ਪੰਜਾਬ ''ਚ ਅਲਰਟ, ਜਾਣੋ ਕੀ ਹੈ ਡੈਮਾਂ ਤੇ ਦਰਿਆਵਾਂ ''ਚ ਪਾਣੀ ਦੀ ਸਥਿਤੀ

09/25/2018 11:38:33 AM

ਨੰਗਲ (ਜ. ਬ.)— ਹਿਮਾਚਲ ਪ੍ਰਦੇਸ਼ ਦੇ ਉਪਰਲੇ ਇਲਾਕਿਆਂ 'ਚ ਪੈ ਰਹੇ ਮੀਂਹ ਕਾਰਨ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ 'ਚ ਵੀ ਪਾਣੀ ਦਾ ਪੱਧਰ ਵਧ ਰਿਹਾ ਹੈ। ਉਥੇ ਹੀ ਡੈਮ 'ਚ ਪਾਣੀ ਦਾ ਪੱਧਰ 1655.71 ਫੁੱਟ 'ਤੇ ਪਹੁੰਚ ਗਿਆ ਹੈ, ਜਿਸ ਕਾਰਨ ਨੰਗਲ/ਸ੍ਰੀ ਅਨੰਦਪੁਰ ਸਾਹਿਬ ਦੇ ਐੱਸ. ਡੀ. ਐੱਮ. ਹਰਬੰਸ ਸਿੰਘ ਨੇ ਸਤਲੁਜ ਕੰਢੇ ਰਹਿਣ ਵਾਲੇ ਲੋਕਾਂ ਨੂੰ ਅਲਰਟ ਰਹਿਣ ਦੀ ਸਲਾਹ ਦਿੱਤੀ ਗਈ ਹੈ। ਪੰਜਾਬ 'ਚ ਹੜ੍ਹ ਵਰਗੇ ਖਤਰੇ ਨੂੰ ਦੇਖਦੇ ਹੋਏ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਅੱਜ ਡੈਮ ਦੀ ਝੀਲ 'ਚ ਪਾਣੀ ਦੀ ਆਮਦ 77,000 ਕਿਊਸਿਕ ਤੋਂ ਵੀ ਵਧ ਦਰਜ ਕੀਤੀ ਗਈ ਹੈ। ਉਥੇ ਹੀ ਦੂਜੇ ਪਾਸੇ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ 15 ਹਜ਼ਾਰ ਕਿਊਸਿਕ ਤੋਂ ਵਧ ਕੇ 25 ਹਜ਼ਾਰ ਕਿਊਸਿਕ ਤੱਕ ਪੁੱਜ ਗਿਆ ਹੈ। ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਰੋਪੜ ਤੋਂ ਸਤਲੁਜ ਦਰਿਆ 'ਚ 75 ਹਜ਼ਾਰ ਕਿਊਸਿਕ ਪਾਣੀ ਹੋਰ ਛੱਡਿਆ ਜਾ ਰਿਹਾ ਹੈ। ਇਸ ਨਾਲ ਹੜ੍ਹ ਵਰਗੇ ਹਾਲਾਤ ਬਣ ਸਕਦੇ ਸਨ। ਇਸ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਜਲੰਧਰ ਨੇ ਫਿਲੌਰ ਪੁੱਜ ਕੇ ਦਰਿਆ ਦਾ ਨਿਰੀਖਣ ਕੀਤਾ। ਇਸ ਤੋਂ ਇਲਾਵਾ ਦਰਿਆ ਨਾਲ ਲੱਗਦੇ 25 ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਦਾ ਅਨਾਸਊਂਸਮੈਂਟ ਕਰਵਾਈ ਗਈ ਹੈ।


ਜਾਣੋ ਕੀ ਹੈ ਡੈਮਾਂ ਅਤੇ ਦਰਿਆਵਾਂ 'ਚ ਪਾਣੀ ਦੀ ਸਥਿਤੀ
ਭਾਖੜਾ ਡੈਮ
ਅਪਸਟ੍ਰੀਮ— 44104 ਕਿਊਸਿਕ ਸਕੇਅਰ
ਡਾਊਨਸਟ੍ਰੀਮ— 9788 ਕਿਊਸਿਕ ਸਕੇਅਰ
ਪੌਂਗ ਡੈਮ
ਅਪਸਟ੍ਰੀਮ— 166569 ਕਿਊਸਿਕ ਸਕੇਅਰ
ਡਾਊਨਸਟ੍ਰੀਮ— 810 ਕਿਊਸਿਕ ਸਕੇਅਰ
ਰੋਪੜ ਹੈੱਡਵਰਕਸ 
ਲੈਵਲ— 10363 ਕਿਊਸਿਕ ਸਕੇਅਰ
ਅਪਸਟ੍ਰੀਮ— 16500 ਕਿਊਸਿਕ ਸਕੇਅਰ
ਡਾਊਨਸਟ੍ਰੀਮ— 16500 ਕਿਊਸਿਕ ਸਕੇਅਰ
ਹਰੀਕੇ ਹੈੱਡਵਰਕਸ 
ਅਪਸਟ੍ਰੀਮ— 690.50 ਕਿਊਸਿਕ ਸਕੇਅਰ
ਡਾਊਨਸਟ੍ਰੀਮ— 668.40 ਕਿਊਸਿਕ ਸਕੇਅਰ
ਹੁਸੈਨੀਵਾਲਾ ਹੈੱਡਵਰਕਸ 
ਲੈਵਲ— 3000 ਕਿਊਸਿਕ ਸਕੇਅਰ
ਅਪਸਟ੍ਰੀਮ— 648.50 ਕਿਊਸਿਕ ਸਕੇਅਰ
ਡਾਊਨਸਟ੍ਰੀਮ— 626.00 ਕਿਊਸਿਕ ਸਕੇਅਰ