤੇ ਜਰਨਲ ਸੱਕਤਰ ਵਜੀਰ ਸਿੰਘ ਨੇ ਕਿਹਾ ਬਰਾਬਰ ਤਨਖਾਹ ਬਰਾਬਰ ਕੰਮ, ਬਿਨਾਂ ਸ਼ਰਤ ਪੱਕੇ ਕਰਨ, ਰੋਡਵੇਜ਼ ਕਾਮਿਆਂ ਦੀਆਂ ਬਦਲੀਆਂ ਰੋਕੀਆਂ ਜਾਣ ਆਦਿ ਹੋਰ ਮੰਗਾਂ ਲਾਗੂ ਕੀਤੀਆਂ ਜਾਣ। ਇਸ ਮੌਕੇ ਪ੍ਰਧਾਨ ਭੁਪਿੰਦਰ ਸਿੰਘ,   ਗੁਰਭੇਜ ਸਿੰਘ, ਗੁਰਲਾਲ ਸਿੰਘ, ਕੁਲਦੀਪ ਸਿੰਘ, ਵਜੀਰ ਸਿੰਘ,  ਰਵਿੰਦਰ ਰੋਗੀ, ਬਲਜੀਤ ਸਿੰਘ, ਪ੍ਰਧਾਨ ਗੁਰਮੇਜ ਸਿੰਘ, ਮੇਹਰ ਸਿੰਘ, ਜੁਗਰਾਜ ਸਿੰਘ, ਬਲਦੇਵ ਸਿੰਘ, ਹਰਪਾਲ ਸਿੰਘ, ਜਸਬੀਰ ਸਿੰਘ ਆਦਿ  ਹਾਜ਼ਰ ਸਨ।