ਪੰਜਾਬ ''ਚ ਸ਼ੁੱਕਰਵਾਰ ਨੂੰ ਕੋਰੋਨਾ ਕਾਰਣ ਹੋਈਆਂ 49 ਮੌਤਾਂ, 1498 ਨਵੇਂ ਮਾਮਲਿਆਂ ਦੀ ਪੁਸ਼ਟੀ

09/04/2020 9:27:41 PM

ਲੁਧਿਆਣਾ,(ਸਹਿਗਲ): ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸੇ ਦੌਰਾਨ ਸੂਬੇ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 60 ਹਜ਼ਾਰ ਤੋਂ ਪਾਰ ਹੋ ਗਈ ਹੈ, ਜਦਕਿ ਇਸ ਦੌਰਾਨ 1739 ਮਰੀਜ਼ਾਂ ਦੀ ਹੁਣ ਤਕ ਮੌਤ ਹੋ ਚੁਕੀ ਹੈ। ਪਿਛਲੇ 24 ਘੰਟਿਆਂ 'ਚ ਸੂਬੇ 'ਚ  ਕੋਰੋਨਾ ਕਾਰਣ 49 ਮੌਤਾਂ ਹੋ ਚੁਕੀਆਂ ਹਨ, ਜਦਕਿ 1498 ਨਵੇਂ ਮਾਮਲੇ ਸਾਹਮਣੇ ਹਨ। ਜਿਸ ਕਾਰਨ ਸਰਗਰਮ ਮਰੀਜ਼ਾਂ ਦੀ ਗਿਣਤੀ 15731 ਹੋ ਗਈ ਹੈ। ਸੂਬੇ 'ਚ ਹੁਣ ਤਕ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 60013 ਹੋ ਗਈ ਹੈ ਅਤੇ 42543 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁਕੇ ਹਨ।

ਸੂਬੇ ਦੇ ਜ਼ਿਲ੍ਹਿਆਂ 'ਚ 22992 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਸੂਬੇ ਦੇ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਵੱਖ-ਵੱਖ ਜ਼ਿਲ੍ਹਿਆਂ 'ਚ 501 ਮਰੀਜ਼ਾਂ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ, ਜਦਕਿ 80 ਮਰੀਜ਼ਾਂ ਨੂੰ ਵੈਂਟੀਲੇਟਰ ਲਗਾਇਆ ਗਿਆ ਹੈ। ਅੱਜ ਜਿਨ੍ਹਾਂ 49 ਮਰੀਜ਼ਾਂ ਦੀ ਮੌਤ ਹੋਈ, ਉਨ੍ਹਾਂ 'ਚ ਲੁਧਿਆਣਾ 'ਚ 14, ਐਸ. ਏ. ਐਸ. ਨਗਰ 'ਚ 6, ਅੰਮ੍ਰਿਤਸਰ 'ਚ 5, ਜਲੰਧਰ 'ਚ 4, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ ਤੇ ਪਟਿਆਲਾ 'ਚ 3-3, ਗੁਰਦਾਸਪੁਰ ਤੇ ਰੋਪੜ 'ਚ 2-2 ਅਤੇ ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਮੋਗਾ, ਸੰਗਰੂਰ ਅਤੇ ਤਰਨਤਾਰਨ 'ਚ ਇਕ-ਇਕ ਮਰੀਜ਼ ਦੀ ਮੌਤ ਹੋਈ ਹੈ।
 

Deepak Kumar

This news is Content Editor Deepak Kumar