ਪੰਜਾਬ ਸਰਕਾਰ ਨੇ ਪੈਨਸ਼ਨਰਾਂ ਦੀ ਸਹੂਲਤ ਲਈ ਚੁੱਕਿਆ ਅਹਿਮ ਕਦਮ, ਨਿਯਮ 'ਚ ਕੀਤਾ ਬਦਲਾਅ

07/12/2023 10:04:21 PM

ਚੰਡੀਗੜ੍ਹ: ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ, ਵਿਧਵਾ ਅਤੇ ਬੇਘਰ ਨਿਆਸਰਿਤ ਇਸਤਰੀਆਂ, ਆਸ਼ਰਿਤ ਬੱਚਿਆਂ ਅਤੇ ਅਪੰਗ ਵਿਅਕਤੀਆਂ ਲਈ ਪੈਨਸ਼ਨਰਾਂ ਲਈ ਮਾਲੀ ਸਹਾਇਤਾ ਗਰਾਂਟ ਦੇ ਨਿਯਮਾਂਵਲੀ 1966 ਦੇ ਨਿਯਮਾਂ ਵਿਚ ਉਮਰ ਦੇ ਸਬੂਤ ਸਬੰਧੀ ਨਿਯਮ ਵਿਚ ਸੋਧ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਪ੍ਰੇਮਿਕਾ ਵੱਲੋਂ ਨੌਕਰੀ ਲੱਗਣ ਮਗਰੋਂ ਕੀਤੀ ਬੇਵਫ਼ਾਈ ਨਾ ਸਹਾਰ ਸਕਿਆ ਨੌਜਵਾਨ, ਭੇਜੀ 'ਆਖ਼ਰੀ ਵੀਡੀਓ' ਤੇ ਫ਼ਿਰ...

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਵਿਭਾਗ ਵੱਲੋਂ ਇਸ ਸਬੰਧੀ ਅਧਿ-ਸੂਚਨਾ ਨੰ. 1670 ਮਿਤੀ 12 ਜੁਲਾਈ 2023 ਜਾਰੀ ਕੀਤੀ ਗਈ ਹੈ।  ਨਵੀ ਸੋਧ ਅਨੁਸਾਰ ਉਮਰ ਦੇ ਸਬੂਤ ਵੱਜੋ ਅਧਾਰ ਕਾਰਡ ਜਰੂਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵੋਟਰ ਕਾਰਡ ਜਾਂ ਵੋਟਰ ਲਿਸਟ ਜਾਂ ਜਨਮ ਸਰਟੀਫਿਕੇਟ ਜੋ ਕਿ ਸਮੱਰਥ ਅਥਾਰਟੀ ਤੋਂ ਜਾਰੀ ਹੋਇਆ ਹੋਵੇ ਜਾਂ ਦਸਵੀਂ ਦਾ ਸਰਟੀਫਿਕੇਟ ਪੇਸ਼ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੈਨਸ਼ਨਰਾਂ ਦੀ ਸਹੂਲਤ ਲਈ ਇਹ ਸੋਧ ਕੀਤੀ ਗਈ ਹੈ ਕਿਉਂਕਿ ਪੈਨਸ਼ਨਰਾਂ ਨੂੰ ਸਕੂਲ ਸਰਟੀਫਿਕੇਟ ਪੇਸ਼ ਕਰਨ ਲਈ ਦਿੱਕਤ ਪੇਸ਼ ਆਉਂਦੀ ਸੀ।

ਇਹ ਖ਼ਬਰ ਵੀ ਪੜ੍ਹੋ - ਹੜ੍ਹ ਦੇ ਪਾਣੀ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਰੋਂਦਾ ਕੁਰਲਾਉਂਦਾ ਰਹਿ ਗਿਆ ਪਰਿਵਾਰ

ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਜੀਵਨ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ  ਬੁਢਾਪਾ ਪੈਨਸ਼ਨ, ਵਿਧਵਾ ਅਤੇ ਬੇਘਰ ਨਿਆਸਰਿਤ ਇਸਤਰੀਆਂ, ਆਸਰਿਤ ਬੱਚਿਆਂ ਅਤੇ ਅਪੰਗ ਵਿਅਕਤੀਆਂ ਲਈ ਪੈਨਸ਼ਨ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਬਣਾਇਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anmol Tagra

This news is Content Editor Anmol Tagra