ਸਰਕਾਰੀ ਸਕੂਲਾਂ ’ਚ ਪੜ੍ਹਦੇ ਪਹਿਲੀ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸੂਬਾ ਸਰਕਾਰ ਦੇਵੇਗੀ ਇਹ ਖ਼ਾਸ ਸਹੂਲਤ

06/07/2021 11:35:18 PM

ਜਲੰਧਰ— ਸਰਕਾਰੀ ਸਕੂਲਾਂ ਵਿਚ ਸਮਗਰ ਸਿੱਖਿਆ ਮੁਹਿੰਮ ਤਹਿਤ ਪਹਿਲੀ ਤੋਂ 8ਵੀਂ ਤੱਕ ਸਾਰੀਆਂ ਕੁੜੀਆਂ ਅਤੇ ਐੱਸ. ਸੀ. ਐੱਸ. ਟੀ.-ਬੀ. ਪੀ. ਐੱਲ. ਮੁੰਡਿਆਂ ਨੂੰ ਮੁਫ਼ਤ ਵਿੱਚ ਵਰਦੀਆਂ ਦਿੱਤੀਆਂ ਜਾਣਗੀਆਂ। ਸੂਬਾ ਸਰਕਾਰ ਨੇ ਜਲੰਧਰ ਜ਼ਿਲ੍ਹੇ ਲਈ 5 ਕਰੋੜ 52 ਲੱਖ ਰੁਪਏ ਜਾਰੀ ਕੀਤੇ ਹਨ। ਇਸ ਬਜਟ ਵਿਚ 92,004 ਵਿਦਿਆਰਥੀਆਂ ਨੂੰ ਵਰਦੀਆਂ ਦਿੱਤੀਆਂ ਜਾਣਗੀਆਂ। ਜ਼ਿਲ੍ਹੇ ’ਚ 92,004 ਵਿਦਿਆਰਥੀਆਂ ’ਚੋਂ 49, 182 ਕੁੜੀਆਂ ਹਨ। 32,067 ਅਨੁਸੂਚਿਤ ਜਾਤੀ ਦੇ ਮੁੰਡੇ ਅਤੇ 10,755 ਬੀ. ਪੀ. ਐੱਲ. ਵਰਗ ਦੇ ਮੁੰਡੇ ਹਨ। ਵਰਦੀਆਂ ਸਕੂਲ ਮੈਨੇਜਮੈਂਟ ਕਮੇਟੀ ਦੇ ਪੱਧਰ ’ਤੇ ਮਿਲਣਗੀਆਂ। ਸਕੂਲ ਦੇ ਅਧਿਆਪਕ ਉਨ੍ਹਾਂ ਨੂੰ ਬੱਚਿਆਂ ਦੇ ਘਰਾਂ ’ਚ ਹੀ ਵਰਦੀਆਂ ਪਹੁੰਚਾਉਣਗੇ। 

ਜਲੰਧਰ: ਪਿੰਡ ਚਹੇੜੂ ਨੇੜੇ ਵਾਪਰਿਆ ਦਰਦਨਾਕ ਹਾਦਸਾ, ਮੰਜ਼ਰ ਵੇਖ ਦਹਿਲਿਆ ਹਰ ਕਿਸੇ ਦਾ ਦਿਲ

ਦੱਸ ਦੇਈਏ ਕਿ ਜ਼ਿਲ੍ਹੇ ’ਚ ਇਸ ਸਮੇਂ ਪਹਿਲੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਦੀ ਗਿਣਤੀ 1,09,832 ਤੋਂ ਜ਼ਿਆਦਾ ਹੈ। ਇਨ੍ਹਾਂ ’ਚੋਂ 92,004 ਵਿਦਿਆਰਥੀਆਂ ਨੂੰ ਵਰਦੀਆਂ ਦਿੱਤੀਆਂ ਜਾਣਗੀਆਾਂ। ਜ਼ਿਲ੍ਹੇ ’ਚ ਵਿਦਿਆਰਥੀਆਂ ਦੀ ਗਿਣਤੀ ਨੂੰ ਵੇਖਦੇ ਹੋਏ ਹੀ ਬਜਟ ਜਾਰੀ ਕੀਤਾ ਗਿਆ ਹੈ। ਪ੍ਰਤੀ ਵਿਦਿਆਰਥੀ 600 ਰੁਪਏ ਦਿੱਤੇ ਜਾਣਗੇ। 

ਦੋ-ਦੋ ਮਾਸਕ ਵੀ ਕਰਵਾਏ ਜਾਣਗੇ ਮੁਹੱਈਆ
ਕੋਰੋਨਾ ਦੇ ਮੱਦੇਨਜ਼ਰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਵਰਦੀ ਦੇ ਕੱਪੜੇ ’ਚੋਂ ਬੱਚਣ ਵਾਲੇ ਕੱਪੜੇ ਦੇ ਦੋ-ਦੋ ਮਾਸਕ ਬਣਾ ਕੇ ਉਪਲੱਬਧ ਕਰਵਾਏ ਜਾਣ। ਪ੍ਰਾਇਮਰੀ ਕਲਾਸ ਦੀਆਂ ਕੁੜੀਆਂ ਲਈ ਪੇਂਟ-ਸ਼ਰਟ ਜਾਂ ਸੂਟ-ਸਲਵਾਰ ਅਤੇ ਚੁੰਨੀ, ਅਪਰ ਪ੍ਰਾਇਮਰੀ ਲਈ ਸੂਟ-ਸਲਵਾਰ-ਚੁੰਨੀ, ਮੁੰਡਿਆਂ ਲਈ ਪੇਂਟ-ਕਮੀਜ਼, ਸਿੱਖ ਮੁੰਡਿਆਂ ਲਈ ਪਟਕਾ ਅਤੇ ਹੋਰਾਂ ਲਈ ਟੋਪੀਆਂ ਬਣਵਾਈਆਂ ਜਾਣਗੀਆਂ। ਜੁੱਤੀਆਂ-ਜੁਰਾਬਾਂ ਅਤੇ ਗਰਮ ਸਵੈਟਰ ਵੀ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ : ਪਿਆਰ ਕਰਨ ਦੀ ਮਿਲੀ ਖ਼ੌਫ਼ਨਾਕ ਸਜ਼ਾ, ਪ੍ਰੇਮੀ ਨੂੰ ਬੰਧੀ ਬਣਾ ਕੇ ਕੁੱਟਮਾਰ ਕਰਕੇ ਜਬਰੀ ਪਿਲਾਇਆ ਪਿਸ਼ਾਬ
ਮਹਿਕਮੇ ਵੱਲੋਂ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਨਾਪ ਲਈ ਵਿਦਿਆਰਥੀਆਂ ਨੂੰ ਸਕੂਲ ਨਾ ਬੁਲਾਇਆ ਜਾਵੇ ਤਾਂਕਿ ਕੋਰੋਨਾ ਤੋਂ ਬਚਾਅ ਰਹੇ। ਮਾਤਾ-ਪਿਤਾ ਤੋਂ ਨਾਪੇ ਲੈ ਕੇ ਵਰਦੀ ਸਿਵਾ ਦਿੱਤੀ ਜਾਵੇ। ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਡਰੈੱਸ ਬੱਚੇ ਦੇ ਨਾਪ ਦੀ ਹੀ ਹੋਵੇ। ਵਰਦੀ ਦੇਣ ਦੇ ਬਾਅਦ ਮਾਤਾ-ਪਿਤਾ ਤੋਂ ਦਸਤਖ਼ਤ ਕਰਵਾ  ਲਏ ਜਾਣ। ਡੀ. ਈ. ਓ. (ਡਿਸਟ੍ਰਿਕਟ ਐਜੂਕੇਸ਼ਨ ਆਫਿਸ) ਜਾਂ ਬੀ. ਪੀ. ਈ. ਓ. (ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫ਼ਸਰ) ਵੱਲੋਂ ਸਕੂਲ ਸਕੇਟੀ ਨੂੰ ਕਿਸੇ ਵਿਸ਼ੇਸ਼ ਦੁਕਾਨ ਤੋਂ ਵਰਦੀ ਖਰੀਦਣ ਲਈ ਨਿਰਦੇਸ਼ ਨਹੀਂ ਦਿੱਤੇ ਜਾਣਗੇ। 

ਇਹ ਵੀ ਪੜ੍ਹੋ : ਜਲੰਧਰ: ਜਦੋਂ ਨਸ਼ੇ 'ਚ ASI ਨੇ ਸ਼ਰੇਆਮ ਕੀਤਾ ਹੰਗਾਮਾ, PCR ਦੇ ਮੁਲਾਜ਼ਮ ਨਾਲ ਵੀ ਭਿੜਿਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

shivani attri

This news is Content Editor shivani attri