ਪੰਜਾਬ ’ਚ ਭਾਰੀ ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

07/30/2022 6:30:33 PM

ਚੰਡੀਗੜ੍ਹ : ਪੰਜਾਬ ਵਿਚ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੈ। ਇਸ ਦੇ ਚੱਲਦੇ ਸ਼ੁੱਕਰਵਾਰ ਨੂੰ 12 ਜ਼ਿਲ੍ਹਿਆਂ ਵਿਚ ਮੀਂਹ ਰਿਕਾਰਡ ਹੋਇਆ ਜਦਕਿ ਬਾਕੀ ਜ਼ਿਲ੍ਹਿਆਂ ਵਿਚ ਬੂੰਦਾਬਾਂਦੀ ਅਤੇ ਬੱਦਲ ਛਾਏ ਰਹੇ। ਮੌਸਮ ਵਿਭਾਗ ਮੁਤਾਬਕ ਸਭ ਤੋਂ ਜ਼ਿਆਦਾ ਮੀਂਹ ਪਟਿਆਲਾ, ਪਠਾਨਕੋਟ, ਲੁਧਿਆਣਾ, ਬਰਨਾਲਾ, ਫਿਰੋਜ਼ਪੁਰ, ਜਲੰਧਰ, ਅੰਮ੍ਰਿਤਸਰ ਅਤੇ ਮੋਹਾਲੀ  ਵਿਚ ਹੋਈ। ਉਥੇ ਹੀ ਹੁਣ ਅਗਲੇ 24 ਘੰਟਿਆਂ ਤੱਕ ਭਾਰੀ ਮੀਂਹ ਦਾ ਅਲਰਟ ਹੈ ਜਦਕਿ ਇਸ ਦੇ ਬਾਅਦ ਮਾਨਸੂਨ ਵੀਕ ਹੋਵੇਗਾ। ਇਸ ਤੋਂ ਬਾਅਦ ਸੂਬੇ ਵਿਚ ਅਗਸਤ ਮਹੀਨੇ ਵਿਚ ਵੀ ਚੰਗਾ ਮੀਂਹ ਪੈਣ ਦੀ ਉਮੀਦ ਹੈ। ਸੂਬੇ ਵਿਚ ਇਸ ਸਮੇਂ 1 ਜੂਨ ਤੋਂ ਲੈ ਕੇ 29 ਜੁਲਾਈ ਤੱਕ 227 ਐੱਮ. ਐੱਮ. ਮੀਂਹ ਰਿਕਾਰਡ ਹੋਇਆ ਹੈ। ਜੋ ਆਮ ਤੋਂ ਮੁਕਾਬਲੇ 28 ਐੱਮ. ਐੱਮ. ਅਜੇ ਸਰਪਲਸ ਹੈ।

ਇਹ ਵੀ ਪੜ੍ਹੋ : ਸਿਹਤ ਮੰਤਰੀ ਤੇ ਵੀ. ਸੀ. ਵਿਵਾਦ ਨੇ ਪੰਜਾਬ ’ਚ ਲਿਆਂਦਾ ਭੂਚਾਲ, ਜਾਣੋ ਹੁਣ ਤੱਕ ਕੀ-ਕੀ ਹੋਇਆ

ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਦੇ ਤਿੰਨ ਜ਼ਿਲ੍ਹੇ ਮੋਗਾ, ਮਾਨਸਾ ਅਤੇ ਹੁਸ਼ਿਆਰਪੁਰ ਅਜਿਹੇ ਹਨ ਜਿੱਥੇ 53 ਫੀਸਦੀ ਤਕ ਘੱਟ ਮੀਂਹ ਪਿਆ ਹੈ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਪਾਰਾ 31 ਡਿਗਰੀ ਅਤੇ ਨਿਊਨਤਮ ਪਾਰਾ 26 ਡਿਗਰੀ ਰਿਕਾਰਡ ਕੀਤਾ ਗਿਆ। ਦੂਜੇ ਪਾਸੇ ਬਿਆਸ ਦਰਿਆ ’ਚ ਪਾਣੀ ਦਾ ਪੱਧਰ ਵਧਣ ਨਾਲ ਪ੍ਰਸ਼ਾਸਨ ਵਲੋਂ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਹੇਠਲੇ ਪਿੰਡਾਂ ਵਿਚ ਰਹਿਣ ਵਾਲੇ ਲੋਕ ਨੂੰ ਉੱਚੀਆਂ ਥਾਵਾਂ ’ਤੇ ਜਾਣ ਲਈ ਆਖਿਆ ਗਿਆ ਹੈ ਤਾ ਜੋ ਜਾਨੀ ਨੁਕਸਾਨ ਨਾ ਹੋ ਸਕੇ। 

ਇਹ ਵੀ ਪੜ੍ਹੋ : ਝੂੰਦਾ ਕਮੇਟੀ ਵੱਲੋਂ ਸੁਖਬੀਰ ਦੀ ਪ੍ਰਧਾਨਗੀ ’ਤੇ ਮੋਹਰ ਲਗਾਉਣ ’ਤੇ ਅਕਾਲੀ ਦਲ ’ਚ ਅੰਦਰ ਖਾਤੇ ਬਵਾਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 

Gurminder Singh

This news is Content Editor Gurminder Singh