ਪੰਜਾਬ ''ਚ ਫਿਰ ਵਧਿਆ ਬੱਸਾਂ ਦਾ ਕਿਰਾਇਆ

06/30/2020 11:24:40 PM

ਲੁਧਿਆਣਾ,(ਮੋਹਿਨੀ)-ਪੰਜਾਬ 'ਚ ਬੱਸਾਂ ਦਾ ਕਿਰਾਇਆ ਵਧਾ ਕੇ ਸਰਕਾਰ ਨੇ ਕੋਰੋਨਾ ਕਾਰਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਲੋਕਾਂ 'ਤੇ ਹੋਰ ਬੋਝ ਪਾ ਦਿੱਤਾ ਹੈ। ਇਸ ਲਈ ਹੁਣ ਮੁਸਾਫਰਾਂ ਨੂੰ 6 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਜ਼ਿਆਦਾ ਕਿਰਾਇਆ ਅਦਾ ਕਰਨਾ ਪਵੇਗਾ।

ਟਰਾਂਸਪੋਰਟ ਵਿਭਾਗ ਦੇ ਮੁੱਖ ਸਕੱਤਰ ਕੇ. ਸ਼ਿਵਾ ਪ੍ਰਸਾਦ ਨੇ ਜਾਰੀ ਆਦੇਸ਼ਾਂ 'ਚ ਮੰਗਲਵਾਰ ਨੂੰ ਆਮ ਬੱਸਾਂ ਦਾ ਕਿਰਾਇਆ 6 ਪੈਸੇ ਪ੍ਰਤੀ ਕਿਲੋਮੀਟਰ ਵਧਾਉਣ ਦਾ ਆਦੇਸ਼ ਜਾਰੀ ਕਰ ਕੇ ਇਸ ਨੂੰ 1 ਜੁਲਾਈ ਤੋਂ ਤੁਰੰਤ ਪ੍ਰਭਾਵ ਵਿਚ ਲਿਆਉਣ ਲਈ ਕਿਹਾ ਗਿਆ ਹੈ। ਇਨ੍ਹਾਂ ਆਦੇਸ਼ਾਂ ਤੋਂ ਬਾਅਦ ਆਮ ਬੱਸਾਂ ਵਿਚ 1.22 ਰੁਪਏ ਪ੍ਰਤੀ ਕਿਲੋਮੀਟਰ ਵਸੂਲੇ ਜਾਣਗੇ, ਜਦਕਿ ਐੱਚ. ਵੀ. ਏ. ਸੀ. ਬੱਸਾਂ ਵਿਚ 1.46 ਰੁਪਏ ਦੇ ਹਿਸਾਬ ਨਾਲ ਕਿਰਾਇਆ ਲਿਆ ਜਾਵੇਗਾ। ਉਥੇ ਇੰਟ੍ਰੈਗਰਲ ਅਤੇ ਸੁਪਰ ਇੰਟ੍ਰੈਗਰਲ ਬੱਸਾਂ ਦੇ ਕਿਰਾਏ ਵੀ ਕ੍ਰਮਵਾਰ 2.19  ਰੁਪਏ ਤੇ 2.44 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਚਾਰਜ ਕੀਤੇ ਜਾਣਗੇ। ਲੰਮੇ ਰੂਟਾਂ 'ਤੇ ਇਸ ਵਾਧੇ ਦਾ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ।

 

Deepak Kumar

This news is Content Editor Deepak Kumar