ਪੰਜਾਬ ਸਰਕਾਰ ਵੱਲੋਂ 5 ਆਯੁਰਵੇਦਾ ਹਸਪਤਾਲਾਂ ਲਈ 32 ਉਮੀਦਵਾਰ ਭਰਤੀ

12/04/2020 4:29:34 PM

ਚੰਡੀਗੜ੍ਹ : ਸੂਬੇ ਭਰ 'ਚ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਨ ਅਤੇ ਆਯੂਸ਼ ਪ੍ਰਣਾਲੀ ਨੂੰ ਉਤਸ਼ਾਹਤ ਕਰਨ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਸ਼ੁੱਕਰਵਾਰ ਨੂੰ ਕੌਮੀ ਸਿਹਤ ਮਿਸ਼ਨ ਤਹਿਤ 5 ਆਯੁਰਵੈਦ ਹਸਪਤਾਲਾਂ ਲਈ 32 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਸਿੱਧੂ ਨੇ ਦੱਸਿਆ ਕਿ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ ਅਤੇ ਹੁਸ਼ਿਆਰਪੁਰ ਦੇ 5 ਸਰਕਾਰੀ ਆਯੁਰਵੈਦ ਹਸਪਤਾਲਾਂ ਲਈ 16 ਆਯੁਰਵੈਦਿਕ ਮੈਡੀਕਲ ਅਧਿਕਾਰੀ, 8 ਉਪਵੈਦ, 5 ਮਸਾਜ਼ਰ, 2 ਕਸ਼ਾਰਸੂਤਰ ਅਟੈਂਡੈਂਟ ਅਤੇ 1 ਇਸਤਰੀ ਰੋਗ ਅਟੈਂਡੈਂਟ ਭਰਤੀ ਕੀਤੇ ਗਏ ਹਨ।

ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਆਯੁਰਵੈਦਿਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਇਸ ਲਈ ਪੰਜਾਬ 'ਚ 137 ਆਯੁਰਵੈਦਾ ਹੈਲਥ ਐਂਡ ਵੈਲਨੈੱਸ ਸੈਂਟਰ ਸਥਾਪਿਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਮੋਹਾਲੀ ਅਤੇ ਮੋਗਾ 'ਚ 50 ਬੈੱਡਾਂ ਦੀ ਸਮਰੱਥਾ ਵਾਲੇ 2 ਆਯੁਰਵੈਦ ਹਸਪਤਾਲਾਂ ਦਾ ਨਿਰਮਾਣ ਪ੍ਰਗਤੀ ਅਧੀਨ ਹੈ। ਇਸ ਮੌਕੇ ਡਾਇਰੈਕਟਰ, ਆਯੁਰਵੇਦਾ ਡਾ. ਪੂਨਮ ਵਸੀਸ਼ਟ, ਸਿਹਤ ਮੰਤਰੀ ਦੇ ਓ. ਐਸ. ਡੀ. ਬਲਵਿੰਦਰ ਸਿੰਘ, ਆਯੁਰਵੈਦ ਮੈਡੀਕਲ ਅਫ਼ਸਰ ਰਾਜੀਵ ਮਹਿਤਾ ਅਤੇ ਸਿਹਤ ਮਹਿਕਮੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
 
 

Babita

This news is Content Editor Babita