ਅਹਿਮ ਖ਼ਬਰ : ਪੰਜਾਬ ਦੇ DGP ਭਾਵਰਾ ਵੱਲੋਂ ਕੇਂਦਰ 'ਚ ਜਾਣ ਦੀ ਤਿਆਰੀ, ਜਤਾਈ ਇਹ ਇੱਛਾ

06/30/2022 4:24:20 PM

ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਡੀ. ਜੀ. ਪੀ. ਵੀ. ਕੇ. ਭਾਵਰਾ ਵੱਲੋਂ ਕੇਂਦਰੀ ਡੈਪੁਟੇਸ਼ਨ 'ਤੇ ਜਾਣ ਦੀ ਇੱਛਾ ਜ਼ਾਹਰ ਕੀਤੀ ਗਈ ਹੈ। ਇਸ ਸੰਬਧੀ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰੀ ਗ੍ਰਹਿ ਵਿਭਾਗ ਨੂੰ ਇਕ ਚਿੱਠੀ ਭੇਜੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਫਿਰ ਪੰਜਾਬ ਨੂੰ ਇਕ ਨਵਾਂ ਡੀ. ਜੀ. ਪੀ. ਮਿਲ ਸਕਦਾ ਹੈ। ਡੀ. ਜੀ. ਪੀ. ਭਾਵਰਾ ਨੂੰ ਪਿਛਲੀ ਕਾਂਗਰਸ ਸਰਕਾਰ ਨੇ ਨਿਯੁਕਤ ਕੀਤਾ ਸੀ, ਹਾਲਾਂਕਿ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਸੱਤਾ 'ਚ ਆ ਗਈ ਪਰ ਫਿਰ ਵੀ ਉਹ ਆਪਣੇ ਅਹੁਦੇ 'ਤੇ ਬਣੇ ਰਹੇ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕਾਲੇ ਬੱਦਲਾਂ ਨੇ ਸਵੇਰੇ ਹੀ ਪਾਇਆ ਹਨ੍ਹੇਰ, ਭਾਰੀ ਮੀਂਹ ਨੇ ਸੁਹਾਵਣਾ ਕੀਤਾ ਮੌਸਮ (ਤਸਵੀਰਾਂ)

ਸਰਕਾਰ ਬਣਨ ਤੋਂ ਬਾਅਦ ਹੀ ਵਿਰੋਧੀਆਂ ਨੇ ਸੂਬੇ 'ਚ ਲਾਅ ਐਂਡ ਆਰਡਰ 'ਤੇ ਆਮ ਆਦਮੀ ਪਾਰਟੀ ਦੀ ਘੇਰਾਬੰਦੀ ਕਰ ਰੱਖੀ ਹੈ। ਸਿੱਧੂ ਮੂਸੇਵਾਲਾ ਕਤਲਕਾਂਡ 'ਚ ਪੁਲਸ ਦੀ ਕਮਜ਼ੋਰੀ ਜ਼ਾਹਰ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ 'ਅਗਨੀਪਥ' ਖ਼ਿਲਾਫ਼ ਮਤਾ ਪਾਸ, CM ਮਾਨ ਨੇ ਭਾਜਪਾ 'ਤੇ ਕੱਸਿਆ ਤੰਜ

ਡੀ. ਜੀ. ਪੀ. ਭਾਵਰਾ ਕੇਂਦਰ 'ਚ ਡੀ. ਜੀ. ਪੀ. ਵੱਜੋਂ ਸੂਚੀਬੱਧ ਹਨ। ਇਸ ਲਈ ਉਨ੍ਹਾਂ ਕੋਲ ਕੇਂਦਰੀ ਡੈਪੂਟੇਸ਼ਨ ਲਈ ਅਰਜ਼ੀ ਦੇਣ ਦਾ ਬਦਲ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਉਕਤ ਚਿੱਠੀ ਲਿਖੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita