ਜਾਣੋ 5 ਮਿੰਟਾਂ ’ਚ ਪੰਜਾਬ ਦੇ ਤਾਜ਼ਾ ਹਾਲਾਤ

12/31/2020 9:25:55 PM

ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-

ਵੱਡੀ ਖ਼ਬਰ: CBSE 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਹੋਇਆ ਐਲਾਨ
ਨਵੀਂ ਦਿੱਲੀ/ਚੰਡੀਗੜ੍ਹ — ਕੋਰੋਨਾ ਕਾਲ ਦਰਮਿਆਨ ਸੀ. ਬੀ. ਐੱਸ. ਈ. ਦੇ ਲੱਖਾਂ ਵਿਦਿਆਰਥੀਆਂ ਦੀ ਉਡੀਕ ਖ਼ਤਮ ਹੋ ਚੁੱਕੀ ਹੈ। ਦੇਸ਼ ਦੇ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ। 4 ਮਈ ਤੋਂ 10ਵੀਂ ਅਤੇ 12ਵੀਂ ਸੀ. ਬੀ. ਐੱਸ. ਈ. ਬੋਰਡ ਦੀਆਂ ਪ੍ਰੀਖਿਆ ਸ਼ੁਰੂ ਹੋਣਗੀਆਂ ਅਤੇ 10 ਜੂਨ ਤੱਕ ਪ੍ਰੀਖਿਆ ਪੂਰੀ ਤਰ੍ਹਾਂ ਖ਼ਤਮ ਹੋ ਜਾਣਗੀਆਂ। 

ਜਲੰਧਰ: ਕੋਰੋਨਾ ਨੇ ਲਈ 2 ਹੋਰ ਪੀੜਤਾਂ ਦੀ ਜਾਨ, 42 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ
ਜਲੰਧਰ (ਰੱਤਾ)— ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਅਜੇ ਵੀ ਰੁਕਦੀ ਵਿਖਾਈ ਨਹੀਂ ਦੇ ਰਹੀ। ਵੀਰਵਾਰ ਨੂੰ ਜ਼ਿਲੇ੍ਹ ਦੇ 42 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਹੈ।ਇਸ ਦੇ ਨਾਲ ਹੀ ਕੋਰੋਨਾ ਦੇ ਕਾਰਨ ਦੋ ਰੋਗੀਆਂ ਨੇ ਇਲਾਜ ਅਧੀਨ ਦਮ ਤੋੜ ਦਿੱਤਾ। 

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-

https://play.google.com/store/apps/details?id=com.jagbani&hl=en

ਕੈਪਟਨ ਦਾ ਨਵੇਂ ਸਾਲ 'ਤੇ ਪੰਜਾਬ ਵਾਸੀਆਂ ਨੂੰ ਤੋਹਫਾ, 'ਖਰੜ ਫਲਾਈਓਵਰ' ਦਾ ਕੀਤਾ ਉਦਘਾਟਨ
ਖਰੜ (ਅਮਰਦੀਪ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਨਵੇਂ ਸਾਲ ਦਾ ਤੋਹਫਾ ਦਿੰਦੇ ਹੋਏ ਖਰੜ-ਮੋਹਾਲੀ ਕੌਮੀ ਮਾਰਗ 'ਤੇ ਉਸਾਰੇ ਗਏ ਚੰਡੀਗੜ੍ਹ-ਖਰੜ ੲੈਲੀਵੇਟਿਡ ਕਾਰੀਡੋਰ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਸ ਫਲਾਈਓਵਰ ਪੁਲ 'ਤੇ ਤਕਰੀਬਨ ਪੌਣੇ 400 ਕਰੋੜ ਰੁਪਇਆ ਖਰਚ ਆਇਆ ਹੈ ਅਤੇ ਪੁਲ ਦੀ ਲੰਬਾਈ ਲਗਭਗ ਸਾਢੇ 10 ਕਿਲੋਮੀਟਰ ਦੀ ਹੈ।

ਕਿਸਾਨਾਂ ਨਾਲ ਨਵਾਂ ਸਾਲ ਮਨਾਉਣਗੇ ਜੈਜ਼ੀ ਬੀ, ਲੋਕਾਂ ਨੂੰ ਕੀਤੀ ਖਾਸ ਅਪੀਲ
ਨਵੀਂ ਦਿੱਲੀ (ਬਿਊਰੋ)– ਪੰਜਾਬੀ ਗਾਇਕ ਜੈਜ਼ੀ ਬੀ ਕਿਸਾਨ ਅੰਦੋਲਨ ’ਚ ਡਟੇ ਹੋਏ ਹਨ। ਕੈਨੇਡਾ ਤੋਂ ਹਾਲ ਹੀ ’ਚ ਨਵੀਂ ਦਿੱਲੀ ਪਹੁੰਚੇ ਜੈਜ਼ੀ ਬੀ ਨੇ ਸੋਸ਼ਲ ਮੀਡੀਆ ’ਤੇ ਆਮ ਲੋਕਾਂ ਨੂੰ ਖਾਸ ਅਪੀਲ ਕੀਤੀ ਹੈ। ਅਸਲ ’ਚ ਜੈਜ਼ੀ ਬੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਹ ਲੋਕਾਂ ਨੂੰ ਨਵਾਂ ਸਾਲ ਕਿਸਾਨਾਂ ਨਾਲ ਮਨਾਉਣ ਦੀ ਅਪੀਲ ਕਰ ਰਹੇ ਹਨ।

ਨਵੇਂ ਸਾਲ ਤੋਂ ਪਹਿਲਾਂ ਕਿਸਾਨਾਂ ਲਈ ਦਿਲਜੀਤ ਦੋਸਾਂਝ ਨੇ ਜਤਾਈ ਨਵੀਂ ਉਮੀਦ
ਚੰਡੀਗੜ੍ਹ (ਬਿਊਰੋ)– ਸ਼ੁੱਕਰਵਾਰ ਤੋਂ ਨਵਾਂ ਸਾਲ 2021 ਸ਼ੁਰੂ ਹੋਣ ਜਾ ਰਿਹਾ ਹੈ। ਅੱਜ ਸਾਲ 2020 ਦਾ ਆਖਰੀ ਦਿਨ ਹੈ। ਇਸ ਦੇ ਚਲਦਿਆਂ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇਕ ਟਵੀਟ ਕੀਤਾ ਹੈ, ਜਿਸ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ।

ਕਿਸਾਨ ਅੰਦੋਲਨ 2020: ਜਾਣੋ ਕਿਸਾਨ ਮੋਰਚੇ ਦੀ ਅਗਵਾਈ ਕਰਨ ਵਾਲੇ ਆਗੂਆਂ ਬਾਰੇ
ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਨੇ ਅੱਜ ਦੇਸ਼ ਦੇ ਲਗਭਗ ਹਰ ਛੋਟੇ ਵੱਡੇ ਸੂਬਿਆਂ ਦੇ ਕਿਸਾਨਾਂ ਨੂੰ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਇਕ ਪਲੇਟਫਾਰਮ ਮੁਹੱਈਆ ਕਰਵਾਇਆ ਹੈ। ਕਿਸਾਨਾਂ ਦੇ ਪ੍ਰਦਰਸ਼ਨ ਸਦਕਾ ਅੱਜ ਦੇਸ਼ ਦੇ ਹਰ ਨਾਗਰਿਕ ਵਿੱਚ ਕ੍ਰਾਂਤੀਕਾਰੀ ਜਾਗਰੂਕਤਾ ਪੈਦਾ ਹੋਈ ਹੈ । ਸੰਘਰਸ਼ ਦੀਆਂ ਬਹੁਤ ਸਾਰੀਆਂ ਖ਼ੂਬੀਆਂ ਵਿੱਚੋਂ ਇੱਕ ਖ਼ੂਬਸੂਰਤੀ ਇਹ ਹੈ ਕਿ ਇਹ ਸੰਘਰਸ਼ ਇੰਨਾ ਲੰਮਾ ਹੋ ਜਾਣ ਦੇ ਬਾਵਜੂਦ ਹਾਲੇ ਤੱਕ ਪੂਰੀ ਤਰ੍ਹਾਂ ਸ਼ਾਂਤੀਪੂਰਨ ਅਤੇ ਅਨੁਸ਼ਾਸਨ ਦੇ ਦਾਇਰੇ ਵਿੱਚ ਹੈ।

ਆਦਮਪੁਰ ਤੋਂ ਮੁੰਬਈ ਦੀ ਫਲਾਈਟ 10 ਜਨਵਰੀ ਤੋਂ ਬਾਅਦ ਨਹੀਂ ਭਰੇਗੀ ਉਡਾਣ, ਜਾਣੋ ਕਿਉਂ
ਜਲੰਧਰ (ਸਲਵਾਨ)— ਮੁੰਬਈ ਤੋਂ ਜਲੰਧਰ ਦੇ ਆਦਮਪੁਰ ਏਅਰਪੋਰਟ ਲਈ ਫਲਾਈਟ 10 ਜਨਵਰੀ ਤੋਂ ਬਾਅਦ ਉਡਾਣ ਨਹੀਂ ਭਰੇਗੀ ਕਿਉਂਕਿ ਕੋਹਰੇ ਦੀ ਮਾਰ ਅਤੇ ਯਾਤਰੀਆਂ ਦੀ ਕਮੀ ਕਾਰਨ ਸਪਾਈਸਜੈੱਟ ਏਅਰਲਾਈਨ ਨੂੰ ਘਾਟਾ ਪੈ ਰਿਹਾ ਸੀ। ਇਸੇ ਕਾਰਨ ਕੰਪਨੀ ਨੇ ਇਹ ਫਲਾਈਟ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਦੋਆਬੇ ਦੇ ਲੋਕਾਂ ਲਈ ਅਗਲੇ ਸਾਲ 12 ਜਨਵਰੀ ਤੋਂ ਸੱਤੇ ਦਿਨ ਦਿੱਲੀ-ਆਦਮਪੁਰ-ਦਿੱਲੀ ਲਈ ਫਲਾਈਟ ਜਾਵੇਗੀ, ਜਿਸ ਦਾ ਯਾਤਰੀਆਂ ਨੂੰ ਭਰਪੂਰ ਫਾਇਦਾ ਮਿਲੇਗਾ। 

ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੂੰ 'ਅੱਤਵਾਦੀ' ਆਖਣ ਵਾਲਿਆਂ 'ਤੇ ਵਰ੍ਹੇ ਸੁਖਸ਼ਿੰਦਰ ਸ਼ਿੰਦਾ, ਸ਼ਰੇਆਮ ਆਖੀਆਂ ਇਹ ਗੱਲਾਂ
ਚੰਡੀਗੜ੍ਹ (ਬਿਊਰੋ) : ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਦਾ ਅੱਜ 36ਵਾਂ ਦਿਨ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਕੜਾਕੇ ਦੀ ਠੰਡ 'ਚ ਵੀ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ। ਇਸ ਦੌਰਾਨ ਕਿਸਾਨੀ ਅੰਦੋਲਨ ਨੂੰ ਵੱਖ-ਵੱਖ ਵਰਗਾਂ ਦਾ ਸਹਿਯੋਗ ਵੀ ਮਿਲ ਰਿਹਾ ਹੈ। ਅੰਦੋਲਨ ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਦਾ ਸਮਰਥਨ ਕਰਨ ਲਈ ਜਿਥੇ ਆਮ ਲੋਕ ਪਹੁੰਚ ਰਹੇ ਹਨ, ਉਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਵੀ ਪਹੁੰਚ ਰਹੇ ਹਨ। ਉਥੇ ਹੀ ਪੰਜਾਬੀ ਕਲਾਕਾਰ ਆਪਣੇ ਗੀਤਾਂ ਰਾਹੀਂ ਕਿਸਾਨਾਂ ਦਾ ਹੌਂਸਲਾ ਵਧਾ ਰਹੇ ਹਨ। 

ਸਾਲ 2020! ਅਧਿਆਪਕਾਂ, ਵਿਦਿਆਰਥੀਆਂ ਤੇ ਹੋਰ ਜਥੇਬੰਦੀਆਂ ਦੇ ਨਿਸ਼ਾਨੇ ’ਤੇ ਰਹੀ ਸਿੱਖਿਆ ਮੰਤਰੀ ਦੀ ਰਿਹਾਇਸ਼
ਸੰਗਰੂਰ (ਵਿਵੇਕ ਸਿੰਧਵਾਨੀ): ਸੂਬੇ ਦੇ ਸਭ ਤੋਂ ਵੱਡੇ ਵਿਭਾਗ ਸਿੱਖਿਆ ਵਿਭਾਗ ਦੇ ਮੰਤਰੀ ਵਿਜੇਇੰਦਰ ਸਿੰਗਲਾ ਦੀ ਸੰਗਰੂਰ ਰਿਹਾਇਸ਼ ਸਾਰਾ ਸਾਲ ਅਧਿਆਪਕਾਂ, ਬੇਰੋਜ਼ਗਾਰ ਅਧਿਆਪਕਾਂ, ਵਿਦਿਆਰਥੀਆਂ ਅਤੇ ਹੋਰ ਜਥੇਬੰਦੀਆਂ ਦੇ ਨਿਸ਼ਾਨੇ ’ਤੇ ਰਹੀ ਭਾਵ ਪੰਜਾਬ ਦੇ ਸਿੱਖਿਆ ਮੰਤਰੀ ਦੀ ਰਿਹਾਇਸ਼ ’ਤੇ ਸਾਰਾ ਸਾਲ ਉਕਤ ਜਥੇਬੰਦੀਆਂ ਵੱਲੋਂ ਘਿਰਾਓ ਤੇ ਪ੍ਰਦਰਸ਼ਨ ਜਾਰੀ ਰਹੇ।ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਵਿਚਲੇ ਮੋਤੀ ਮਹਿਲ ਤੋਂ ਬਾਅਦ ਜੇ ਜਥੇਬੰਦੀਆਂ ਨੇ ਸਭ ਤੋਂ ਵੱਧ ਰੋਸ ਪ੍ਰਦਰਸ਼ਨ ਕੀਤੇ ਤਾਂ ਉਹ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਰਿਹਾਇਸ਼ ’ਤੇ ਹੋਏ। 

ਕਿਸਾਨੀ ਸੰਘਰਸ਼ ਨੂੰ ਵੇਖਦਿਆਂ ਨਵੇਂ ਸਾਲ ਲਈ ਰਣਜੀਤ ਬਾਵਾ ਨੇ ਲਿਆ ਅਹਿਮ ਫ਼ੈਸਲਾ, ਲੋਕਾਂ ਨੂੰ ਕੀਤੀ ਅਪੀਲ
ਚੰਡੀਗੜ੍ਹ (ਬਿਊਰੋ) : ਕੋਰੋਨਾ ਵਾਇਰਸ ਲਾਗ ਦੇ ਚੱਲਦਿਆਂ ਸਾਲ 2020 ਭਵਿੱਖ 'ਚ ਹਮੇਸ਼ਾ ਯਾਦ ਕੀਤਾ ਜਾਵੇਗਾ। ਇਸ ਵਾਇਰਸ ਨਾਲ ਲੋਕਾਂ ਦੀ ਜੀਵਨਸ਼ੈਲੀ 'ਤੇ ਵਿਆਪਕ ਅਸਰ ਪਿਆ ਹੈ। ਇਸ ਨਾਲ ਲੋਕਾਂ ਦਾ ਰਹਿਣ-ਸਹਿਣ ਬਿਲਕੁਲ ਬਦਲ ਗਿਆ ਹੈ। ਕੋਵਿਡ-19 ਦਾ ਪ੍ਰਭਾਵ ਹਾਲੇ ਵੀ ਘੱਟ ਨਹੀਂ ਹੋਇਆ ਹੈ। ਸਾਲ 2020 ਖ਼ਤਮ ਹੋਣ 'ਚ ਸਿਰਫ਼ ਅੱਜ ਦਾ ਹੀ ਦਿਨ ਬਾਕੀ ਹੈ। ਇਸ ਸਾਲ ਪੰਜਾਬੀ ਕਲਾਕਾਰ ਵਿਵਾਦਾਂ ਤੋਂ ਜ਼ਿਆਦਾ ਤਾਲਾਬੰਦੀ ਤੋਂ ਕਿਸਾਨੀ ਸੰਘਰਸ਼ ਤਕ ਮਦਦ ਲਈ ਵਧਾਏ ਗਏ ਕੰਮਾਂ ਨੂੰ ਲੈ ਕੇ ਚਰਚਾ 'ਚ ਰਿਹਾ।

 

Deepak Kumar

This news is Content Editor Deepak Kumar