ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਭਗਵੰਤ ਮਾਨ, ਪੰਜਾਬ ਦੇ ਅਹਿਮ ਮੁੱਦਿਆਂ 'ਤੇ ਕੀਤੀ ਚਰਚਾ

12/09/2022 2:55:23 PM

ਨਵੀਂ ਦਿੱਲੀ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਅੰਦਰੂਨੀ ਸੁਰੱਖਿਆ ਨੂੰ ਲੈ ਕੇ ਚਰਚਾ ਹੋਈ। ਭਗਵੰਤ ਮਾਨ ਨੇ ਪੁਲਸ ਨੂੰ ਹੋਰ ਮਜ਼ਬੂਤ ਕਰਨ ਅਤੇ ਸਭ ਤੋਂ ਅਹਿਮ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਲਈ ਕਾਨੂੰਨ 'ਚ ਸੋਧ ਦੀ ਮੰਗ ਕੀਤੀ। ਇਸ ਦੇ ਨਾਲ ਹੀ ਸਰਹੱਦੀ ਏਰੀਏ ਦੀ ਸੰਵੇਦਨਸ਼ੀਲਤਾ ਅਤੇ ਡਰੋਨ ਐਕਟੀਵਿਟੀ ਦੇ ਨਾਲ-ਨਾਲ ਬਾਰਡਰ ਫੇਸਿੰਗ ਕਾਰਨ ਕਿਸਾਨਾਂ ਨੂੰ ਆ ਰਹੀ ਪਰੇਸ਼ਾਨੀ ਬਾਰੇ ਵੀ ਚਰਚਾ ਹੋਈ। 

ਭਗਵੰਤ ਮਾਨ ਨੇ ਕਿਹਾ ਕਿ ਕਈ ਥਾਂਵਾਂ 'ਤੇ ਫੇਸਿੰਗ ਅੰਦਰ ਵੱਲ ਹੈ, ਅਸੀਂ ਇਹ ਚਾਹੁੰਦੇ ਹਾਂ ਕਿ ਉਸ ਨੂੰ ਸਿੱਧਾ ਕਰ ਦਿੱਤਾ ਜਾਵੇ, ਜਿਸ ਨਾਲ ਕਿਸਾਨਾਂ ਨੂੰ ਫੇਸਿੰਗ ਕ੍ਰਾਸ ਕਰ ਕੇ ਖੇਤਾਂ 'ਚ ਨਾ ਜਾਣਾ ਪਵੇ। ਨਾਲ ਹੀ ਡਰੱਗ ਵਿਸ਼ੇ ਨੂੰ ਲੈ ਕੇ ਵੀ ਚਰਚਾ ਹੋਈ ਹੈ। ਗੁਜਰਾਤ ਚੋਣਾਂ ਦੇ ਆਏ ਨਤੀਜਿਆਂ ਨੂੰ ਲੈ ਕੇ ਭਗਵੰਤ ਮਾਨ ਨੇ ਕਿਹਾ,''ਅਸੀਂ ਜ਼ੀਰੋ ਤੋਂ 5 'ਤੇ ਆ ਗਏ, ਅਸੀਂ 13 ਫੀਸਦੀ ਵੋਟ ਬੈਂਕ ਲੈ ਕੇ ਆਏ ਹਾਂ। ਅਸੀਂ ਨੈਸ਼ਨਲ ਪਾਰਟੀ ਬਣ ਗਏ ਹਾਂ, ਅਸੀਂ ਫਾਸਟੈਸਟ ਗ੍ਰੋਇੰਗ ਪਾਰਟੀ ਹਾਂ। ਨੱਡਾ ਨੂੰ ਕਹੋ ਉਹ ਆਪਣਾ ਹਿਮਾਚਲ ਸੰਭਾਲਣ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha