ਪੁਲਸ ਵਾਲੇ ਹਾਂ ਸਾਨੂੰ ਕੌਣ ਰੋਕੂ!

07/07/2018 7:44:32 AM

ਜਲੰਧਰ, (ਮਨੋਜ)— ਆਪਣੀ ਵਰਦੀ ਨਾਲ ਗਰੀਬ ਤੇ ਮਜਬੂਰ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੇ ਪੰਜਾਬ ਪੁਲਸ ਦੇ ਜਵਾਨ ਅੱਜ ਮਹਾਨਗਰ ਵਿਚ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਏ। ਭਾਵੇਂ ਪੁਲਸ ਕਮਿਸ਼ਨਰ ਸ਼੍ਰੀ ਪੀ. ਕੇ. ਨੇ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਇਸ ਚਿਤਾਵਨੀ ਨਾਲ ਆਮ ਜਨਤਾ ਵਿਚ ਕਾਫੀ ਸੁਧਾਰ ਵੀ ਆਇਆ ਹੈ ਪਰ ਉਨ੍ਹਾਂ ਦੇ ਆਪਣੇ ਹੀ ਪੁਲਸ ਮੁਲਾਜ਼ਮ ਬਿਨਾਂ ਹੈਲਮੇਟ ਦੇ ਵਾਹਨ ਚਲ ਕੇ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ।