ਧਰਨੇ 'ਤੇ ਬੈਠੇ ਮੁਲਾਜ਼ਮਾਂ 'ਤੇ ਪੈਰ ਰੱਖ ਉਪਰੋਂ ਦੀ ਲੰਘ ਗਏ ਉਪ ਕੁਲਪਤੀ, ਵੀਡੀਓ ਵਾਇਰਲ

11/20/2020 6:39:19 PM

ਲੁਧਿਆਣਾ (ਨਰਿੰਦਰ)— ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁਲਾਜ਼ਮ ਅਤੇ ਸਟਾਫ਼ ਬੀਤੇ ਕਈ ਦਿਨਾਂ ਤੋਂ ਧਰਨੇ 'ਤੇ ਡਟੇ ਹੋਏ ਹਨ। ਇਸ ਨੂੰ ਲੈ ਕੇ ਹੀ ਇਹ ਮੁਲਾਜ਼ਮ ਬੀਤੇ ਦਿਨ ਥਾਪਰ ਹਾਲ ਦੇ ਦਰਵਾਜੇ ਅੱਗੇ ਧਰਨੇ 'ਤੇ ਬੈਠੇ ਸਨ ਪਰ ਉਪ ਕੁਲਪਤੀ ਯੂਨੀਵਰਸਿਟੀ ਵਿਖੇ ਜਦੋਂ ਹਾਲ 'ਚ ਦਾਖ਼ਲ ਹੋਣ ਲੱਗੇ ਤਾਂ ਇਨ੍ਹਾਂ ਮੁਲਾਜ਼ਮਾਂ ਨੂੰ ਪਾਸੇ ਕਰਨ ਦੀ ਥਾਂ ਇਨ੍ਹਾਂ ਦੇ ਉੱਤੋਂ ਦੀ ਲੰਘ ਗਏ, ਕਈ ਮੁਲਾਜ਼ਮਾਂ ਨੂੰ ਹਲਕੀਆਂ ਸੱਟਾਂ ਵੀ ਵੱਜੀਆਂ ਹਨ।

ਇਹ ਵੀ ਪੜ੍ਹੋ: ਕਸ਼ਮੀਰ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਰੌਂਅ 'ਚ ਸਨ ਮਾਰੇ ਗਏ ਅੱਤਵਾਦੀ, ਇੰਝ ਹੋਇਆ ਖ਼ੁਲਾਸਾ

ਇਥੋਂ ਤਕ ਕਿ ਉਨ੍ਹਾਂ ਦੀਆਂ ਪੱਗਾਂ ਵੀ ਪੈਰਾਂ 'ਚ ਰੋਲ ਦਿੱਤੀਆਂ ਗਈਆਂ ਹਨ। ਜਿਸ ਨੂੰ ਲੈ ਕੇ ਮੁਲਾਜ਼ਮਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਪ ਕੁਲਪਤੀ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਧਰਨੇ 'ਤੇ ਬੈਠੇ ਮੁਲਾਜ਼ਮਾਂ ਨੇ ਕਿਹਾ ਕਿ ਉਪ ਕੁਲਪਤੀ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਅਤੇ ਨਾਲ ਹੀ ਜੋ ਕੱਲ ਦਾ ਵਾਕਿਆ ਹੋਇਆ ਹੈ ਉਸ ਲਈ ਮੁਆਫ਼ੀ ਮੰਗਣ ਜਦਕਿ ਦੂਜੇ ਪਾਸੇ ਉਪ ਕੁਲਪਤੀ ਨੇ ਮੀਡੀਆ ਨਾਲ ਕੋਈ ਵੀ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ: ਲਗਜ਼ਰੀ ਗੱਡੀਆਂ ਦੇ ਸ਼ੌਕੀਨ ਗੁਰਦੀਪ ਰਾਣੋ ਦੇ ਰਹੱਸ ਬੇਨਕਾਬ, ਇੰਝ ਵਿਗੜੀ 'ਡਰੱਗ ਕਿੰਗ' ਦੀ ਵੱਡੀ ਖੇਡ

ਸੋਸ਼ਲ ਮੀਡੀਆ 'ਤੇ ਲਗਾਤਾਰ ਤਸਵੀਰਾਂ ਪਰ ਹੋਰਾਂ ਦੇ ਉਪ ਕੁੱਲਪਤੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅੱਜ ਕਈ ਅਖ਼ਬਾਰਾਂ ਦੀ ਸੁਰਖੀਆਂ ਬਣੇ ਹੋਏ ਹਨ। ਯੂਨੀਵਰਸਿਟੀ ਦੇ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਕਿਹਾ ਕਿ ਯੂਨੀਵਰਸਿਟੀ ਦੇ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਪਰ ਬੀਤੇ ਦਿਨ ਜਦੋਂ ਥਾਪਰ ਹਾਲ ਦੇ ਬਾਹਰ ਬੈਠੇ ਸਨ ਤਾਂ ਉਪ ਕੁਲਪਤੀ ਉਨ੍ਹਾਂ ਦੀਆਂ ਪੱਗਾਂ ਨੂੰ ਰੋਲ ਕੇ ਉਨ੍ਹਾਂ ਦੀ ਛਾਤੀ 'ਤੇ ਪੈਰ ਧਰ ਕੇ ਅੱਗੇ ਵਧ ਗਏ। ਇਸ ਤੋਂ ਜ਼ਾਹਰ ਹੈ ਕਿ ਉਹ ਕਿੰਨੇ ਕੂ ਸੰਜੀਦਾ ਹਨ। ਬਲਦੇਵ ਸਿੰਘ ਵਾਲੀਆ ਨੇ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਉਪ ਕੁਲਪਤੀ ਉਨ੍ਹਾਂ ਤੋਂ ਮੁਆਫ਼ੀ ਮੰਗਣ।

ਇਹ ਵੀ ਪੜ੍ਹੋ: ਜਲੰਧਰ: ਪਤੀ ਦੀ ਬਰਸੀ ਵਾਲੇ ਦਿਨ ਪਤਨੀ ਨੇ ਵਿਦੇਸ਼ ਰਹਿੰਦੇ ਪੁੱਤ ਨੂੰ ਵੀਡੀਓ ਕਾਲ ਕਰਦਿਆਂ ਚੁੱਕਿਆ ਖ਼ੌਫ਼ਨਾਕ ਕਦਮ
 


ਇਹ ਵੀ ਪੜ੍ਹੋ:  ਜਲੰਧਰ 'ਚ ਖ਼ੌਫਨਾਕ ਵਾਰਦਾਤ: ਪ੍ਰਤਾਪ ਬਾਗ 'ਚ ਮਾਮੂਲੀ ਵਿਵਾਦ ਨੂੰ ਲੈ ਕੇ ਨਾਨ ਵਾਲੇ ਦਾ ਕਤਲ

shivani attri

This news is Content Editor shivani attri