ਡਿਊਟੀ ਦੌਰਾਨ ਪੰਜਾਬ ਹੋਮ ਗਾਰਡ ਦੇ ਜਵਾਨ ਦੀ ਵਿਗੜੀ ਸਿਹਤ, ਹਸਪਤਾਲ ਲਿਜਾਂਦਿਆਂ ਹੋਈ ਮੌਤ

05/15/2023 1:44:27 PM

ਜਲਾਲਾਬਾਦ (ਨਿਖੰਜ, ਜਤਿੰਦਰ) : ਥਾਣਾ ਸਦਰ ਜਲਾਲਾਬਾਦ ਵਿਖੇ ਬੀਤੇ ਦਿਨੀਂ ਪੰਜਾਬ ਹੋਮ ਗਾਰਡ ਦੇ ਜਵਾਨ ਮਨਪ੍ਰੀਤ ਸਿੰਘ ਦੀ ਅਚਾਨਕ ਡਿਊਟੀ ਦੌਰਾਨ ਸਿਹਤ ਵਿਗੜ ਜਾਣ ’ਤੇ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ’ਚ ਲਿਜਾਇਆ ਜਾ ਰਿਹਾ ਸੀ ਤਾਂ ਇਸ ਦੌਰਾਨ ਰਸਤੇ ’ਚ ਉਸ ਨੇ ਦਮ ਤੋੜ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ। ਡਵੀਜ਼ਨ ਕਮਾਂਡਰ ਫਿਰੋਜ਼ਪੁਰ ਚਰਨਜੀਤ ਸਿੰਘ, ਬਟਾਂਲੀਅਨ ਕਮਾਂਡਰ 5 ਅਨਿਲ ਕੁਮਾਰ, ਉਪ ਬਟਾਲੀਅਨ ਵਕੀਲ ਸਿੰਘ ਅਗਵਾਈ ਹੇਠ ਕੱਲ੍ਹ ਅੰਤਿਮ ਸੰਸਕਾਰ ਮੌਕੇ ਏ. ਕੰਪਨੀ ਕਮਾਂਡਰ ਜਲਾਲਾਬਾਦ ਲਖਵਿੰਦਰ ਸਿੰਘ ਬੱਲ ਵਲੋਂ ਪੰਜਾਬ ਹੋਮ ਗਾਰਡ ਦੇ ਜਵਾਨਾਂ ਸਲਾਮੀ ਭੇਟ ਕੀਤੀ ਗਈ।

ਇਹ ਵੀ ਪੜ੍ਹੋ- ਮਾਨਸਾ 'ਚ ਵਾਪਰਿਆ ਦਰਦਨਾਕ ਹਾਦਸਾ, ਪੰਜਾਬ ਪੁਲਸ ਦੇ ਮੁਲਾਜ਼ਮ ਦੀ ਹੋਈ ਮੌਤ

ਇਸ ਮੌਕੇ ਏ. ਕੰਪਨੀ ਕਮਾਂਡਰ ਜਲਾਲਾਬਾਦ ਲਖਵਿੰਦਰ ਸਿੰਘ ਬੱਲ ਨੇ ਦੱਸਿਆ ਕਿ ਮ੍ਰਿਤਕ ਪੰਜਾਬ ਹੋਮਗਾਰਡ ਜਵਾਨ ਮਨਪ੍ਰੀਤ ਸਿੰਘ ਵਾਸੀ ਲੱਲਾ ਬਸਤੀ ਚੌਥੇ ਬੈਂਚ ਦਾ ਮੁਲਾਜ਼ਮ 2022 ’ਚ ਆਪਣੇ ਪਿਤਾ ਸੁਖਦੇਵ ਸਿੰਘ ਦੀ ਮੌਤ ਮਗਰੋਂ 2022 ’ਚ ਤਰਸ ਦੇ ਆਧਾਰ ’ਤੇ ਭਰਤੀ ਹੋਇਆ ਸੀ, ਜੋ ਆਪਣੀ ਪਤਨੀ ਤੇ 1 ਛੋਟੀ ਬੱਚੀ ਨੂੰ ਛੱਡ ਗਿਆ ਹੈ। ਇਸ ਮੌਕੇ ਕੰਪਨੀ ਏ. ਕਮਾਂਡਰ ਲਖਵਿੰਦਰ ਸਿੰਘ ਬੱਲ ਨੇ ਕਿਹਾ ਕਿ ਵਿਭਾਗ ਵਲੋਂ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਦੀ ਸਹਿਮਤੀ ’ਤੇ ਹੀ ਪਰਿਵਾਰ ਦੇ ਯੋਗ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ- ਪ੍ਰੇਮ ਸੰਬੰਧਾਂ ਤੋਂ ਖਫ਼ਾ ਪਿਓ-ਪੁੱਤ ਨੇ ਧੀ ਨੂੰ ਦਿੱਤੀ ਦਰਦਨਾਕ ਮੌਤ, ਪ੍ਰੇਮੀ ਦੇ ਹੋਏ ਕਤਲ ਮਗਰੋਂ ਖੁੱਲ੍ਹੇ ਵੱਡੇ ਭੇਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto