ਕੈਪਟਨ ਅਤੇ ਜਾਖੜ ਦੇ ਫੈਸਲਿਆਂ ਨਾਲ ਕਾਂਗਰਸ ''ਤੇ ਵਿਸ਼ਵਾਸ ਵਧਿਆ - ਜਿੰਦਾ

01/03/2018 12:30:46 PM


ਜ਼ੀਰਾ (ਅਕਾਲੀਆਂ ਵਾਲਾ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਸੁਨੀਲ ਕੁਮਾਰ ਜਾਖੜ ਸੰਸਦ ਮੈਂਬਰ ਵੱਲੋਂ ਲਏ ਜਾ ਰਹੇ ਫੈਸਲਿਆਂ ਨਾਲ ਜਿਥੇ ਪੰਜਾਬ ਉੱਨਤੀ ਦੀਆਂ ਮੰਜ਼ਿਲਾਂ ਨੂੰ ਸਰ ਕਰੇਗਾ, ਉਥੇ ਲੋਕਾਂ ਦਾ ਵਿਸ਼ਵਾਸ ਕਾਂਗਰਸ ਪਾਰਟੀ 'ਤੇ ਹੋਰ ਪਰਪੱਕ ਹੁੰਦਾ ਜਾ ਰਿਹਾ ਹੈ। 
ਇਸ ਫੈਸਲੇ ਨਾਲ ਇਤਿਹਾਸਕ ਜੋੜ ਮੇਲ 'ਤੇ ਪੁੱਜਣ ਵਾਲੇ ਬਿਨਾਂ ਕਿਸੇ ਸਿਆਸੀ ਮੰਤਵ ਤੋਂ ਸ਼ਮੂਲੀਅਤ ਕਰਨਗੇ। ਇਹ ਵਿਚਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਰਜਿੰਦਰ ਸਿੰਘ ਜਿੰਦਾ ਪ੍ਰਸਿੱਧ ਸਮਾਜ ਸੇਵੀ ਨੇ 'ਜਗ ਬਾਣੀ' ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਉਪਰੰਤ ਇਹ ਫੈਸਲਾ ਲਿਆ ਗਿਆ ਹੈ। ਜ਼ਿੰਦਾ ਨੇ ਕਿਹਾ ਕਿ ਦੇਸ਼ 'ਚ ਕਾਂਗਰਸ ਦੀ ਵਾਗਡੋਰ ਰਾਹੁਲ ਗਾਂਧੀ ਹੱਥ ਆਉਣ ਨਾਲ ਇਕ ਨਵੀਂ ਕ੍ਰਾਂਤੀ ਕਾਂਗਰਸ ਪਾਰਟੀ ਵਿਚ ਆਵੇਗੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਇਸ ਵਰ੍ਹੇ ਦੇ ਸ਼ੁਰੂ ਵਿਚ ਕਿਸਾਨੀ ਕਰਜ਼ਿਆਂ ਨੂੰ ਮੁਆਫ ਕਰਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਉਸ ਨਾਲ ਕਿਸਾਨੀ ਨੂੰ ਵੱਡੇ ਪੱਧਰ 'ਤੇ ਰਾਹਤ ਮਿਲੇਗੀ। ਇਸ ਮੌਕੇ ਬਲਵਿੰਦਰ ਸਿੰਘ ਭਾਵੜਾ ਪ੍ਰਧਾਨ, ਦਰਸ਼ਨ ਸਿੰਘ ਪਾਸਟਰ, ਜਰਨੈਲ ਸਿੰਘ ਸਰਪੰਚ, ਦਵਿੰਦਰ ਸਿੰਘ ਸਾਬਕਾ ਸਰਪੰਚ ਗੋਡਲਵਾਲਾ, ਨਿਸ਼ਾਨ ਸਿੰਘ ਫੱਤੂਵਾਲਾ ਆਦਿ ਹਾਜ਼ਰ ਸਨ।