ਜਾਣੋ 5 ਮਿੰਟਾਂ ''ਚ ਪੰਜਾਬ ਦੇ ਤਾਜ਼ਾ ਹਾਲਾਤ

11/06/2020 8:05:14 PM

ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-

ਕੋਰੋਨਾ ਪਾਜ਼ੇਟਿਵ ਦੇ ਸੰਪਰਕ 'ਚ ਆਏ ਕੈਪਟਨ ਅਮਰਿੰਦਰ ਸਿੰਘ, ਖ਼ੁਦ ਨੂੰ ਕੀਤਾ ਇਕਾਂਤਵਾਸ
ਚੰਡੀਗੜ੍ਹ (ਅਮਨ): ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਅਫ਼ਸਰ ਦੇ ਸੰਪਰਕ 'ਚ ਆਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ। ਦਰਅਸਲ ਚੰਡੀਗੜ੍ਹ ਦੇ ਪੰਜਾਬ ਭਵਨ 'ਚ 31 ਅਕਤੂਬਰ ਨੂੰ ਵਾਲਮੀਕਿ ਜੈਯੰਤੀ 'ਤੇ ਇਕ ਸਮਾਗਮ 'ਚ ਕੈਪਟਨ ਅਮਰਿੰਦਰ ਸਿੰਘ ਨੇ ਹਿੱਸਾ ਲਿਆ ਸੀ। ਇਸ ਸਮਾਗਮ 'ਚ ਕਈ ਆਈ.ਐੱਸ.ਆਈ. ਅਧਿਕਾਰੀ ਵੀ ਸ਼ਾਮਲ ਹੋਏ ਸਨ।

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-

https://play.google.com/store/apps/details?id=com.jagbani&hl=en

ਅੱਜ ਵੀ ਈ. ਡੀ. ਦੇ ਸਾਹਮਣੇ ਪੇਸ਼ ਨਹੀਂ ਹੋਏ ਕੈਪਟਨ ਦੇ ਪੁੱਤਰ ਰਣਇੰਦਰ ਸਿੰਘ, ਜਾਣੋ ਕਿਉਂ
ਜਲੰਧਰ (ਮ੍ਰਿਦੁਲ)— ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੂੰ ਜਲੰਧਰ 'ਚ ਈ. ਡੀ. ਦਫ਼ਤਰ 'ਚ ਪੇਸ਼ ਹੋਣਾ ਸੀ ਪਰ ਰਣਇੰਦਰ ਦੇ ਵਕੀਲ ਜੈਵੀਰ ਸ਼ੇਰਗਿੱਲ ਨੇ ਦੱਸਿਆ ਕਿ ਆਪਣੇ ਸਿਹਤ ਕਾਰਨਾਂ ਦੇ ਚਲਦਿਆਂ ਉਹ ਅੱਜ ਵੀ ਦਫ਼ਤਰ 'ਚ ਪੇਸ਼ ਨਹੀਂ ਹੋ ਪਾਉਣਗੇ।

ਪਾਕਿ ਨੇ ਦਬਾਅ ਤੋਂ ਬਾਅਦ ਕਰਤਾਰਪੁਰ ਪ੍ਰਾਜੈਕਟ ਦਾ ਬਦਲਿਆ ਨਾਂ

ਜਲੰਧਰ (ਐੱਨ. ਮੋਹਨ)— ਪਾਕਿਸਤਾਨ ਨੇ ਇਕ ਵਾਰ ਫਿਰ ਤੋਂ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਮਾਮਲੇ 'ਚ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਕੀਤੀ ਹੈ। ਪਾਕਿਸਤਾਨ ਸਰਕਾਰ ਨੇ ਹੁਣ ਇਸ ਪ੍ਰਾਜੈਕਟ ਦਾ ਨਾਂ 'ਪ੍ਰਾਜੈਕਟ ਬਿਜ਼ਨੈੱਸ ਪਲਾਨ' ਤੋਂ ਬਦਲ ਕੇ 'ਕਰਤਾਰਪੁਰ ਕੋਰੀਡੋਰ ਪ੍ਰਾਜੈਕਟ' ਰੱਖ ਦਿੱਤਾ ਹੈ। ਨਾਂ 'ਚ ਸੁਧਾਰ ਕਰਨ ਦੀ ਸੂਚਨਾ ਹੁਣ ਜਾਰੀ ਕੀਤੀ ਗਈ ਹੈ ਪਰ ਅਜੇ ਵੀ ਇਸ ਯੋਜਨਾ 'ਚ ਸਿੱਖਾਂ ਨੂੰ ਬਾਹਰ ਰੱਖਿਆ ਗਿਆ ਹੈ ਅਤੇ ਇਸ ਯੋਜਨਾ 'ਚ ਸਾਰੇ ਮੈਂਬਰ ਮੁਸਲਿਮ ਭਾਈਚਾਰੇ ਨਾਲ ਸੰਬੰਧਤ ਹਨ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਲਈ ਜਨਰਲ ਇਜਲਾਸ 27 ਨੂੰ
ਅੰਮ੍ਰਿਤਸਰ (ਦੀਪਕ): ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਹੋਈ ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਸਬੰਧੀ ਸਾਲਾਨਾ ਜਨਰਲ ਇਜਲਾਸ 27 ਨਵੰਬਰ ਨੂੰ ਸੱਦਣ ਦਾ ਫ਼ੈਸਲਾ ਕੀਤਾ ਗਿਆ ਹੈ।ਜਨਰਲ ਇਜਲਾਸ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਵੇਗਾ, ਜਿਸ ਵਿਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਅੰਤ੍ਰਿੰਗ ਮੈਂਬਰਾਂ ਦੀ ਚੋਣ ਹੋਵੇਗੀ।

ਚੰਡੀਗੜ੍ਹ ਪੁਲਸ ਦੀ ਜੱਗੋਂ-ਤੇਹਰਵੀਂ, ਛੇੜਛਾੜ ਦੀ ਸ਼ਿਕਾਰ ਨਾਬਾਲਗ ਨੂੰ ਹੀ ਬਣਾਇਆ ਮੁਲਜ਼ਮ
ਚੰਡੀਗੜ੍ਹ (ਸੁਸ਼ੀਲ) : 'ਵੀ ਕੇਅਰ ਫਾਰ ਯੂ' ਦਾ ਸਲੋਗਨ ਦੇਣ ਵਾਲੀ ਚੰਡੀਗੜ੍ਹ ਪੁਲਸ ਦਾ ਇਕ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਲੋਕਾਂ ਦੀ ਸੁਰੱਖਿਆ 'ਚ ਪੁਲਸ ਕਿੰਨੀ ਜਾਗਰੂਕ ਹੈ। ਮਾਮਲਾ ਚੰਡੀਗੜ੍ਹ ਦੇ ਥਾਣਾ ਮਲੋਆ ਦੇ ਅਧੀਨ ਆਉਂਦੇ 38 ਵੈਸਟ ਦਾ ਹੈ। ਪਹਿਲਾਂ ਤਾਂ ਨਾਬਾਲਗ ਲੜਕੀ ਨਾਲ ਛੇੜਛਾੜ ਹੋਈ ਫਿਰ ਮਾਰਕੁੱਟ ਵੀ ਹੋਈ ਪਰ ਪੁਲਸ ਨੇ ਆਪਣੇ ਹਿਸਾਬ ਨਾਲ ਇਸ ਨੂੰ ਮਾਰਕੁੱਟ ਦਾ ਮਾਮਲਾ ਬਣਾ ਦਿੱਤਾ। 

ਇਟਲੀ 'ਚ ਪੰਜਾਬੀ ਸਿੱਖ ਨੇ ਖ਼ਰੀਦਿਆ ਸੋਨੀਆ ਗਾਂਧੀ ਦਾ ਜੱਦੀ ਘਰ
ਅੰਮ੍ਰਿਤਸਰ (ਛੀਨਾ): ਦੇਸ਼-ਵਿਦੇਸ਼ 'ਚ ਵਿਲੱਖਣ ਕਾਰਨਾਮਿਆਂ ਨਾਲ ਪ੍ਰਸਿੱਧੀ ਖੱਟਣ ਵਾਲੇ ਪੰਜਾਬੀਆਂ ਦੀ ਪੂਰੀ ਦੁਨੀਆ 'ਚ ਬੱਲੇ-ਬੱਲੇ ਹੋਈ ਪਈ ਹੈ। ਅਜਿਹਾ ਹੀ ਇਕ ਹੋਰ ਮਾਰਕਾ ਮਾਰਦਿਆਂ ਸਿੱਖ ਆਗੂ ਸੁਖਦੇਵ ਸਿੰਘ ਕੰਗ ਨੇ ਆਲ ਇੰਡੀਆ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦਾ ਜੱਦੀ ਘਰ ਖ਼ਰੀਦ ਕੇ ਸਭ ਨੂੰ ਹੈਰਾਨ ਕਰ ਦਿਤਾ ਹੈ। 

ਨਵਜੋਤ ਸਿੱਧੂ ਨੇ ਕੇਂਦਰ ਨੂੰ ਪਾਈ ਝਾੜ, ਕਿਹਾ-ਨਾ ਪੰਜਾਬ ਝੁਕੇਗਾ ਤੇ ਨਾ ਕਿਸਾਨ
ਅੰਮ੍ਰਿਤਸਰ : ਖੇਤੀ ਕਾਨੂੰਨਾਂ ਖ਼ਿਲਾਫ਼ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਅੰਮ੍ਰਿਤਸਰ ਦੀ ਸਬਜ਼ੀ ਮੰਡੀ 'ਚ ਖੇਤੀ ਕਾਨੂੰਨਾਂ ਖ਼ਿਲਾਫ ਰੈਲੀ ਕੀਤੀ ਜਾ ਰਹੀ ਹੈ। ਇਸ ਮੌਕੇ ਨਵਜੋਤ ਸਿੱਧੂ ਨੇ ਕੇਂਦਰ ਸਰਕਾਰ ਨੂੰ ਲੰਮੇਂ ਹੱਥੀਂ ਲੈਂਦਿਆਂ ਕਿਹਾ ਕਿ ਕੇਂਦਰ ਵਲੋਂ ਲਿਆਂਦੇ ਗਏ ਕਾਲੇ ਕਾਨੂੰਨ ਕਿਸਾਨ ਮਾਰੂ ਤੇ ਕਿਸਾਨ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੇ ਬਦਲੇ ਦੀ ਭਾਵਨਾ ਨਾਲ ਟਰੇਨਾਂ ਬੰਦ ਕੀਤੀਆਂ ਹਨ। 

ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤ ਅਤੇ ਪੰਜਾਬ ਸਰਕਾਰ ਅਤੇ ਯੂ ਪੀ. ਐੱਸ. ਸੀ. ਦੇ ਹੱਕ ਵਿਚ ਵੱਡਾ ਫ਼ੈਸਲਾ ਸੁਣਾਇਆ ਹੈ। ਹਾਈਕੋਰਟ ਨੇ ਡੀ. ਜੀ. ਪੀ. ਦੀ ਨਿਯੁਕਤੀ ਨੂੰ ਜਾਇਜ਼ ਠਹਿਰਾਇਆ ਹੈ । ਇਸ ਲਈ ਉਹ ਹੀ ਡੀ. ਜੀ. ਪੀ. ਦੇ ਅਹੁਦੇ 'ਤੇ ਬਣੇ ਰਹਿਣਗੇ। ਇਸ ਸੰਬੰਧੀ ਗੱਲਬਾਤ ਕਰਦਿਆਂ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਪੰਜਾਬ ਸਰਕਾਰ, ਯੂ.ਪੀ.ਐੱਸ.ਸੀ. ਅਤੇ ਦਿਨਕਰ ਗੁਪਤਾ ਵੱਲੋਂ ਦਾਇਰ 6 ਪਟੀਸ਼ਨਾਂ ਪ੍ਰਵਾਨ ਕਰ ਲਈਆਂ ਗਈਆਂ ਹਨ। 

ਪੰਜਾਬ ਦੀਆਂ ਬੱਸਾਂ ਤੋਂ ਰੋਕ ਹਟੀ: ਦਿੱਲੀ 'ਚ 50 ਫ਼ੀਸਦੀ ਬੱਸਾਂ ਦੀ ਐਂਟਰੀ ਨੂੰ ਮਿਲੀ ਹਰੀ ਝੰਡੀ
ਜਲੰਧਰ (ਪੁਨੀਤ)— ਬੱਸਾਂ 'ਚ ਦਿੱਲੀ ਅਤੇ ਉਸ ਤੋਂ ਅੱਗੇ ਲਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਚੰਗੀ ਖ਼ਬਰ ਹੈ ਕਿਉਂਕਿ ਦਿੱਲੀ ਸਰਕਾਰ ਨੇ ਪੰਜਾਬ ਦੀਆਂ ਬੱਸਾਂ 'ਤੇ ਲਾਈ ਰੋਕ ਹਟਾ ਲਈ ਹੈ। ਫਿਲਹਾਲ ਜਿਹੜਾ ਨਿਯਮ ਬਣਾਇਆ ਗਿਆ ਹੈ, ਉਸ ਮੁਤਾਬਕ ਪੰਜਾਬ ਟਰਾਂਸਪੋਰਟ ਮਹਿਕਮੇ ਕੋਲ ਦਿੱਲੀ ਜਾਣ ਵਾਲੇ ਟਾਈਮ ਟੇਬਲ ਮੁਤਾਬਕ 50 ਫ਼ੀਸਦੀ ਬੱਸਾਂ ਨੂੰ ਚਲਾਉਣ ਦੀ ਮਨਜ਼ੂਰੀ ਹੋਵੇਗੀ। ਵੋਲਵੋ ਬੱਸਾਂ ਦੀ ਸਰਵਿਸ ਫਿਲਹਾਲ ਬੰਦ ਰਹੇਗੀ ਅਤੇ ਉਨ੍ਹਾਂ ਦੇ ਚੱਲਣ 'ਚ ਅਜੇ ਸਮਾਂ ਲੱਗਣ ਦੇ ਆਸਾਰ ਹਨ। 

 

Deepak Kumar

This news is Content Editor Deepak Kumar