ਪੰਜਾਬ ਪੁਲਸ ਦੇ ਵਾਹਨ ਸਰਕਾਰੀ, ਇਸਤੇਮਾਲ ਨਿੱਜੀ

10/11/2018 4:44:31 PM

ਚੰਡੀਗੜ੍ਹ (ਸੁਸ਼ੀਲ) : ਪੁਲਸ ਥਾਣੇ 'ਚ ਤਾਇਨਾਤ ਮੁਲਾਜ਼ਮ ਸਰਕਾਰੀ ਮੋਟਰਸਾਈਕਲ 'ਤੇ ਐਕਟਿਵਾ ਨੂੰ ਆਪਣੇ ਨਿਜੀ ਕੰਮਾਂ ਲਈ ਜੰਮ ਕੇ ਵਰਤ ਰਹੇ ਹਨ। ਡਿਊਟੀ ਖਤਮ ਹੋਣ ਤੋਂ ਬਾਅਦ ਵਾਹਨ ਥਾਣੇ 'ਚ ਖੜ੍ਹੇ ਕਰਨ ਦੀ ਥਾਂ ਉਹ ਆਪਣੇ ਘਰ ਲੈ ਜਾਂਦੇ ਹਨ। ਇਸ ਦੀ ਭਿਣਕ ਐੱਸ. ਐੱਸ. ਪੀ. ਨਿਲਾਂਬਰੀ ਵਿਜੇ ਜਗਦਲੇ ਨੂੰ ਲੱਗੀ। ਉਨ੍ਹਾਂ ਮਾਮਲੇ ਦੀ ਜਾਂਚ ਕਰਵਾਈ, ਜਿਸ 'ਚ ਸਾਹਮਣੇ ਆਇਆ ਕਿ ਪੁਲਸ ਥਾਣੇ 'ਚ ਬਿਹਤਰ ਡਿਊਟੀ ਲਈ ਦਿੱਤੇ ਗਏ ਐਕਟਿਵਾ ਤੇ ਮੋਟਰਸਾਈਕਲਾਂ ਨੂੰ ਪੁਲਸ ਮੁਲਾਜ਼ਮ ਨਿਜੀ ਕੰਮਾਂ ਲਈ ਵਰਤਦੇ ਹਨ। ਇਸ ਤੋਂ ਇਲਾਵਾ ਐਕਟਿਵਾ ਤੇ ਮੋਟਰਾਸਈਕਲ ਲੈ ਕੇ ਜਾਣ ਵਾਲੇ ਪੁਲਸ ਮੁਲਾਜ਼ਮਾਂ ਦਾ ਥਾਣੇ 'ਚ ਕੋਈ ਰਿਕਾਰਡ ਅਪਡੇਟ ਨਹੀਂ ਹੋ ਰਿਹਾ ਹੈ। ਇਸ ਕਾਰਨ ਐੱਸ. ਐੱਸ. ਪੀ. ਨੇ ਸਾਰੇ ਥਾਣਿਆਂ ਨੂੰ ਪੱਤਰ ਜਾਰੀ ਕੀਤਾ ਹੈ। ਪੱਤਰ 'ਚ ਸਰਕਾਰੀ ਮੋਟਰਸਾਈਕਲਾਂ ਤੇ ਅਕੈਟਿਵਾ ਨੂੰ ਡਿਊਟੀ ਲਈ ਜਾਰੀ 'ਤੇ ਜਮ੍ਹਾਂ ਹੋਣ ਤੋਂ ਬਾਅਦ ਰਜਿਸਟਰ 'ਚ ਡੀ. ਡੀ. ਆਰ. ਕਰਾਉਣੀ ਹੋਵੇਗੀ। ਇਸ ਤੋਂ ਇਲਾਵਾ ਸਰਕਾਰੀ ਵਾਹਨਾਂ ਦੀ ਚਾਬੀ ਸੀ. ਸੀ. ਟੀ. ਵੀ. ਨਜ਼ਰ 'ਚ ਰਹੇਗੀ।