ਕਾਂਗਰਸ ਦੀ ਸਰਕਾਰ ਆਉਣ ਨਾਲ ਪੰਜਾਬ ਦੇ ਸੁਨਹਿਰੇ ਦਿਨ ਹੋਏ ਸ਼ੁਰੂ

03/14/2017 6:22:53 PM

ਮੋਗਾ(ਗਰੋਵਰ, ਗੋਪੀ)— ਪੰਜਾਬ ਦੀ ਸੱਤਾ ''ਤੇ ਕਾਂਗਰਸ ਦੀ ਸਰਕਾਰ ਦਾ ਕਬਜ਼ਾ ਹੋਣ ਨਾਲ ਪੰਜਾਬ ਦੇ ਸੁਨਹਿਰੇ ਦਿਨਾਂ ਦੀ ਸ਼ੁਰੂਆਤ ਹੋ ਗਈ ਹੈ, ਕਿਉਂਕਿ ਮੰਝਧਾਰ ''ਚ ਫਸੇ ਪੰਜਾਬ ਨੂੰ ਖੁਸ਼ਹਾਲੀ ਦੇ ਰਾਹ ''ਤੇ ਤੋਰਨ ਦੀ ਸਮਰੱਥਾ ਸਿਰਫ ਕੈਪਟਨ ਅਮਰਿੰਦਰ ਸਿੰਘ ਹੀ ਰੱਖਦੇ ਹਨ। ਇਹ ਪ੍ਰਗਟਾਵਾ ਮੰਗਲਵਾਰ ਨੂੰ ਇਥੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਸਰਪੰਚ ਸੁਖਬੀਰ ਸਿੰਘ ਰਾਊਕੇ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਸੱਤਾ ''ਤੇ ਕਾਬਜ਼ ਅਕਾਲੀ-ਭਾਜਪਾ ਗਠਜੋੜ ਨੇ ਜਿੱਥੇ ਸਿਥੈਟਿੰਕ ਡਰੱਗ ਦੇ ਧੰਦੇ ਨੂੰ ਕੰਟਰੋਲ ਨਾ ਕਰਨ ਕਰਕੇ ਪੰਜਾਬ ਦੀ ਜਵਾਨੀ ਤਬਾਹ ਹੋ ਗਈ ਹੈ, ਉਥੇ ਬੇਰੋਜ਼ਗਾਰੀ, ਭ੍ਰਿਸ਼ਟਾਚਾਰ ਅਤੇ ਹੋਰ ਅਲਾਮਤਾਂ ਨੇ ਵੀ ਪੰਜਾਬ ਨੂੰ ਅੰਦਰੋ ਖੋਖਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਹਰਾ ਕੇ ਪੰਜਾਬੀਆਂ ਨੇ ਪੰਜਾਬ ਨੂੰ ਬਚਾ ਲਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਅਣਖੀ ਅਤੇ ਬਹਾਦਰ ਲੋਕਾਂ ਨੇ ਪੰਜਾਬ ਦੇ ਭਲੇ ਲਈ ਬਾਹਰੋਂ ਪੰਜਾਬ ਨੂੰ ਆਪ ਦੇ ਝੰਡੇ ਹੇਠ ਧਾੜਵੀਆਂ ਦੀ ਤਰ੍ਹਾਂ ਲੁੱਟਣ ਆਏ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਮੋਗਾ ਜ਼ਿਲੇ ਦੇ ਨਵੇਂ ਬਣੇ ਵਿਧਾਇਕਾਂ ਦਰਸ਼ਨ ਸਿੰਘ ਬਰਾੜ, ਸੁਖਜੀਤ ਸਿੰਘ ਕਾਕਾ ਲੋਹਗੜ੍ਹ ਅਤੇ ਡਾ ਹਰਜੋਤਕਮਲ ਸਿੰਘ ਨੂੰ ਵਧਾਈ ਦਿੰਦਿਆ ਵੋਟਾਂ ''ਚ ਦਿਨ-ਰਾਤ ਮਿਹਨਤ ਕਰਨ ਵਾਲੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ।