ਪੰਜਾਬ ਦੇ ਕਿਸਾਨਾਂ ਲਈ ਗੁੱਡ ਨਿਊਜ਼, ਕਣਕ ਮੰਡੀ ਲਿਜਾਣ ਲਈ ਇੰਝ ਬਣਾਓ ਈ-ਪਾਸ

04/12/2020 8:43:31 AM

ਚੰਡੀਗੜ੍ਹ : ਪੰਜਾਬ ਵਿਚ ਜਲਦ ਹੀ ਕਣਕ ਦੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ। ਇਸ ਲਈ ਤੁਸੀਂ ਈ-ਪਾਸ ਇਕ ਐਪ ਜ਼ਰੀਏ ਵੀ ਬਣਵਾ ਸਕਦੇ ਹੋ। ਉੱਥੇ ਹੀ, ਪੰਜਾਬ ਮੰਡੀ ਬੋਰਡ ਨੇ ਕੋਵਿਡ-19 ਦੇ ਸੰਕਟ ਦੇ ਮੱਦੇਨਜ਼ਰ ਸੁਰੱਖਿਅਤ ਤੇ ਨਿਰਵਿਘਨ ਕਣਕ ਦੀ ਖਰੀਦ ਨੂੰ ਯਕੀਨੀ ਬਣਾਉਣ ਲਈ ਕੰਟਰੋਲ ਰੂਮ ਸਥਾਪਤ ਕਰ ਦਿੱਤੇ ਹਨ।

ਖਰੀਦ ਬਾਰੇ ਜਾਣਕਾਰੀ ਪ੍ਰਾਪਤ ਕਰਨ ਅਤੇ ਈ-ਪਾਸ ਲੈਣ ਲਈ ਤੁਸੀਂ ਪੰਜਾਬ ਮੰਡੀ ਬੋਰਡ ਦੀ ਈ-ਪੀ. ਐੱਮ. ਬੀ. (E-PMB) ਐਪ ਵੀ ਡਾਊਨਲੋਡ ਕਰ ਸਕਦੇ ਹੋ। ਈ-ਪੀ. ਐੱਮ. ਬੀ. 'ਤੇ ਜਾ ਕੇ ਤੁਹਾਨੂੰ ਪਾਸ ਬਣਾਉਣ ਲਈ ਉਸ ਵਿਅਕਤੀ ਦਾ ਨਾਂ ਭਰਨਾ ਹੋਵੇਗਾ, ਜੋ ਕਣਕ ਮੰਡੀ ਵਿਚ ਲੈ ਕੇ ਜਾਵੇਗਾ ਅਤੇ ਉਸ ਦਾ ਮੋਬਾਇਲ ਨੰਬਰ ਭਰਨਾ ਹੋਵੇਗਾ। 

ਕਣਕ ਦੀ ਖਰੀਦ ਨਾਲ ਜੁੜੇ ਕਿਸੇ ਵੀ ਮਸਲੇ ਦੀ ਸਹਾਇਤਾ ਤੇ ਹੱਲ ਲਈ ਹਰੇਕ ਜ਼ਿਲ੍ਹੇ ਲਈ ਵੱਖ ਫੋਨ ਨੰਬਰ ਦਿੱਤੇ ਗਏ ਹਨ।

ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਮੰਡੀ ਬੋਰਡ ਤੇ ਸੂਬੇ ਦੀਆਂ ਖਰੀਦ ਏਜੰਸੀਆਂ ਦੇ ਸੇਵਾ-ਮੁਕਤ ਮੁਲਾਜ਼ਮਾਂ ਨੂੰ ਵੀ ਵਾਪਸ ਬੁਲਾਇਆ ਜਾ ਰਿਹਾ ਹੈ ਅਤੇ ਸੂਬੇ ਦੀਆਂ ਚਾਰ ਖਰੀਦ ਏਜੰਸੀਆਂ ਦੇ ਸਮਰਪਿਤ ਸਟਾਫ ਨੂੰ ਖਰੀਦ ਪ੍ਰਕਿਰਿਆ ਦੀ ਨਿਗਰਾਨੀ ਲਈ ਰੱਖਿਆ ਗਿਆ ਹੈ। 2-3 ਖਰੀਦ ਕੇਂਦਰਾਂ ਦੀ ਨਿਗਰਾਨੀ ਲਈ ਇਕ ਇੰਸਪੈਕਟਰ ਹੋਵੇਗਾ।

Lalita Mam

This news is Content Editor Lalita Mam