ਪੰਜਾਬ ’ਚ ਮੁੜ ਵੱਧਣ ਲੱਗਾ ਕੋਰੋਨਾ, ਜੁਲਾਈ ’ਚ ਹੀ 3 ਗੁਣਾ ਵਧੇ ਨਵੇਂ ਮਾਮਲੇ

08/03/2022 12:00:47 PM

ਜਲੰਧਰ— ਪੰਜਾਬ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਆਪਣਾ ਭਿਆਨਕ ਰੂਪ ਵਿਖਾਉਣ ਲੱਗਾ ਹੈ। ਇਕ ਵਾਰ ਫਿਰ ਤੋਂ ਤੇਜ਼ੀ ਨਾਲ ਕੋਰੋਨਾ ਦੀ ਗਿਣਤੀ ਵੱਧਣ ਲੱਗੀ ਹੈ। ਪੰਜਾਬ ਵਿਚ ਇਕ ਦਿਨ ’ਚ ਸਾਹਮਣੇ ਆਉਣ ਵਾਲੇ ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਗਿਣਤੀ ’ਚ ਤਿੰਨ ਗੁਣਾ ਵਾਧਾ ਹੋਇਆ ਹੈ। ਇਕ ਜੁਲਾਈ ਨੂੰ ਨਵੇਂ ਮਰੀਜ਼ਾਂ ਦੀ ਗਿਣਤੀ 141 ਸੀ, ਉਥੇ ਹੀ 27 ਜੁਲਾਈ ਨੂੰ ਇਹ 584 ਤੱਕ ਪਹੁੰਚ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਵਾਇਰਸ ਮਿਊਟੇਟ ਹੋਣਾ, ਮਾਸਕ ਤੋਂ ਦੂਰੀ ਅਤੇ ਬੂਸਟਰ ਡੋਜ਼ ਨਾ ਲਗਵਾਉਣਾ ਸੰਕ੍ਰਮਣ ਵੱਧਣ ਦਾ ਕਾਰਨ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਵਾਰ ਮਰੀਜ਼ ਤੇਜ਼ੀ ਨਾਲ ਠੀਕ ਵੀ ਹੋ ਰਹੇ ਹਨ। ਮਰੀਜ਼ 6 ਦਿਨ ’ਚ ਰਿਕਵਰ ਕਰ ਰਹੇ ਹਨ ਜਦਕਿ ਪਹਿਲਾਂ 15 ਦਿਨ ਦਾ ਸਮਾਂ ਲੱਗਦਾ ਸੀ। 

ਇਹ ਵੀ ਪੜ੍ਹੋ: ਡਾ. ਇੰਦਰਬੀਰ ਨਿੱਝਰ ਦੇ ਬੇਬਾਕ ਬੋਲ, ਦਿੱਲੀ ਸਰਕਾਰ ਦੇ ਤਜਰਬੇ ਪੰਜਾਬ ’ਚ ਸਾਂਝਾ ਕਰਨ 'ਚ ਕੋਈ ਹਰਜ ਨਹੀਂ

ਉਥੇ ਹੀ ਸਿਹਤ ਮਹਿਕਮੇ ਦੇ ਕੋਰੋਨਾ ਮਾਮਲਿਆਂ ਦੇ ਮਾਹਰ ਡਾ. ਰਾਜੇਸ਼ ਭਾਸਕਰ ਅਤੇ ਚੈਸਟ ਸਪੈਸ਼ਲਿਸਟ ਡਾ. ਵਿਨੀਤ ਮਹਾਜਨ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ’ਚ ਕੋਰੋਨਾ ਦੇ ਜੋ ਮਰੀਜ਼ ਸਾਹਮਣੇ ਆ ਰਹੇ ਹਨ, ਉਨ੍ਹਾਂ ਸਾਰਿਆਂ ’ਚ ਖਾਰਸ਼ ਅਤੇ ਖਾਂਸੀ ਦੀ ਦਿੱਕਤ ਜ਼ਿਆਦਾ ਹੈ। ਜ਼ਿਆਦਾ ਖਾਂਸੀ ਦੇ ਚਲਦਿਆਂ ਗਲੇ ’ਚ ਜ਼ਖ਼ਮ ਹੋ ਰਹੇ ਹਨ। ਮੌਜੂਦਾ ਸਮੇਂ ’ਚ ਮੌਸਮ ’ਚ ਬਦਲਾਅ ਹੋਣ ਅਤੇ ਦਿਨ ਰਾਤ ਦੇ ਤਾਪਮਾਨ ਦੇ ਅੰਤਰ ਦੇ ਚਲਦਿਆਂ ਵਾਇਰਲ ਇੰਫੈਕਸ਼ਨ ਵੀ ਹੋ ਰਹੀ ਹੈ। ਇਸ ਦੇ ਇਲਾਵਾ ਹੁਣ ਮਾਸਕ ਜ਼ਰੂਰੀ ਨਹੀਂ ਹੈ। ਕੋਰੋਨਾ ਸੰਕ੍ਰਮਿਤ ਮਰੀਜ਼ ਗੱਲ ਕਰਦੇ ਹੋਏ ਡ੍ਰਾਪਲੇਟ ਤੇਜ਼ੀ ਨਾਲ ਅੱਗੇ ਟਰਾਂਸਫਰ ਕਰ ਰਿਹਾ ਹੈ।

ਇਹੀ ਕਾਰਨ ਹੈ ਕਿ ਇਹ ਤੇਜ਼ੀ ਨਾਲ ਫੈਲ ਰਿਹਾ ਹੈ ਪਰ ਇਹ ਪਹਿਲਾਂ ਦੇ ਮੁਕਾਬਲੇ ਘੱਟ ਹੈ। ਉਥੇ ਹੀ ਡਾਕਟਰਾਂ ਮੁਤਾਬਕ ਮਰੀਜ਼ਾਂ ਨੂੰ ਦੋ ਤੋਂ ਤਿੰਨ ਦਿਨ ਤੱਕ ਤੇਜ਼ ਬੁਖ਼ਾਰ ਚੜ੍ਹਦਾ ਹੈ ਅਤੇ ਦਵਾਈ ਲੈਣ ’ਤੇ ਉਤਰ ਰਿਹਾ ਹੈ। ਮਰੀਜ਼ਾਂ ਦੇ ਗਲੇ ’ਚ ਖਾਰਸ਼ ਵੀ ਰਹੀ ਹੈ ਅਤੇ ਗਲੇ ’ਚ ਜ਼ਖ਼ਮ ਬਣ ਰਹੇ ਹਨ। ਬੁਖਾਰ ਗਲੇ ’ਚ ਰਹਿ ਰਿਹਾ ਹੈ। ਪਹਿਲਾਂ ਮਰੀਜ਼ ਨੂੰ ਬੁਖਾਰ ਦੇ ਨਾਲ ਖਾਂਸੀ ਅਤੇ ਸੀਨੇ ’ਚ ਦਰਦ ਹੁੰਦਾ ਹੈ ਅਤੇ ਸਾਹ ਲੈਣ ’ਚ ਦਿੱਕਤ ਪੈਦਾ ਹੁੰਦੀ ਸੀ। ਅਜਿਹਾ ਹੁਣ ਨਹੀਂ ਹੈ। ਹਾਲਾਂਕਿ ਬੁਖਾਰ ’ਚ ਸਰੀਰ ਵੀ ਪੂਰੀ ਤਰ੍ਹਾਂ ਟੁੱਟ ਰਿਹਾ ਹੈ ਪਰ ਮਰੀਜ਼ 6 ਦਿਨਾਂ ’ਚ ਰਿਕਵਰ ਕਰ ਰਿਹਾ ਹੈ। ਪਹਿਲਾਂ 15 ਦਿਨ ਲੱਗਦੇ ਸਨ।  

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦਾ CM ਮਾਨ ਤੇ ਧਾਲੀਵਾਲ ਨੂੰ ਚੈਲੰਜ, ਜਾਣੋ ਪੂਰਾ ਮਾਮਲਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri