ਪੰਜਾਬ ਉਸਾਰੀ ਮਜ਼ਦੂਰਾਂ ਨੇ ਡੀ. ਸੀ. ਨੂੰ ਸੌਂਪਿਆ ਮੰਗ ਪੱਤਰ

10/17/2017 2:54:59 AM

ਕਪੂਰਥਲਾ, (ਮਲਹੋਤਰਾ)- ਪੰਜਾਬ ਉਸਾਰੀ ਮਜ਼ਦੂਰ ਸਭਾ ਪੰਜਾਬ ਦੇ ਫੈਸਲੇ ਅਨੁਸਾਰ ਅੱਜ ਸੈਂਕੜੇ ਮਜ਼ਦੂਰਾਂ ਨੇ ਸ਼ਾਲੀਮਾਰ ਬਾਗ ਕਪੂਰਥਲਾ ਵਿਖੇ ਕਾ. ਬਲਦੇਵ ਸਿੰਘ, ਬਲਵਿੰਦਰ ਸਿੰਘ, ਜੈਪਾਲ ਫਗਵਾੜਾ ਤੇ ਮਨਜੀਤ ਕੌਰ ਦੀ ਪ੍ਰਧਾਨਗੀ ਮੰਡਲ ਹੇਠ ਵਿਸ਼ਾਲ ਰੈਲੀ ਤੇ ਮੁਜ਼ਾਹਰਾ ਕੀਤਾ ਗਿਆ ਤੇ ਜੋ ਕਪੂਰਥਲਾ ਦੇ ਬਾਜ਼ਾਰਾਂ 'ਚੋਂ ਨਾਅਰੇ ਮਾਰਦੇ ਹੋਏ ਡੀ. ਸੀ. ਦਫਤਰ ਕਪੂਰਥਲਾ ਪਹੁੰਚਿਆ, ਜਿਥੇ ਉਨ੍ਹਾਂ ਡੀ. ਸੀ. ਕਪੂਰਥਲਾ ਮੁਹੰਮਦ ਤਈਅਬ ਨੂੰ ਮੰਗ ਪੱਤਰ ਦਿੱਤਾ। ਇਸ ਸਮੇਂ ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਅੰਤਰਰਾਜੀ ਮਜ਼ਦੂਰਾਂ ਤੇ ਕੰਮ ਕਰਦੀਆਂ ਔਰਤਾਂ ਨੂੰ ਪਹਿਲ ਦੇ ਆਧਾਰ 'ਤੇ ਰਜਿਸਟਰਡ ਕੀਤਾ ਜਾਵੇ ਤੇ ਹੋਰ ਵੀ ਬਹੁਤ ਸਾਰੀਆਂ ਮੰਗਾਂ ਨੂੰ ਪ੍ਰਵਾਨਗੀ ਦਿੱਤੀ ਜਾਵੇ।

ਇਸ ਮੌਕੇ ਬਲਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ ਨਿਰਮਾਣ ਮਜ਼ਦੂਰ, ਜੈਪਾਲ, ਹਰਬੰਸ ਮੱਟੂ, ਪ੍ਰਧਾਨ ਦਿਹਾਤੀ ਮਜ਼ਦੂਰ ਸਭਾ, ਪਾਲ ਚੰਦ, ਹਰਬੰਸ ਸਿੰਘ ਪ੍ਰਧਾਨ, ਸਤਿਆ ਨਰਾਇਣ ਮਹਿਤਾ, ਤਰਵਿੰਦਰ, ਕਾਬਲ ਸਿੰਘ ਭੁਲੱਥ, ਸਰਬਣ ਸਿੰਘ, ਗੁਰਮੇਜ ਸਿੰਘ ਆਦਿ ਹਾਜ਼ਰ ਸਨ।