ਪੰਜਾਬ ''ਚ ਬੁੱਧਵਾਰ ਨੂੰ ਕੋਰੋਨਾ ਦੇ 2997 ਨਵੇਂ ਮਾਮਲੇ ਆਏ ਸਾਹਮਣੇ, 63 ਦੀ ਮੌਤ

04/07/2021 9:40:50 PM

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਸੀ ਪਰ ਹੁਣ ਇੱਕ ਵਾਰ ਫਿਰ ਕੇਸ ਵੱਧਦੇ ਹੋਏ ਦਿਖਾਈ ਦੇ ਰਹੇ ਹਨ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਇਹ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਦਿਨ ਬੁੱਧਵਾਰ ਨੂੰ ਪੰਜਾਬ 'ਚ ਕੋਰੋਨਾ ਦੇ 2997 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 63 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 260020 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 7278 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 43482 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 2997 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 6189014 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।

ਪੜ੍ਹੋ ਇਹ ਵੀ ਖਬਰ -  ਮੁੱਖ ਮੰਤਰੀ ਕੈਪਟਨ ਦਾ ਵੱਡਾ ਐਲਾਨ, ਹੜ ਰੋਕੂ ਕੰਮਾਂ ਲਈ ਪ੍ਰਵਾਨ ਕੀਤੇ 130 ਕਰੋੜ ਰੁਪਏ

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 415, ਜਲੰਧਰ 345, ਐਸ. ਏ. ਐਸ. ਨਗਰ 336, ਪਟਿਆਲਾ 337, ਅੰਮ੍ਰਿਤਸਰ 325, ਹੁਸ਼ਿਆਰਪੁਰ 132, ਬਠਿੰਡਾ 156, ਗੁਰਦਾਸਪੁਰ 109, ਕਪੂਰਥਲਾ 187, ਐੱਸ. ਬੀ. ਐੱਸ. ਨਗਰ 86, ਪਠਾਨਕੋਟ 89, ਸੰਗਰੂਰ 74, ਫਿਰੋਜ਼ਪੁਰ 10,  ਰੋਪੜ 136, ਫਰੀਦਕੋਟ 23, ਫਾਜ਼ਿਲਕਾ 37, ਸ੍ਰੀ ਮੁਕਤਸਰ ਸਾਹਿਬ 53, ਫਤਿਹਗੜ੍ਹ ਸਾਹਿਬ 43, ਤਰਨਤਾਰਨ 53, ਮੋਗਾ 18, ਮਾਨਸਾ 18 ਅਤੇ ਬਰਨਾਲਾ 'ਚ 15 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ

ਉੱਥੇ ਹੀ ਸੂਬੇ 'ਚ ਅੱਜ 63 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 7, ਬਠਿੰਡਾ 2, ਫਰੀਦਕੋਟ 1, ਫਾਜ਼ਿਲਕਾ 1, ਫਿਰੋਜ਼ਪੁਰ 1,  ਗੁਰਦਾਸਪੁਰ 3, ਹੁਸ਼ਿਆਰਪੁਰ 7, ਜਲੰਧਰ 4, ਕਪੂਰਥਲਾ 4, ਲੁਧਿਆਣਾ 4, ਮੋਗਾ 2, ਐੱਸ.ਏ.ਐੱਸ ਨਗਰ 9, ਪਠਾਨਕੋਟ 2, ਪਟਿਆਲਾ 6, ਰੋਪੜ 6, ਸੰਗਰੂਰ 2, ਐੱਸ.ਬੀ.ਐੱਸ ਨਗਰ 1 ਅਤੇ ਤਰਨਤਾਰਨ 'ਚ 1 ਦੀ ਕੋਰੋਨਾ ਕਾਰਨ ਮੌਤ ਹੋਈ ਹੈ।

Bharat Thapa

This news is Content Editor Bharat Thapa