ਕਮਿਸ਼ਨ ਵੱਲੋਂ ਜਾਰੀ ਕਿਸਾਨ ਨੀਤੀ ਦੇ ਖਰੜੇ ''ਤੇ ਬੋਲੇ ਚੰਦੂਮਾਜਰਾ (ਵੀਡੀਓ)

06/06/2018 6:40:35 PM

ਪਟਿਆਲਾ (ਇੰਦਰਜੀਤ ਬਖਸ਼ੀ)— ਪੰਜਾਬ ਫਾਰਮਿੰਗ ਕਮਿਸ਼ਨ ਵੱਲੋਂ ਇਕ ਖਰੜਾ ਜਾਰੀ ਕੀਤਾ ਗਿਆ ਹੈ, ਜਿਸ ਦੀ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਨਿੰਦਾ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਇਕ ਵਾਰ ਫਿਰ ਕਾਂਗਰਸ ਨੂੰ ਲੋਕਾਂ ਖਿਲਾਫ ਦੱਸਿਆ। ਦਰਅਸਲ, ਇਸ ਤਿਆਰ ਕੀਤੇ ਖਰੜੇ ਤਹਿਤ ਜੋ ਕਿਸਾਨ ਆਮਦਨੀ ਟੈਕਸ ਭਰਦਾ ਹੈ, ਉਸ ਦੀ ਬਿਜਲੀ ਸਬਸਿਡੀ ਬੰਦ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਚੰਦੂਮਾਜਰਾ ਨੇ ਇਸ ਖਰੜੇ ਨੂੰ ਕਿਸਾਨ ਵਿਰੋਧੀ ਦੱਸਿਆ ਅਤੇ ਕਿਹਾ ਕਿ ਅਕਾਲੀ ਦਲ ਇਸ ਦਾ ਵਿਰੋਧ ਕਰੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪਹਿਲਾ ਬਿਜਲੀ ਦੇ ਮੀਟਰ ਲਗਾਉਣਾ ਚਾਹੁੰਦੀ ਸੀ ਅਤੇ ਹੁਣ ਕਮਿਸ਼ਨ ਵੱਲੋਂ ਇਸ ਤਰ੍ਹਾਂ ਦੇ ਖਰੜੇ ਤਿਆਰ ਕੀਤੇ ਜਾ ਰਹੇ ਹਨ ਜੋ ਕਿਸਾਨਾਂ ਦੇ ਖਿਲਾਫ ਹਨ।
ਦੱਸਣਯੋਗ ਹੈ ਕਿ ਪੰਜਾਬ ਰਾਜ ਕਿਸਾਨ ਕਮਿਸ਼ਨ ਨੇ ਸੂਬੇ ਦੀ ਪ੍ਰਸਤਾਵਿਤ ਕਿਸਾਨ ਨੀਤੀ ਦੇ ਖਰੜੇ 'ਚ ਵੱਡੇ ਕਿਸਾਨਾਂ ਨੂੰ ਮਿਲ ਰਿਹਾ ਸਬਸਿਡੀਆਂ ਦਾ ਲਾਭ ਬੰਦ ਕਰਕੇ ਇਸ ਨੂੰ ਛੋਟੇ, ਸੀਮਾਂਤ ਅਤੇ ਖੇਤ ਮਜ਼ਦੂਰ ਕਿਸਾਨਾਂ ਦੀ ਭਲਾਈ 'ਤੇ ਖਰਚ ਕਰਨ ਦੀ ਦਿਸ਼ਾ ਅਪਣਾਈ ਗਈ ਹੈ।