ਪੰਜਾਬ ਦੇ ਮੌਸਮ ’ਚ ਹੋਇਆ ਵੱਡਾ ਉਲਟਫੇਰ, ਪਿਛਲੇ 22 ਸਾਲਾਂ ਦਾ ਰਿਕਾਰਡ ਟੁੱਟਿਆ

05/09/2023 6:15:42 PM

ਪਟਿਆਲਾ : ਪੰਜਾਬ ਵਿਚ 22 ਸਾਲ ਬਾਅਦ ਇਸ ਵਾਰ ਮਈ ਵਿਚ ਸਿਰਫ ਅੱਠ ਦਿਨਾਂ ਦੇ ਅੰਦਰ ਹੀ ਸਭ ਤੋਂ ਜ਼ਿਆਦਾ ਮੀਂਹ ਪੈ ਗਿਆ ਹੈ। ਇਸ ਕਾਰਣ ਮਈ ਮਹੀਨਾ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਠੰਡਕ ਦਾ ਅਹਿਸਾਸ ਹੋ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਲਗਾਤਾਰ ਪੱਛਮੀ ਡਿਸਟਰਬੈਂਸ ਆਉਣ ਕਰਕੇ ਇਸ ਵਾਰ ਮਈ ਵਿਚ ਬੀਤੇ 22 ਸਾਲਾਂ ਦੇ ਮੁਕਾਬਲੇ ਜ਼ਿਆਦਾ ਬਾਰਿਸ਼ ਹੋਈ ਹੈ। ਆਉਣ ਵਾਲੇ ਦਿਨਾਂ ਵਿਚ ਕਿਸੇ ਨਵੇਂ ਪੱਛਮੀ ਡਿਸਟਰਬੈਂਸ ਦੀ ਭਵਿੱਖਬਾਣੀ ਫਿਲਹਾਲ ਨਹੀਂ ਹੈ। ਇਸ ਦੇ ਚੱਲਦੇ ਤਾਪਮਾਨ ਵਿਚ ਉਛਾਲ ਕਾਰਣ ਗਰਮੀ ਵੱਧ ਸਕਦੀ ਹੈ। 

ਇਹ ਵੀ ਪੜ੍ਹੋ : ਜਲੰਧਰ : ਪੰਜਾਬ ਸਰਕਾਰ ਵਲੋਂ 9 ਤੇ 10 ਤਾਰੀਖ਼ ਨੂੰ ਸਕੂਲਾਂ ਤੇ ਕਾਲਜਾਂ ’ਚ ਛੁੱਟੀ ਦਾ ਐਲਾਨ

ਅੰਕੜਿਆਂ ਮੁਤਾਬਕ ਸਾਲ 2000 ਵਿਚ ਮਈ ਮਹੀਨੇ ’ਚ 13.2 ਐੱਮ. ਐੱਮ. ਦੇ ਆਮ ਮੀਂਹ ਦੇ ਮੁਕਾਬਲੇ 25.1 ਐੱਮ. ਐੱਮ. ਮੀਂਹ ਪਿਆ ਸੀ। ਇਹ ਆਮ ਤੋਂ 47.4 ਫੀਸਦੀ ਵੱਧ ਦਰਜ ਕੀਤਾ ਗਿਆ ਸੀ। ਉਥੇ ਹੀ ਮਈ 2001 ਵਿਚ 13.2 ਐੱਮ. ਐੱਮ. ਦੇ ਆਮ ਮੀਂਹ ਦੇ ਮੁਕਾਬਲੇ 40.3 ਐੱਮ. ਐੱਮ. ਮੀਂਹ ਪਿਆ ਸੀ, ਜੋ 67.2 ਫੀਸਦੀ ਜ਼ਿਆਦਾ ਸੀ। 

ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਸਕੂਲਾਂ ’ਚ ਪਹਿਲੀ ਵਾਰ ਲਾਗੂ ਕੀਤਾ ਇਹ ਸਿਸਟਮ

ਇਸ ਤਰ੍ਹਾਂ ਰਹੇ ਬਾਕੀ ਦੇ ਸਾਲ 

ਸਾਲ 2002 ਵਿਚ ਆਮ ਦੇ ਮੁਕਾਬਲੇ 48.0 ਫੀਸਦੀ ਜ਼ਿਆਦਾ, 2003 ਵਿਚ ਆਮ ਤੋਂ 355.9 ਫੀਸਦੀ ਘੱਟ, 2004 ਵਿਚ ਆਮ ਦੇ ਮੁਕਾਬਲੇ 56.5 ਐੱਮ. ਐੱਮ. ਜ਼ਿਆਦਾ, 2005 ਵਿਚ 71.9 ਫੀਸਦੀ ਘੱਟ, 2006 ਵਿਚ 41.4 ਫੀਸਦੀ ਵੱਧ, 2007 ਵਿਚ 102.6 ਫੀਸਦੀ ਘੱਟ, 2008 ਵਿਚ 61.5 ਫੀਸਦੀ ਵੱਧ, 2009 ਵਿਚ 254.3 ਫੀਸਦੀ ਘੱਟ, 2010 ਵਿਚ 11.0 ਫੀਸਦੀ ਜ਼ਿਆਦਾ ਮੀਂਹ ਰਿਕਾਰਡ ਕੀਤਾ ਗਿਆ। ਇਸ ਤੋਂ ਇਲਾਵਾ ਸਾਲ 2011 ਵਿਚ 8.2 ਫੀਸਦੀ ਘੱਟ, 2012 ਵਿਚ 1756.5 ਫੀਸਦੀ ਘੱਟ, 2013 ਵਿਚ 333.1 ਫੀਸਦੀ ਘੱਟ, 2014 ਵਿਚ 24.4 ਫੀਸਦੀ ਜ਼ਿਆਦਾ, 2015 ਵਿਚ 13.7 ਫੀਸਦੀ ਵੱਧ, 2016 ਵਿਚ 40.0 ਫੀਸਦੀ ਵੱਧ, 2017 ਵਿਚ 13.2 ਫੀਸਦੀ, 2018 ਵਿਚ 110.9 ਫੀਸਦੀ ਘੱਟ, 2019 ਵਿਚ 14.5 ਫੀਸਦੀ ਜ਼ਿਆਦਾ, 2020 ਵਿਚ 36.7 ਫੀਸਦੀ ਵੱਧ, 2021 ਵਿਚ 26.6 ਫੀਸਦੀ ਵੱਧ, 2022 ਵਿਚ 13.9 ਫੀਸਦੀ ਵੱਧ ਅਤੇ ਇਸ ਵਾਰ ਮਈ ਮਹੀਨੇ ਪਹਿਲੇ ਅੱਠ ਦਿਨਾਂ ਵਿਚ ਹੀ ਆਮ ਦੇ ਮੁਕਾਬਲੇ 8.7 ਐੱਮ. ਐੱਮ. ਵੱਧ ਮੀਂਹ ਪੈ ਗਿਆ ਹੈ। 

ਇਹ ਵੀ ਪੜ੍ਹੋ : ਲੁਧਿਆਣਾ ’ਚ ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਗੋਲ਼ੀਆਂ ਮਾਰ ਕੇ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Gurminder Singh

This news is Content Editor Gurminder Singh