ਪੰਜਾਬ ''ਚ ਵੀਰਵਾਰ ਨੂੰ ਕੋਰੋਨਾ ਦੇ 1793 ਨਵੇਂ ਮਾਮਲੇ ਆਏ ਸਾਹਮਣੇ, 76 ਦੀ ਮੌਤ

09/24/2020 10:05:03 PM

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਵੀਰਵਾਰ ਨੂੰ ਵੀ ਪੰਜਾਬ 'ਚ ਕੋਰੋਨਾ ਦੇ 1793 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 76 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 105220 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 3066 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 28215 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 1793 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 1682723 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।   

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਅੱਜ ਜਿਥੇ ਵੱਡੀ ਗਿਣਤੀ 'ਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ 'ਚ ਲੁਧਿਆਣਾ ਦੇ 206, ਜਲੰਧਰ 188, ਪਟਿਆਲਾ 135, ਐਸ. ਏ. ਐਸ. ਨਗਰ 169, ਅੰਮ੍ਰਿਤਸਰ 146, ਗੁਰਦਾਸਪੁਰ 104, ਬਠਿੰਡਾ 158, ਹੁਸ਼ਿਆਰਪੁਰ 108, ਫਿਰੋਜ਼ਪੁਰ 43, ਸੰਗਰੂਰ 31, ਪਠਾਨਕੋਟ 77, ਕਪੂਰਥਲਾ 66, ਫਰੀਦਕੋਟ 45, ਸ੍ਰੀ ਮੁਕਤਸਰ ਸਾਹਿਬ 50, ਮੋਗਾ 20, ਫਾਜ਼ਿਲਕਾ 51, ਰੋਪੜ 47, ਫਤਿਹਗੜ੍ਹ ਸਾਹਿਬ 35, ਬਰਨਾਲਾ 23, ਤਰਨਤਾਰਨ 16, ਮਾਨਸਾ 28, ਐਸ. ਬੀ. ਐਸ. ਨਗਰ ਤੋਂ 47 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਉਥੇ ਹੀ ਸੂਬੇ 'ਚ ਅੱਜ 76 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਜਿਨ੍ਹਾਂ 'ਚ ਐਸ. ਏ. ਐਸ. ਨਗਰ 'ਚ 9, ਬਠਿੰਡਾ 'ਚ 8, ਜਲੰਧਰ 'ਚ 8, ਕਪੂਰਥਲਾ 'ਚ 8, ਲੁਧਿਆਣਾ 'ਚ 7, ਅੰਮ੍ਰਿਤਸਰ 'ਚ 6, ਹੁਸ਼ਿਆਰਪੁਰ 'ਚ 3, ਗੁਰਦਾਸਪੁਰ 'ਚ 5, ਰੋਪਡ਼ 'ਚ 5, ਪਟਿਆਲਾ 'ਚ 4, ਸੰਗਰੂਰ 'ਚ 4, ਫਰੀਦਕੋਟ 'ਚ 2, ਤਰਨਤਾਰਨ 'ਚ 2, ਮਾਨਸਾ 'ਚ 1 ਤੇ ਐਸ. ਬੀ. ਐਸ ਨਗਰ 'ਚ 1 ਦੀ ਕੋਰੋਨਾ ਕਾਰਣ ਮੌਤ ਹੋਈ ਹੈ।  
 

Bharat Thapa

This news is Content Editor Bharat Thapa