ਮੁੜ ਓ. ਪੀ. ਸੋਨੀ ਦਾ ਵਿਵਾਦਤ ਬਿਆਨ ਆਇਆ ਸਾਹਮਣੇ

01/05/2019 6:28:56 PM

ਜਲੰਧਰ (ਸੋਨੂੰ)— ਪੰਜਾਬ ਦੇ ਸਿੱਖਿਆ ਮੰਤਰੀ ਓ. ਪੀ. ਸੋਨੀ ਇਕ ਵਾਰ ਫਿਰ ਤੋਂ ਵਿਵਾਦਤ ਬਿਆਨ ਦੇ ਕੇ ਵਿਵਾਦਾਂ 'ਚ ਘਿਰ ਗਏ ਹਨ। ਦਰਅਸਲ ਸਿੱਖਿਆ ਮੰਤਰੀ ਨੇ ਜਲੰਧਰ 'ਚ ਵਿਖੇ ਰੱਖੀ ਗਈ ਇਕ ਮੀਟਿੰਗ ਦੌਰਾਨ ਸਰਕਾਰੀ ਸਕੂਲਾਂ ਦੀ ਤੁਲਨਾ ਢਾਬੇ ਨਾਲ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਢਾਬਿਆਂ ਅਤੇ 5 ਸਟਾਰ ਹੋਟਲਾਂ 'ਚ ਫਰਕ ਤਾਂ ਹੁੰਦਾ ਹੀ ਹੈ। ਦਰਅਸਲ ਪੱਤਰਕਾਰਾਂ ਵੱਲੋਂ ਨਿੱਜੀ ਸਕੂਲਾਂ ਵੱਲੋਂ ਕੀਤੀ ਜਾ ਰਹੀ ਮਨਮਾਨੀ 'ਤੇ ਸਵਾਲ ਪੁੱਛਿਆ ਗਿਆ ਸੀ, ਜਿਸ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਜਿਵੇਂ ਢਾਬੇ ਅਤੇ 5 ਸਟਾਰ ਹੋਟਲਾਂ 'ਚ ਫਰਕ ਹੁੰਦਾ ਹੈ, ਉਸੇ ਤਰ੍ਹਾਂ ਹੀ ਸਰਕਾਰੀ ਸਕੂਲਾਂ ਅਤੇ ਪ੍ਰਾਈਵੇਟ ਸਕੂਲਾਂ 'ਚ ਫਰਕ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲ ਢਾਬਿਆਂ ਵਾਂਗ ਹੁੰਦੇ ਹਨ ਅਤੇ 5 ਸਟਾਰ ਵਾਲੇ ਕਦੇ ਨਹੀਂ ਕਹਿੰਦੇ ਕਿ ਸਾਡੇ ਕੋਲ ਆਓ।  

 
ਉਥੇ ਹੀ ਦੂਜੇ ਪਾਸੇ ਓ. ਪੀ. ਸੋਨੀ ਨੇ ਆਪਣੇ ਵੱਲੋਂ ਦਿੱਤੇ ਗਏ ਇਸ ਬਿਆਨ ਸਫਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਹ ਗੱਲਾਂ 'ਆਫ ਦਿ ਰਿਕਾਰਡ' ਕਹੀਆਂ ਸਨ ਅਤੇ ਮੀਡੀਆ ਵਾਲੇ ਹਰ ਗੱਲ ਦਾ ਵਿਵਾਦ ਬਣਾ ਦਿੰਦੀ ਹੈ। ਜ਼ਿਕਰਯੋਗ ਹੈ ਕਿ ਓ. ਪੀ. ਸੋਨੀ ਵੱਲੋਂ ਜਲੰਧਰ 'ਚ ਗ੍ਰਿਵੀਅੰਸ ਕਮੇਟੀ ਮੀਟਿੰਗ ਰੱਖੀ ਗਈ ਸੀ। ਇਸ ਮੀਟਿੰਗ 'ਚ ਕਾਂਗਰਸ ਦੇ ਐੱਮ. ਐੱਲ. ਏ., ਮੇਅਰ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਸੀ। ਸਿੱਖਿਆ ਮੰਤਰੀ ਨੇ ਮੀਡੀਆ ਕਰਮਚਾਰੀਆਂ ਦੇ ਸਾਹਮਣੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਕੂਲਾਂ ਅਤੇ ਸਿੱਖਿਆ ਪ੍ਰਣਾਲੀ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਵੀ ਜਾਣੂ ਕਰਵਾਇਆ। ਇਸ ਦੌਰਾਨ ਜਲੰਧਰ ਦੇ ਸੈਕੰਡਰੀ ਡੀ. ਈ. ਓ. ਸਤਨਾਮ ਸਿੰਘ ਵੱਲੋਂ ਮੀਟਿੰਗ 'ਚ ਨਾ ਪਹੁੰਚਣ 'ਤੇ ਨਾਰਾਜ਼ ਸਿੱਖਿਆ ਮੰਤਰੀ ਨੇ ਡੀ. ਈ. ਓ. ਸੈਕੰਡਰੀ ਨੂੰ ਸਸਪੈਂਡ ਕਰ ਦਿੱਤਾ ਅਤੇ ਕਿਹਾ ਕਿ ਮੀਟਿੰਗ 'ਚ ਅਣਦੇਖੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੋ ਵੀ ਮੀਟਿੰਗ 'ਚ ਨਹੀਂ ਪਹੁੰਚੇਗਾ, ਉਸ 'ਤੇ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਸਿੱਖਿਆ ਮੰਤਰੀ ਓ. ਪੀ. ਸੋਨੀ ਇਸ ਤੋਂ ਪਹਿਲਾਂ ਵੀ ਅਧਿਆਪਕਾਂ ਦੀਆਂ ਤਨਖਾਹਾਂ 'ਚ ਕੀਤੀ ਗਈ ਕਟੌਤੀ ਨੂੰ ਲੈ ਕੇ ਵਿਵਾਦਾਂ 'ਚ ਘਿਰ ਚੁੱਕੇ ਹਨ।

shivani attri

This news is Content Editor shivani attri