ਪੰਜਾਬ ''ਚ ਸ਼ਨੀਵਾਰ ਨੂੰ ਕੋਰੋਨਾ ਕਾਰਣ 49 ਦੀ ਮੌਤ, 2696 ਨਵੇਂ ਮਰੀਜ਼ਾਂ ਦੀ ਪੁਸ਼ਟੀ

09/19/2020 9:42:02 PM

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਸ਼ਨੀਵਾਰ ਨੂੰ ਵੀ ਪੰਜਾਬ 'ਚ ਕੋਰੋਨਾ ਦੇ 2696 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 49 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 95529 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 2757 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 28381 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 2696 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 1552393 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।   

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਅੱਜ ਜਿਥੇ ਵੱਡੀ ਗਿਣਤੀ 'ਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ 'ਚ ਲੁਧਿਆਣਾ ਦੇ 312, ਜਲੰਧਰ 227, ਪਟਿਆਲਾ 218, ਐਸ. ਏ. ਐਸ. ਨਗਰ 326, ਅੰਮ੍ਰਿਤਸਰ 227, ਗੁਰਦਾਸਪੁਰ 124, ਬਠਿੰਡਾ 103, ਹੁਸ਼ਿਆਰਪੁਰ 130, ਸੰਗਰੂਰ 53, ਪਠਾਨਕੋਟ 81, ਫਿਰੋਜ਼ਪੁਰ 351, ਕਪੂਰਥਲਾ 63, ਫਰੀਦਕੋਟ 59, ਮੋਗਾ 33, ਸ੍ਰੀ ਮੁਕਤਸਰ ਸਾਹਿਬ 65, ਫਾਜ਼ਿਲਕਾ 46, ਫਤਿਹਗੜ੍ਹ ਸਾਹਿਬ 30, ਬਰਨਾਲਾ 27, ਰੋਪੜ 59, ਤਰਨਤਾਰਨ 23, ਮਾਨਸਾ 62, ਐਸ. ਬੀ. ਐਸ. ਨਗਰ ਤੋਂ 77 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਉਥੇ ਹੀ ਸੂਬੇ 'ਚ ਅੱਜ 49 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਜਿਨ੍ਹਾਂ 'ਚ ਲੁਧਿਆਣਾ 'ਚ 12, ਅੰਮ੍ਰਿਤਸਰ 'ਚ 9, ਜਲੰਧਰ 'ਚ 7, ਕਪੂਰਥਲਾ 5, ਪਠਾਨਕੋਟ 'ਚ 4, ਹੁਸ਼ਿਆਰਪੁਰ 'ਚ 4, ਪਟਿਆਲਾ 'ਚ 3, ਬਠਿੰਡਾ 'ਚ 2, ਐਸ. ਏ. ਐਸ. ਨਗਰ 'ਚ 1, ਗੁਰਦਾਸਪੁਰ 'ਚ 1 ਤੇ ਫਰੀਦਕੋਟ 'ਚ 1 ਦੀ ਕੋਰੋਨਾ ਕਾਰਣ ਮੌਤ ਹੋਈ ਹੈ।
 

Bharat Thapa

This news is Content Editor Bharat Thapa