ਪੰਜਾਬ ਸਰਕਾਰ ਰੈਵੇਨਿਊ ਵਧਾਉਣ ਲਈ ਵਰਤੇਗੀ ਇਹ ਪਲਾਨ, ਨਗਰ ਨਿਗਮਾਂ ਨੂੰ ਨਿਰਦੇਸ਼ ਜਾਰੀ

04/20/2023 4:50:41 PM

ਲੁਧਿਆਣਾ (ਹਿਤੇਸ਼) : ਪੰਜਾਬ ਸਰਕਾਰ ਵਲੋਂ ਇਸ਼ਤਿਹਾਰ ਟੈਕਸ ਦੀ ਰਿਕਵਰੀ ਵਧਾਉਣ ਲਈ ਬਠਿੰਡਾ ਦਾ ਪੈਟਰਨ ਵਰਤਿਆ ਜਾਵੇਗਾ। ਇਹ ਫ਼ੈਸਲਾ ਲੋਕਲ ਬਾਡੀਜ਼ ਮੰਤਰੀ ਇੰਦਰਬੀਰ ਨਿੱਝਰ ਦੀ ਅਗਵਾਈ ’ਚ ਹੋਈ ਸਟੇਟ ਲੈਵਲ ਦੀ ਮੀਟਿੰਗ ’ਚ ਲਿਆ ਗਿਆ, ਜਿਸ ਦੌਰਾਨ ਪੰਜਾਬ ਦੀਆਂ ਸਾਰੇ ਨਗਰ ਨਿਗਮਾਂ ’ਚ ਇਸ਼ਤਿਹਾਰ ਟੈਕਸ ਦੀ ਰਿਕਵਰੀ ਕਾਫ਼ੀ ਡਾਊਨ ਹੋਣ ਦੇ ਮੁੱਦੇ ’ਤੇ ਚਰਚਾ ਕੀਤੀ ਗਈ। ਇਸ ਨੂੰ ਲੈ ਕੇ ਬਠਿੰਡਾ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਜੋ ਰਿਪੋਰਟ ਪੇਸ਼ ਕੀਤੀ ਗਈ, ਉਸ ਦੇ ਮੁਤਾਬਕ ਉਨ੍ਹਾਂ ਨੇ ਸਾਰੇ ਖ਼ਾਲੀ ਇਸ਼ਤਿਹਾਰਾਂ ਨੂੰ ਆਨਲਾਈਨ ਅਪਲੋਡ ਕਰ ਦਿੱਤਾ ਹੈ, ਜਿੱਥੇ ਫ਼ੀਸ ਜਮ੍ਹਾ ਕਰਵਾਉਣ ’ਤੇ ਸਰਕਾਰੀ ਸਾਈਟਾਂ ’ਤੇ ਇਸ਼ਤਿਹਾਰ ਲਗਾਉਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਇਸ਼ਤਿਹਾਰ ਟੈਕਸ ਦੀ ਰਿਕਵਰੀ ਵਿਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : 10ਵੀਂ-12ਵੀਂ ਦੇ ਵਿਦਿਆਰਥੀਆਂ ਲਈ ਚੰਗੀ ਖ਼ਬਰ, ਸਹੀ ਸਾਬਤ ਹੋਇਆ ਵਿਭਾਗ ਦਾ ਇਹ ਫਾਰਮੂਲਾ

ਇਸ ਦੇ ਮੱਦੇਨਜ਼ਰ ਮੰਤਰੀ ਵਲੋਂ ਸਾਰੀਆਂ ਨਗਰ ਨਿਗਮਾਂ ਨੂੰ ਰੈਵੇਨਿਊ ਵਧਾਉਣ ਲਈ ਬਠਿੰਡਾ ਦਾ ਪੈਟਰਨ ਸਟੱਡੀ ਕਰਨ ਦੇ ਨਿਰਦੇਸ਼ ਦਿੱਤੇ ਗਏ ਅਤੇ ਇਸ ਸਬੰਧੀ ਰਿਪੋਰਟ ਪੇਸ਼ ਕਰਨ ਲਈ ਬੋਲਿਆ ਗਿਆ ਹੈ। ਇਸ ਦੌਰਾਨ ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਬਠਿੰਡਾ ਦੇ ਪੈਟਰਨ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਜੇਲ੍ਹ 'ਚੋਂ ਰਿਹਾਅ ਹੋਣ ਤੋਂ ਬਾਅਦ ਮੁੜ ਪੁਰਾਣੇ ਪੈਟਰਨ 'ਤੇ ਨਿਕਲੇ ਨਵਜੋਤ ਸਿੱਧੂ

ਇਹ ਹੈ ਲੁਧਿਆਣਾ ਦਾ ਰਿਪੋਰਟ ਕਾਰਡ

2021-22 ’ਚ ਹੋਈ 9.88 ਕਰੋੜ ਦੇ ਇਸ਼ਤਿਹਾਰ ਟੈਕਸ ਦੀ ਵਸੂਲੀ
2022-23 ’ਚ ਰੱਖਿਆ ਗਿਆ 12 ਕਰੋੜ ਦੀ ਰਿਕਵਰੀ ਦਾ ਟਾਰਗੈੱਟ
9.01- ਕਰੋੜ ਹੀ ਜੁਟਾ ਸਕਿਆ ਨਗਰ ਨਿਗਮ
2023-24 ਲਈ ਵੀ 12 ਕਰੋੜ ਤੋਂ ਨਹੀਂ ਵਧਾਇਆ ਗਿਆ ਅੰਕੜਾ
5 ਵਾਰ ਫੇਲ੍ਹ ਹੋ ਚੁੱਕਾ ਹੈ ਟੈਂਡਰ

ਇਹ ਵੀ ਪੜ੍ਹੋ : ਨਵਾਂ ਖ਼ੁਲਾਸਾ: ਅੰਮ੍ਰਿਤਪਾਲ ਕਰਨਾ ਚਾਹੁੰਦਾ ਸੀ ਸਰੰਡਰ ਪਰ ਇਸ ਵਿਅਕਤੀ ਦੀ ਸਲਾਹ ’ਤੇ ਹੋਇਆ ਫ਼ਰਾਰ

ਕੋਵਿਡ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਲਈ ਕੰਪਨੀ ਵਲੋਂ 50 ਫ਼ੀਸਦੀ ਇਸ਼ਤਿਹਾਰ ਸਾਈਟਾਂ ਨੂੰ ਸਰੰਡਰ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਨਗਰ ਨਿਗਮ ਵਲੋਂ ਇਨ੍ਹਾਂ ਇਸ਼ਤਿਹਾਰਾਂ ਨੂੰ ਨਵੇਂ ਸਿਰੇ ਤੋਂ ਠੇਕੇ ’ਤੇ ਦੇਣ ਲਈ 5 ਵਾਰ ਟੈਂਡਰ ਜਾਰੀ ਕੀਤਾ ਗਿਆ ਪਰ ਕਿਸੇ ਕੰਪਨੀ ਨੇ ਹਿੱਸਾ ਨਹੀਂ ਲਿਆ, ਜਿਸ ਨੂੰ ਇਸ਼ਤਿਹਾਰ ਟੈਕਸ ਦੇ ਰੂਪ ’ਚ ਨਗਰ ਨਿਗਮ ਦਾ ਰੈਵੇਨਿਊ ਡਾਊਨ ਹੋਣ ਦੀ ਵਜ੍ਹਾ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ :  ਮੁਲਜ਼ਮਾਂ ਨੂੰ ਫੜਨ ਗਈ ਪੰਜਾਬ ਪੁਲਸ ਨੂੰ ਬਣਾਇਆ ਬੰਦੀ, ਹਰਿਆਣਾ ਪੁਲਸ ਨੇ ਕਰਵਾਇਆ ਸਮਝੌਤਾ

ਪਾਲਿਸੀ ’ਚ ਹੋਵੇਗਾ ਫੇਰਬਦਲ

ਪੰਜਾਬ ਸਰਕਾਰ ਵਲੋਂ ਇਸ਼ਤਿਹਾਰ ਟੈਕਸ ਦੀ ਰਿਕਵਰੀ ਵਧਾਉਣ ਲਈ ਪਾਲਿਸੀ ’ਚ ਫੇਰਬਦਲ ਕਰਨ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਲੋਕਲ ਬਾਡੀਜ਼ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਵਲੋਂ ਸਾਰੇ ਨਗਰ ਨਿਗਮਾਂ ਦੇ ਕਮਿਸ਼ਨਰਾਂ ਨੂੰ ਸੁਝਾਅ ਦੇਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਰਹੱਦੀ ਖੇਤਰ ਨੂੰ ਭਗਵੰਤ ਮਾਨ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ

ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 

Harnek Seechewal

This news is Content Editor Harnek Seechewal