ਪੰਜਾਬ ਪੂਰਨ ਬੰਦ, ਜਮੈਟੋ ਦੀ ਸਰਵਿਸ ਜਾਰੀ

08/13/2019 2:57:32 PM

ਤਰਨਤਾਰਨ (ਰਮਨ) : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਾਚੀਨ ਮੰਦਰ ਢਾਹੇ ਜਾਣ ਦੇ ਵਿਰੋਧ ਵਿਚ ਰਵਿਦਾਸ ਭਾਈਚਾਰੇ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨਾਲ ਜਿੱਥੇ ਪੰਜਾਬ ਮੁਕੰਮਲ ਬੰਦ ਰਿਹਾ, ਉਥੇ ਹੀ ਲੋਕ ਘਰਾਂ 'ਚ ਬੈਠ ਕੇ ਜਮੈਟੋ ਦੀ ਸਰਵਿਸ ਦਾ ਆਨੰਦ ਮਾਣਦੇ ਨਜ਼ਰ ਆਏ। ਬੰਦ ਦੇ ਸੱਦੇ ਕਾਰਨ ਜਿੱਥੇ ਪੰਜਾਬ ਭਰ ਦੇ ਬਹੁਤੇ ਸਕੂਲ ਕਾਲਜਾਂ ਤੋਂ ਇਲਾਵਾ ਵਪਾਰਕ ਅਦਾਰੇ ਬੰਦ ਰਹੇ, ਉਥੇ ਹੀ ਜਮੈਟੋ ਦੀ ਆਨਲਾਈਨ ਸਰਵਿਸ ਚੋਰ ਦਰਵਾਜ਼ੇ ਰਾਹੀਂ ਨਿਰੰਤਰ ਜਾਰੀ ਰਹੀ। 

ਦੱਸਣਯੋਗ ਹੈ ਕਿ ਦਿੱਲੀ ਦੇ ਤੁਗਲਕਾਬਾਦ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਾਚੀਨ ਮੰਦਰ ਢਾਹੇ ਜਾਣ ਦੇ ਵਿਰੋਧ ਵਿਚ ਮੰਗਲਵਾਰ ਨੂੰ ਰਵਿਦਾਸ ਭਾਈਚਾਰੇ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ, ਇਸ ਬੰਦ ਦੀ ਕੋਲ ਨੂੰ ਪੰਜਾਬ ਭਰ ਵਿਚ ਕੁਝ ਕੁ ਥਾਵਾਂ ਨੂੰ ਛੱਡ ਕੇ ਭਰਵਾਂ ਹੁੰਗਾਰਾ ਮਿਲਿਆ ਅਤੇ ਮੀਂਹ ਦੇ ਬਾਵਜੂਦ ਲੋਕ ਸੜਕਾਂ 'ਤੇ ਉਤਰੇ ਅਤੇ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ।

Gurminder Singh

This news is Content Editor Gurminder Singh