ਵਰਦੀ ਦੇ ਰੋਹਬ 'ਚ ਥਾਣੇਦਾਰ ਨੇ ਨੌਜਵਾਨ ਨਾਲ ਇਹ ਕੀ ਕਰ 'ਤਾ ਕਾਰਾ, (ਵੀਡੀਓ)

01/07/2020 8:34:51 AM

ਫਿਰੋਜ਼ਪੁਰ— ਨੌਜਵਾਨ ਸਾਬ੍ਹ ਸਿੰਘ ਦੀ ਪਿੱਠ 'ਤੇ ਕੁੱਟਮਾਰ ਦੀਆਂ ਪਈਆਂ ਲਾਸ਼ਾਂ, ਪੁਲਸ ਦੀ ਬੇਰਹਿਮੀ ਨੂੰ ਬਿਆਨ ਕਰਦੀਆਂ ਹਨ। ਮਾਮਲਾ ਫਿਰੋਜ਼ਪੁਰ ਦੇ ਪਿੰਡ ਜ਼ਿਲੋ ਦਾ ਹੈ। ਜਿੱਥੇ ਕਾਰ ਦਾ ਲੈਣ-ਦੇਣ ਦਾ ਵਿਵਾਦ ਸਾਹਮਣੇ ਆਇਆ ਹੈ। ਪੀੜਤ ਮੁਤਾਬਕ ਦੂਜੀ ਧਿਰ ਨੇ ਸਿਆਸੀ ਸ਼ਹਿ ਦੇ ਸਿਰ 'ਤੇ ਪਹਿਲਾਂ ਉਸ 'ਤੇ ਝੂਠਾ ਪਰਚਾ ਦਰਜ ਕਰਵਾਇਆ। ਜਦ ਇਸ ਸਬੰਧੀ ਉਹ ਥਾਣੇ 'ਚ ਰਜ਼ਾਮੰਦੀ ਲਈ ਗਿਆ ਤਾਂ ਥਾਣੇਦਾਰ ਨੇ ਉਸ ਨੂੰ ਨਜਾਇਜ਼ ਹਿਰਾਸਤ 'ਚ ਲਿਆ ਤੇ ਦੂਜੀ ਧਿਰ ਨਾਲ ਮਿਲ ਕੇ ਕੁੱਟਮਾਰ ਕੀਤੀ। ਬੇਰਹਿਮੀ ਨਾਲ ਕੁੱਟਮਾਰ ਤੋਂ ਬਾਅਦ ਨੌਜਵਾਨ ਹਸਪਤਾਲ 'ਚ ਜ਼ੇਰੇ ਇਲਾਜ ਹੈ, ਜਿਸ ਦੇ ਬਿਆਨਾਂ 'ਤੇ ਪੁਲਸ ਨੇ ਮਾਮਲਾ ਦਰਜ ਕਰਨ ਦੀ ਗੱਲ ਤੇ ਜਾਂਚ ਕਰਨ ਦੀ ਗੱਲ ਕਹੀ ਹੈ। ਇਹ ਕੋਈ ਪਹਿਲੀ ਵਾਰ ਨਹੀਂ ਜਦੋ ਨਜਾਇਜ਼ ਕਿਸੇ ਨੂੰ ਜੇਲ ਹਿਰਾਸਤ 'ਚ ਰੱਖ ਉਸ 'ਤੇ ਵਰਦੀ ਦਾ ਰੋਹਬ ਝਾੜ ਕੇ ਕੁੱਟਮਾਰ ਕੀਤੀ ਹੋਵੇ। ਜਿਲ੍ਹੇ ਦੇ ਡੀ. ਸੀ. ਨੂੰ ਖੁਦ ਇਸ ਮਾਮਲੇ 'ਚ ਦਖਲਅੰਦਾਜ਼ੀ ਦੇਣ ਦੀ ਲੋੜ ਹੈ ਤਾਂ ਜੋ ਸਹੀ ਨਾਲ ਇਨਸਾਫ ਹੋ ਸਕੇ।