ਅਮਰਿੰਦਰ ਸਰਕਾਰ ਨੇ ਪੁਲਸ ਨੂੰ ਸਪੀਡ ਗੰਨਸ ਤੇ ਐਲਕੋਮੀਟਰਸ ਖਰੀਦਣ ਲਈ ਮਿਲੀ ਮਨਜ਼ੂਰੀ

Sunday, Aug 13, 2017 - 07:01 AM (IST)

ਜਲੰਧਰ  (ਧਵਨ) - ਪੰਜਾਬ ਪੁਲਸ ਹੁਣ ਸੂਬਿਆਂ 'ਚ ਟ੍ਰੈਫਿਕ ਨੂੰ ਪ੍ਰਭਾਵੀ ਢੰਗ ਨਾਲ ਕਾਬੂ ਕਰਨ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਪੀਡ ਗੰਨਸ ਅਤੇ ਐਲਕੋਮੀਟਰਸ ਦੀ ਖਰੀਦ ਕਰੇਗੀ। ਉੱਚ ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੜਕ ਸੁਰੱਖਿਆ ਨੂੰ ਲੈ ਕੇ ਗੰਭੀਰਤਾ ਦਿਖਾਉਣ ਅਤੇ ਇਸ ਲਈ 20 ਕਰੋੜ ਦਾ ਕੋਰ ਫੰਡ ਬਣਾਉਣ ਲਈ ਗਏ ਫੈਸਲੇ ਤੋਂ ਬਾਅਦ ਸਪੀਡ ਗੰਨਸ ਅਤੇ ਐਲਕੋਮੀਟਰਸ ਦੀ ਖਰੀਦ ਬਾਰੇ ਫੈਸਲਾ ਹੋਇਆ ਹੈ। ਇਨ੍ਹਾਂ ਯਤਨਾਂ ਦੀ ਮਦਦ ਨਾਲ ਸੂਬਾ ਪੁਲਸ ਵੱਲੋਂ ਜਿੱਥੇ ਇਕ ਪਾਸੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਲੋਕਾਂ 'ਤੇ ਸ਼ਿਕੰਜਾ ਕੱਸਿਆ ਜਾਵੇਗਾ, ਉਥੇ ਦੂਜੇ ਪਾਸੇ ਤੇਜ਼ ਰਫਤਾਰ ਨਾਲ ਵਾਹਨ ਚਲਾਉਣ ਵਾਲੇ ਲੋਕਾਂ 'ਤੇ ਵੀ ਮਨੋਵਿਗਿਆਨਿਕ ਤੌਰ 'ਤੇ ਦਬਾਅ ਵਧੇਗਾ।
ਸਰਕਾਰੀ ਹਲਕਿਆਂ ਨੇ ਦੱਸਿਆ ਕਿ ਸੜਕਾਂ 'ਤੇ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਜ਼ਰੂਰੀ ਹੋ ਗਿਆ ਹੈ ਕਿ ਪੰਜਾਬ ਪੁਲਸ ਦੇ ਟ੍ਰੈਫਿਕ ਵਿੰਗ ਨੂੰ ਮੌਜੂਦਾ ਯੰਤਰ ਮੁਹੱਈਆ ਕਰਵਾਏ ਜਾਣ। ਟ੍ਰਾਂਸਪੋਰਟ ਵਿਭਾਗ ਵੱਲੋਂ ਇਸ ਲਈ ਪਹਿਲ ਕੀਤੀ ਜਾਵੇਗੀ ਅਤੇ ਉਹ ਕੋਰ ਫੰਡ 'ਚ 20 ਕਰੋੜ ਰੁਪਏ ਦਾ ਯੋਗਦਾਨ ਪਾਵੇਗਾ। ਮੁੱਖ ਮੰਤਰੀ ਨੇ ਹਰ ਸਾਲ ਇਸ ਫੰਡ 'ਚ ਜਮ੍ਹਾ ਕੀਤੀ ਜਾਣ ਵਾਲੀ ਰਾਸ਼ੀ ਨੂੰ ਵਧਾਉਣ ਦੇ ਨਿਰਦੇਸ਼ ਦਿੱਤੇ ਹਨ।