ਦੀਮਾਗੀ ਤੌਰ 'ਤੇ ਪ੍ਰੇਸ਼ਾਨ ਲਾਪਤਾ ਨੌਜਵਾਨ ਬਰਾਮਦ, ਪੁਲਸ ਨੇ ਪਰਿਵਾਰ ਨੂੰ ਸੌਂਪਿਆ

11/19/2017 3:23:42 PM

ਤਲਵੰਡੀ ਸਾਬੋ (ਮੁਨੀਸ਼) — ਪੰਜਾਬ ਪੁਲਸ ਦੇ ਇਕ ਨੌਜਵਾਨ ਵਜੀਰ ਸਿੰਘ ਦੇ ਯਤਨਾਂ ਸਦਕਾ 3 ਮਹੀਨੇ ਪਹਿਲਾਂ ਲਾਪਤਾ ਹੋਏ ਨੌਜਵਾਨ ਨੂੰ ਉਸ ਦੇ ਪਰਿਵਾਰ ਨਾਲ ਮਿਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਜੱਸੀ ਪੁੱਤਰ ਲਛਮਣ ਸਿੰਘ ਪਿੰਡ ਰਾਏ ਸਿੰਘ ਵਾਲਾ ਤਹਿਸੀਲ ਭਵਾਨੀਗੜ੍ਹ ਜ਼ਿਲਾ ਸੰਗਰੂਰ ਦਾ ਰਹਿਣ ਵਾਲਾ ਹੈ, ਜੋ ਕਿ ਦਿਮਾਗੀ ਤੌਰ 'ਤੇ ਪਰੇਸ਼ਾਨ ਸੀ।

ਜੋ 13 ਸੰਤਬਰ 2017 ਨੂੰ ਘਰੋਂ ਮੇਲਾ ਦੇਖਣ ਗਿਆ ਸੀ ਪਰ ਵਾਪਸ ਨਹੀਂ ਪਰਤਿਆ ਸੀ। ਪੰਜਾਬ ਪੁਲਸ ਦੇ ਨੌਜਵਾਨ ਨੇ ਜੱਸੀ ਦੀ ਭਾਲ ਕਰਕੇ ਉਸ ਨੂੰ ਉਸ ਦੇ ਪਰਿਵਾਰ ਦੇ ਸਪੁਰਦ ਕਰ ਦਿੱਤਾ ਹੈ। ਨੌਜਵਾਨ ਦੇ ਮਾਤਾ-ਪਿਤਾ ਉਸ ਨੂੰ ਤਲਵੰਡੀ ਸਾਬੋ ਆ ਕੇ ਲੈ ਗਏ । ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ। ਜੱਸੀ ਦੇ ਪਰਿਵਾਰ ਨੇ ਉਨ੍ਹਾਂ ਦੇ ਪੁੱਤਰ ਨੂੰ ਤਲਾਸ਼ ਕਰਨ ਲਈ ਵਜੀਰ ਸਿੰਘ ਦਾ ਧੰਨਵਾਦ ਕੀਤਾ।