ਪੰਜਾਬ 'ਚ ਸੋਮਵਾਰ ਨੂੰ ਕੋਰੋਨਾ ਕਾਰਣ 194 ਲੋਕਾਂ ਦੀ ਮੌਤ, ਇੰਨੇ ਪਾਜ਼ੇਟਿਵ

05/17/2021 10:58:41 PM

ਚੰਡੀਗੜ੍ਹ (ਬਿਊਰੋ)- ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਉਥੇ ਪੰਜਾਬ ਵਿਚ ਵੀ ਇਸ ਵਾਇਰਸ ਦਾ ਪਸਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਰਕਾਰ ਵਲੋਂ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵਾਇਰਸ ਘਾਤਕ ਹੁੰਦਾ ਜਾ ਰਿਹਾ ਹੈ। ਇਸ ਕਾਰਣ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਤਰ੍ਹਾਂ-ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਘਾਤਕ ਵਾਇਰਸ ਕਾਰਣ ਸੋਮਵਾਰ ਨੂੰ 194 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਣ 6,947 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 12086 ਤੱਕ ਪਹੁੰਚ ਗਿਆ ਹੈ। ਰਾਜ 'ਚ ਕੁੱਲ 5,04,586 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਅਤੇ 4,18,884 ਲੋਕ ਇਸ ਬਿਮਾਰੀ ਤੋਂ ਸਿਹਤਮੰਦ ਹੋਏ ਹਨ। ਇਸ ਸਮੇਂ ਵੀ 73,616 ਲੋਕ ਇਸ ਬਿਮਾਰੀ ਨਾਲ ਲੜ ਰਹੇ ਹਨ। 

ਇਹ ਵੀ ਪੜ੍ਹੋ- ਆਕਸੀਜਨ ਗੈਸ ਦੀ ਕਮੀ ਕਾਰਣ ਮਰਨ ਕੰਢੇ ਲੋਹਾ ਉਦਯੋਗ, ਹਜ਼ਾਰਾਂ ਕਾਮੇ ਹੋਣਗੇ ਬੇਰੋਜ਼ਗਾਰ

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 851, ਐਸ. ਏ. ਐਸ ਨਗਰ 889, ਬਠਿੰਡਾ 521, ਜਲੰਧਰ 586, ਪਟਿਆਲਾ 422, ਅੰਮ੍ਰਿਤਸਰ 427, ਫਾਜ਼ਿਲਕਾ 366,  ਸ੍ਰੀ ਮੁਕਤਸਰ ਸਾਹਿਬ 619, ਗੁਰਦਾਸਪੁਰ 226, ਮਾਨਸਾ 260, ਹੁਸ਼ਿਆਰਪੁਰ 220, ਸੰਗਰੂਰ 216, ਫਰੀਦਕੋਟ 211, ਰੋਪੜ 159, ਪਠਾਨਕੋਟ 281, ਮੋਗਾ 90, ਫਿਰੋਜ਼ਪੁਰ 241, ਫਤਿਹਗੜ੍ਹ ਸਾਹਿਬ 98, ਐਸ.ਬੀ.ਐਸ ਨਗਰ 71, ਕਪੂਰਥਲਾ 38, ਤਰਨਤਾਰਨ 83 ਅਤੇ ਬਰਨਾਲਾ 'ਚ 72 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ- ਦਿੱਲੀ ਕਮੇਟੀ ਮੈਂਬਰਾਂ ਦਾ ਜਾਗੋ ਪਾਰਟੀ 'ਤੇ ਵੱਡਾ ਹਮਲਾ, ਕਿਹਾ ਲਾਸ਼ਾਂ 'ਤੇ ਗਿੱਦਾਂ ਵਾਂਗ ਰਾਜਨੀਤੀ ਕਰਦੇ ਹਨ ਜੀ. ਕੇ.

ਉੱਥੇ ਹੀ ਸੂਬੇ 'ਚ ਅੱਜ 194 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 17, ਬਰਨਾਲਾ 5, ਬਠਿੰਡਾ 19, ਫਰੀਦਕੋਟ 5, ਫਾਜ਼ਿਲਕਾ 15, ਫਿਰੋਜ਼ਪੁਰ 8, ਫਤਿਹਗੜ੍ਹ ਸਾਹਿਬ 4, ਗੁਰਦਾਸਪੁਰ 12, ਹੁਸ਼ਿਆਰਪੁਰ 5, ਜਲੰਧਰ 13, ਲੁਧਿਆਣਾ 20, ਕਪੂਰਥਲਾ 6, ਮਾਨਸਾ 2, ਮੋਗਾ 4, ਐੱਸ.ਏ.ਐੱਸ ਨਗਰ 11, ਸ੍ਰੀ ਮੁਕਤਸਰ ਸਾਹਿਬ 9, ਪਠਾਨਕੋਟ 1, ਪਟਿਆਲਾ 11, ਰੋਪੜ 2, ਸੰਗਰੂਰ 18 ਐੱਸ.ਬੀ.ਐੱਸ ਨਗਰ 5 ਅਤੇ ਤਰਨਤਾਰਨ 'ਚ 2 ਦੀ ਕੋਰੋਨਾ ਕਾਰਨ ਮੌਤ ਹੋਈ ਹੈ।

Bharat Thapa

This news is Content Editor Bharat Thapa