ਪੰਜਾਬ ਕੈਬਨਿਟ ਦਾ ਲੋਕਾਂ ਨੂੰ ਝਟਕਾ, ਇੰਤਕਾਲ ਫੀਸ ਕੀਤੀ ਦੁੱਗਣੀ

07/08/2020 6:31:40 PM

ਚੰਡੀਗੜ੍ਹ : ਪੰਜਾਬ ਕੈਬਨਿਟ ਨੇ ਸੂਬੇ 'ਚ ਇੰਤਕਾਲ ਫੀਸ 'ਚ ਵਾਧਾ ਕਰਦੇ ਹੋਏ 300 ਰੁਪਏ ਤੋਂ 600 ਰੁਪਏ ਕਰ ਦਿੱਤੀ ਹੈ। ਇਸ ਵਾਧੇ ਨਾਲ ਪੰਜਾਬ ਸਰਕਾਰ ਨੂੰ ਸਿੱਧਾ-ਸਿੱਧਾ 10 ਕਰੋੜ ਦਾ ਰੈਵੇਨਿਊ ਆਵੇਗਾ। ਲਗਭਗ ਅੱਠ ਸਾਲ ਬਾਅਦ ਪੰਜਾਬ ਵਿਚ ਇੰਤਕਾਲ ਦੀ ਫੀਸ ਵਿਚ ਵਾਧਾ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਰਕਾਰ ਵਲੋਂ ਇਹ ਫ਼ੈਸਲਾ ਸੂਬੇ ਦਾ ਰੈਵੇਨਿਊ ਵਧਾਉਣ ਅਤੇ ਮਾਲੀਆ 'ਚ ਵਾਧਾ ਕਰਨ ਲਈ ਕੀਤਾ ਗਿਆ ਹੈ। ਮਾਲ ਮਹਿਕਮੇ ਵਲੋਂ ਪੰਜਾਬ ਸਰਕਾਰ ਨੂੰ ਲਿਖਤੀ ਰੂਪ ਵਿਚ ਇੰਤਕਾਲ ਫੀਸ ਵਧਾਉਣ ਦੀ ਮੰਗ ਕੀਤੀ ਗਈ ਸੀ। 

ਇਹ ਵੀ ਪੜ੍ਹੋ : ਖ਼ੁਕਦੁਸ਼ੀ ਕਰਨ ਵਾਲੀ ਅਕਾਲੀ ਨੇਤਾ ਦੀ ਪਤਨੀ ਦੀ ਵੀਡੀਓ ਵਾਇਰਲ, ਸਾਹਮਣੇ ਆਇਆ ਵੱਡਾ ਸੱਚ

ਸਰਕਾਰ ਦੇ ਇਸ ਫ਼ੈਸਲੇ ਨਾਲ ਵੱਡੀ ਮਾਲੀ ਸੱਟ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵੱਜੇਗੀ। ਇੰਤਕਾਲ ਫ਼ੀਸ ਦੁੱਗਣੀ ਹੋਣ ਨਾਲ ਪੰਜਾਬ ਦੇ ਲੋਕਾਂ 'ਤੇ ਸਾਲਾਨਾ 25 ਕਰੋੜ ਦਾ ਨਵਾਂ ਭਾਰ ਪਵੇਗਾ। ਇਕ ਅੰਦਾਜ਼ੇ ਅਨੁਸਾਰ ਪੰਜਾਬ ਵਿਚ ਸਾਲਾਨਾ ਲਗਭਗ 8.25 ਲੱਖ ਇੰਤਕਾਲ ਹੁੰਦੇ ਹਨ। ਪੰਜਾਬ ਵਿਚ ਹਰ ਮਹੀਨੇ 69 ਹਜ਼ਾਰ ਦੇ ਕਰੀਬ ਇੰਤਕਾਲ ਦਰਜ ਹੁੰਦੇ ਹਨ। ਇਸ ਫੀਸ ਨੂੰ ਦੁੱਗਣੇ ਕਰਨ ਨਾਲ ਪੰਜਾਬ ਸਰਕਾਰ ਲਗਭਗ 10 ਕਰੋੜ ਰੁਪਏ ਦਾ ਫਾਇਦਾ ਹੋਵੇਗਾ। 

ਇਹ ਵੀ ਪੜ੍ਹੋ : ...ਤਾਂ ਇਸ ਲਈ ਢੀਂਡਸਾ ਨੇ ਨਵੀਂ ਪਾਰਟੀ ਦਾ ਨਾਮ ਰੱਖਿਆ 'ਸ਼੍ਰੋਮਣੀ ਅਕਾਲੀ ਦਲ'

ਇਸ ਤੋਂ ਇਲਾਵਾ ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਸੂਬੇ ਵਿਚ ਦੋ ਇੰਡਸਟਰੀਅਲ ਪਾਰਕ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਕ ਇੰਡਸਟਰੀਅਲ ਪਾਰਕ ਲੁਧਿਆਣਾ ਅਤੇ ਰਾਜਪੁਰਾ ਵਿਚ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਕੈਬਨਿਟ ਵਿਚ ਇਹ ਵੀ ਫ਼ੈਸਲਾ ਲਿਆ ਹੈ ਕਿ ਸਾਬਕਾ ਫ਼ੌਜੀਆਂ ਨੂੰ ਹੁਣ ਪੀ. ਸੀ. ਐੱਸ. ਵਿਚ ਵਿਸ਼ੇਸ਼ ਮੌਕੇ ਦਿੱਤੇ ਜਾਣਗੇ।

ਇਹ ਵੀ ਪੜ੍ਹੋ : ਢੀਂਡਸਾ ਦੇ ਨਵੀਂ ਪਾਰਟੀ ਦੇ ਐਲਾਨ 'ਤੇ ਬ੍ਰਹਮਪੁਰਾ ਦਾ ਪਹਿਲਾ ਬਿਆਨ, ਲਗਾਏ ਵੱਡੇ ਦੋਸ਼

Gurminder Singh

This news is Content Editor Gurminder Singh