ਟਰੇਨਾਂ ਬੰਦ ਹੋਣ ਕਾਰਨ ਪੰਜਾਬ ਸਰਕਾਰ ਨੇ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਦਿੱਤੀ ਇਹ ਵੱਡੀ ਰਾਹਤ

05/21/2021 6:38:06 PM

ਜਲੰਧਰ (ਪੁਨੀਤ)-ਪੰਜਾਬ ਤੋਂ ਦਿੱਲੀ ਜਾਣ ਵਾਲੀਆਂ ਜ਼ਿਆਦਾਤਰ ਟਰੇਨਾਂ ਬੰਦ ਪਈਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਕਾਫ਼ੀ ਮੁਸ਼ਕਿਲਾਂ ਪੇਸ਼ ਆ ਰਹੀਆਂ ਸਨ। ਇਸ ਲਈ ਪੰਜਾਬ ਸਰਕਾਰ ਦੁਆਰਾ ਦਿੱਲੀ ਲਈ 12 ਦੇ ਕਰੀਬ ਬੱਸਾਂ ਚਲਾਉਣ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:ਜਲੰਧਰ: ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ ਦੀ ਮੁੱਖ ਮੁਲਜ਼ਮ ਜੋਤੀ ਗ੍ਰਿਫ਼ਤਾਰ, ਪੁਲਸ ਸਾਹਮਣੇ ਖੋਲ੍ਹੇ ਕਈ ਰਾਜ਼
ਜਲੰਧਰ ਡਿਪੂ ਤੋਂ ਦਿੱਲੀ ਲਈ ਸਵੇਰੇ 6.10, 7.30, 10.57, ਦੁਪਹਿਰ 1.50 ਅਤੇ ਸ਼ਾਮ 3.35 ’ਤੇ ਬੱਸਾਂ ਰਵਾਨਾ ਹੋਣਗੀਆਂ। ਲੁਧਿਆਣਾ ਤੋਂ ਦਿੱਲੀ ਲਈ ਸਵੇਰੇ 7.20, 11.00, 12.00 ਤੇ ਸ਼ਾਮ 4.30 ’ਤੇ ਬੱਸਾਂ ਭੇਜੀਆਂ ਜਾਣਗੀਆਂ ਜਦਕਿ ਬਟਾਲਾ ਡਿਪੂ ਤੋਂ ਸਵੇਰੇ 6.40 ਅਤੇ ਸ਼ਾਮ ਨੂੰ 4.30 ’ਤੇ ਬੱਸਾਂ ਭੇਜੀਆਂ ਜਾਣਗੀਆਂ। ਇਸੇ ਤਰ੍ਹਾਂ ਪਠਾਨਕੋਟ ਡਿਪੂ ਦੁਆਰਾ ਵੀ ਇਕ ਬੱਸ ਦਿੱਲੀ ਲਈ ਭੇਜੀ ਜਾਵੇਗੀ। ਚੰਡੀਗੜ੍ਹ ਤੋਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰੀਆਂ ਦੀ ਮੰਗ ਨੂੰ ਵੇਖਦੇ ਹੋਏ ਬੱਸਾਂ ਦਾ ਪਰਿਚਾਲਨ ਵਧਾ ਦਿੱਤਾ ਜਾਵੇਗਾ। ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਸਾਂ ਚਲਾਈਆਂ ਜਾ ਰਹੀਆਂ ਹਨ ਪਰ ਪਰਿਚਾਲਨ ਆਫ ਦਿ ਰਿਕਾਰਡ ਰਹੇਗਾ।

ਇਹ ਵੀ ਪੜ੍ਹੋ:  ਬੰਗਾ 'ਚ ਸ਼ਾਮਲਾਤੀ ਜ਼ਮੀਨ ਕਾਰਨ ਟਰੈਕਟਰ ਹੇਠਾਂ ਕੁਚਲ ਕੇ ਬਜ਼ੁਰਗ ਨੂੰ ਦਿੱਤੀ ਦਰਦਨਾਕ ਮੌਤ

ਯੂ. ਪੀ. ਤੋਂ ਹੋ ਕੇ ਦਿੱਲੀ ਜਾਣਗੀਆਂ ਬੱਸਾਂ
ਦਿੱਲੀ ਦੇ ਰਸਤੇ ਬੰਦ ਹੋਣ ਕਾਰਨ ਉੱਤਰ ਪ੍ਰਦੇਸ਼ ਦੇ ਈਸਟਰਨ ਪੇਰੀਫੇਰਲ ਐਕਸਪ੍ਰੈੱਸਵੇ (ਈ. ਪੀ. ਈ.) ਤੋਂ ਹੋ ਕੇ ਬੱਸਾਂ ਦਿੱਲੀ ਨੂੰ ਰਵਾਨਾ ਹੋਣਗੀਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੁਆਰਾ ਰੂਟ ਡਾਈਵਰਟ ਕੀਤਾ ਗਿਆ ਹੈ, ਜਿਸ ਕਾਰਨ ਬੱਸਾਂ ਯੂ. ਪੀ. ਰਾਹੀਂ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਬੱਸਾਂ ’ਚ ਸਵਾਰੀਆਂ ਘੱਟ ਹੋਣਗੀਆਂ ਤਾਂ ਬੱਸਾਂ ਬਹਾਲਗੜ੍ਹ (ਸੋਨੀਪਤ) ਤੋਂ ਵਾਪਸ ਆ ਜਾਣਗੀਆਂ।

ਇਹ ਵੀ ਪੜ੍ਹੋ:  ਕੋਰੋਨਾ ਦੀ ਤੀਜੀ ਲਹਿਰ ਬੱਚਿਆਂ ਲਈ ਚਿੰਤਾਜਨਕ, ਕੈਪਟਨ ਨੇ ਸਿਹਤ ਮਹਿਕਮੇ ਨੂੰ ਦਿੱਤੇ ਇਹ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

shivani attri

This news is Content Editor shivani attri