'ਪੰਜਾਬ ਬੰਦ' ਦਾ ਟਾਂਡਾ 'ਚ ਨਹੀਂ ਦਿੱਸਿਆ ਕੋਈ ਅਸਰ, ਰੋਜ਼ਾਨਾ ਵਾਂਗ ਖੁੱਲ੍ਹੇ ਬਾਜ਼ਾਰ

01/25/2020 1:23:56 PM

ਟਾਂਡਾ (ਵਰਿੰਦਰ ਪੰਡਿਤ, ਮੋਮੀ)— ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਅੱਜ ਦਿੱਤੇ ਗਏ 'ਪੰਜਾਬ ਬੰਦ' ਦੇ ਸੱਦੇ ਦਾ ਟਾਂਡਾ 'ਤੇ ਕੋਈ ਖਾਸ ਅਸਰ ਦੇਖਣ ਨੂੰ ਨਹੀਂ ਮਿਲਿਆ। ਰੋਜ਼ਾਨਾ ਵਾਂਗ ਹੀ ਇਥੇ ਵਿਦਿਅਕ ਅਦਾਰੇ, ਮੇਨ ਬਾਜ਼ਾਰ ਖੁੱਲ੍ਹੇ ਰਹੇ ਜਦਕਿ ਬੈਂਕਾਂ 'ਚ ਆਖਰੀ ਸ਼ਨੀਵਾਰ ਹੋਣ ਕਰਕੇ ਛੁੱਟੀ ਰਹੀ। ਭਾਵੇਂ ਕਿ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਲੋਕਾਂ ਨੂੰ ਟਾਂਡਾ ਬੰਦ ਰੱਖਣ ਦੀ ਅਪੀਲ ਕੀਤੀ ਗਈ ਸੀ ਪਰ ਲੋਕਾਂ ਨੇ ਇਸ ਦਾ ਕੋਈ ਖਾਸ ਅਸਰ ਦੇਖਣ ਨੂੰ ਨਹੀਂ ਮਿਲਿਆ ਅਤੇ ਖਬਰ ਲਿਖੇ ਜਾਣ ਤੱਕ ਪੰਜਾਬ ਬੰਦ ਦੇ ਸੱਦੇ ਦਾ ਕੋਈ ਹੁੰਗਾਰਾ ਟਾਂਡਾ ਤੋਂ ਨਹੀਂ ਮਿਲਿਆ।


ਜ਼ਿਕਰਯੋਗ ਹੈ ਕਿ 'ਨਾਗਰਿਕਤਾ ਸੋਧ ਐਕਟ' ਅਤੇ ਕੇਂਦਰ ਸਰਕਾਰ ਦੇ ਹਿੰਦੂ ਰਾਸ਼ਟਰ ਏਜੰਡੇ ਖਿਲਾਫ ਸ਼੍ਰੋਮਣੀ ਅਕਾਲੀ ਦਲ (ਅ) ਅਤੇ ਦਲ ਖਾਲਸਾ ਵੱਲੋਂ 25 ਜਨਵਰੀ ਮਤਲਬ ਕਿ ਅੱਜ 'ਪੰਜਾਬ ਬੰਦ' ਦਾ ਸੱਦਾ ਦਿੱਤਾ ਗਿਆ ਹੈ, ਇਸ ਦੇ ਮੱਦੇਨਜ਼ਰ ਸਾਰੇ ਜ਼ਿਲਿਆਂ 'ਚ ਪੁਲਸ ਪ੍ਰਸ਼ਾਸਨ ਮੁਸਤੈਦ ਹੋ ਗਿਆ ਹੈ। ਦਲ ਖਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਪੰਜਾਬ ਦੇ ਮੁਸਲਮਾਨਾਂ, ਈਸਾਈਆਂ, ਹਿੰਦੂਆਂ, ਦਲਿਤਾਂ ਅਤੇ ਸਿੱਖਾਂ 25 ਜਨਵਰੀ ਨੂੰ ਵਿੱਦਿਅਕ, ਵਪਾਰਕ, ਬੈਂਕਾਂ ਅਤੇ ਪੈਟਰੋਲ ਪੰਪਾਂ ਆਦਿ ਨੂੰ ਬੰਦ ਕਰਕੇ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

shivani attri

This news is Content Editor shivani attri