ਪੰਜਾਬ ਬੋਰਡ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਇਸ ਤਾਰੀਖ਼ ਤੋਂ ਸ਼ੁਰੂ, ਵਿਦਿਆਰਥੀ ਦੇਣ ਧਿਆਨ

01/04/2024 2:44:22 PM

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਅਤੇ 12ਵੀਂ ਜਮਾਤ ਦੇ ਐੱਨ. ਐੱਸ. ਕਿਊ. ਐੱਫ. ਵਿਸ਼ਿਆਂ ਦੀਆਂ ਸਾਲਾਨਾ ਪ੍ਰੀ-ਵੋਕੇਸ਼ਨਲ, ਵੋਕੇਸ਼ਨਲ ਅਤੇ ਪ੍ਰਯੋਗੀ ਪ੍ਰੀਖਿਆਵਾਂ 13 ਜਨਵਰੀ ਤੋਂ 29 ਜਨਵਰੀ ਤੱਕ ਲਈਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੀਨੀਅਰ ਸੈਕੰਡਰੀ (ਕੰਡਕਟ) ਦੇ ਉੱਪ ਸਕੱਤਰ ਮਨਮੀਤ ਸਿੰਘ ਭੱਠਲ ਨੇ ਦੱਸਿਆ ਕਿ ਇਸ ਸਬੰਧੀ ਸਮੂਹ ਸਕੂਲਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਨ੍ਹਾਂ ਵਿਸ਼ਿਆਂ ਦੇ ਉਮੀਦਵਾਰਾਂ ਨੂੰ ਮਿਤੀਆਂ ਨੋਟ ਕਰਵਾ ਦੇਣ ਤਾਂ ਜੋ ਕੋਈ ਵੀ ਇਮਤਿਹਾਨ ਤੋਂ ਨਾ ਖੁੰਝ ਜਾਵੇ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਪੈਟਰੋਲ-ਡੀਜ਼ਲ 'ਤੇ ਲੱਗੀਆਂ ਸ਼ਰਤਾਂ ਨਾਲ ਜੁੜੀ ਅਹਿਮ ਖ਼ਬਰ, ਲਿਆ ਗਿਆ ਇਹ ਫ਼ੈਸਲਾ

ਉਨ੍ਹਾਂ ਦੱਸਿਆ ਕਿ ਡੇਟਸ਼ੀਟ ਅਤੇ ਹੋਰ ਜਾਣਕਾਰੀ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਉਪਲੱਬਧ ਕਰਵਾਈ ਗਈ ਹੈ। ਪੰਜਾਬ ਬੋਰਡ ਦੀ 10ਵੀਂ ਅਤੇ 12ਵੀਂ ਜਮਾਤ ਵਿੱਚ ਹਰ ਸਾਲ ਸੱਤ ਲੱਖ ਤੋਂ ਵੱਧ ਵਿਦਿਆਰਥੀ ਪ੍ਰੀਖਿਆ ਦਿੰਦੇ ਹਨ। ਇਸ ਵਾਰ ਵੀ ਇਹ ਅੰਕੜਾ ਇਹੀ ਰਹੇਗਾ।

ਇਹ ਵੀ ਪੜ੍ਹੋ : ਸਮਰਾਲਾ 'ਚ ਮਜ਼ਦੂਰਾਂ ਨਾਲ ਭਰੀ ਵੈਨ ਪਲਟੀ, ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ (ਤਸਵੀਰਾਂ)

ਪ੍ਰੀਖਿਆਵਾਂ ਨੂੰ ਧੋਖਾਧੜੀ ਤੋਂ ਮੁਕਤ ਕਰਨ ਲਈ ਬੋਰਡ ਵੱਲੋਂ ਹੀ ਸਾਰੇ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਸ ਤੋਂ ਇਲਾਵਾ ਸੈਂਟਰ ਵਿੱਚ ਵਿਦਿਆਰਥੀਆਂ ਲਈ ਸਾਰੀਆਂ ਸਹੂਲਤਾਂ ਮੌਜੂਦ ਹਨ। ਪ੍ਰੀਖਿਆ ਕੇਂਦਰਾਂ ‘ਚ ਮੋਬਾਇਲ ਫ਼ੋਨ ‘ਤੇ ਪਾਬੰਦੀ ਹੈ। ਅਧਿਆਪਕ ਵੀ ਫ਼ੋਨ ਦਾ ਜਵਾਬ ਨਹੀਂ ਦੇ ਸਕਦੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 

Babita

This news is Content Editor Babita