ਦੇਖੋ ਕਿਵੇਂ ਚੜ੍ਹਿਆ ਨੌਜਵਾਨ 'ਤੇ 'ਪਬ-ਜੀ' ਦਾ ਜਨੂੰਨ, ਕਰਨ ਲੱਗਾ ਅਜੀਬੋ-ਗਰੀਬ ਹਰਕਤਾਂ (ਤਸਵੀਰਾਂ)

09/22/2019 6:39:06 PM

ਕਪੂਰਥਲਾ (ਓਬਰਾਏ)— 'ਪਬ-ਜੀ' ਕੀ ਹੈ ਸ਼ਾਇਦ ਹੀ ਕੋਈ ਬੱਚਾ ਅਤੇ ਨੌਜਵਾਨ ਹੋਵੇ, ਜਿਸ ਨੂੰ 'ਪਬ-ਜੀ' ਖੇਡਣੀ ਪਸੰਦ ਨਾ ਹੋਵੇ। ਨੌਜਵਾਨਾਂ 'ਚ 'ਪਬ-ਜੀ' ਗੇਮ ਦਾ ਕ੍ਰੇਜ਼ ਵੱਧਣ ਦੇ ਨਾਲ-ਨਾਲ ਹਾਲਾਤ ਇਹ ਹੋ ਚੁੱਕੇ ਹਨ ਕਿ ਮੋਬਾਇਲ ਗੇਮ ਨੇ ਗਰਾਊਂਡ ਅਤੇ ਸਟੇਡੀਅਮ ਤੋਂ ਬੱਚਿਆਂ ਨੂੰ ਗਾਇਬ ਹੀ ਕਰ ਦਿੱਤਾ ਹੈ। ਬੱਚੇ ਮੋਬਾਇਲ ਗੇਮਜ਼ 'ਚ ਬੁਰੀ ਤਰ੍ਹਾਂ ਫਸਦੇ ਜਾ ਰਹੇ ਹਨ। ਇਹ ਗੇਮਜ਼ ਪੰਜਾਬ 'ਚ ਫੈਲੇ ਨਸ਼ੇ ਵਾਂਗ ਨੌਜਵਾਨਾਂ ਨੂੰ ਮਾਨਸਿਕ ਤੌਰ 'ਤੇ ਨਸ਼ੇੜੀ ਬਣਾ ਰਹੀ ਹੈ। ਅਜਿਹਾ ਹੀ ਇਕ ਮਾਮਲਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ 'ਚੋਂ ਸਾਹਮਣੇ ਆਇਆ, ਜਿੱਥੇ ਇਕ ਨੌਜਵਾਨ 'ਪਬ-ਜੀ' ਕਰਕੇ ਡਿਪਰੈਸ਼ਨ ਦਾ ਸ਼ਿਕਾਰ ਦਾ ਸ਼ਿਕਾਰ ਹੋ ਗਿਆ ਅਤੇ ਅਜੀਬੋ-ਗਰੀਬ ਹਰਕਤਾਂ ਕਰਨ ਲੱਗਾ ਗਿਆ।


ਦੇਰ ਰਾਤ ਤੱਕ ਖੇਡਦਾ ਸੀ 'ਪਬ-ਜੀ' ਗੇਮ, ਹੁਣ ਕਰਨ ਲੱਗਾ ਅਜੀਬੋ-ਗਰੀਬ ਹਰਕਤਾਂ  
ਦਰਅਸਲ ਸੁਲਤਾਨਪੁਰ ਲੋਧੀ ਦੇ ਰਹਿਣ ਵਾਲਾ ਰੋਹਿਤ ਪਿਛਲੇ ਸਮੇਂ ਕਾਫੀ ਤੋਂ 'ਪਬ-ਜੀ' ਖੇਡ ਰਿਹਾ ਸੀ। 'ਪਬ-ਜੀ' 'ਚ ਤਜ਼ਰਬਾ ਹੋਣ ਦੇ ਨਾਲ-ਨਾਲ ਉਸ ਨੇ ਗੇਮ ਨੂੰ ਹੋਰ ਸਮਾਂ ਦੇਣਾ ਸ਼ੁਰੂ ਕਰ ਦਿੱਤਾ ਅਤੇ ਦੇਰ ਰਾਤ ਤੱਕ ਮੋਬਾਇਲ 'ਤੇ ਇਹ ਗੇਮ ਖੇਡਣ ਲੱਗ ਗਿਆ। ਗੇਮ ਖੇਡਦੇ-ਖੇਡਦੇ ਹਾਲਾਤ ਇਹ ਹੋ ਗਏ ਕਿ ਉਸ ਨੂੰ ਲੱਗਣ ਲੱਗ ਗਿਆ ਕਿ ਉਹ ਖੁਦ ਹੀ 'ਪਬ-ਜੀ' ਦਾ ਕਿਰਦਾਰ ਹੈ। ਗੇਮ ਵਾਂਗ ਘਰ 'ਚ ਰੋਹਿਤ ਅਜਿਹੀਆਂ ਹਰਕਤਾਂ ਕਰਨ ਲੱਗਾ ਗਿਆ ਜਿਵੇਂ ਉਹ 'ਪਬ-ਜੀ' ਦਾ ਹੀਰੋ ਬਣ ਗਿਆ ਹੋਵੇ। ਰੋਹਿਤ ਦੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਗੇਮ ਵਾਂਗ ਰੋਹਿਤ ਘੁਸਪੈਠੀਆਂ ਨੂੰ ਮਾਰਨ ਲਈ ਘਰ ਦੇ ਬੈੱਡ ਹੇਠਾਂ ਉਨ੍ਹਾਂ ਦੀ ਭਾਲ ਕਰਨ ਲੱਗ ਗਿਆ।

ਦਿਮਾਗ 'ਤੇ ਅਸਰ ਪੈਣ ਕਰਕੇ ਪੁੱਜਾ ਹਸਪਤਾਲ
ਉਨ੍ਹਾਂ ਦੱਸਿਆ ਕਿ ਉਹ 'ਪਬ-ਜੀ' 'ਚ ਇੰਨਾ ਜ਼ਿਆਦਾ ਦਿਲਚਸਪੀ ਲੈਣ ਗਿਆ ਕਿ ਸਿਰ ਦਰਦ ਦੀ ਦਵਾਈ ਖਾਣ ਤੋਂ ਬਾਅਦ ਵੀ ਉਹ ਫਿਰ ਪਬਜੀ ਖੇਡਣ ਲੱਗ ਜਾਂਦਾ ਸੀ। ਇਸ ਗੇਮ ਦਾ ਅਸਰ ਦਿਮਾਗ 'ਤੇ ਪੈਣ ਕਰਕੇ ਉਸ ਨੂੰ ਕੁਝ ਦਿਨ ਪਹਿਲਾਂ ਵੀ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਪਰ ਉਦੋਂ ਡਾਕਟਰ ਨੂੰ ਬੀਮਾਰੀ ਦੀ ਸਮਝ ਨਾ ਆਉਣ ਦੇ ਚਲਦਿਆਂ ਉਸ ਨੂੰ ਡਿਸਚਾਰਜ ਕਰ ਦਿੱਤਾ ਗਿਆ। ਪਬ ਜੀ ਦੇ ਚਲਦਿਆਂ ਉਹ ਡਿਪਰੈਸ਼ਨ 'ਚ ਚਲਾ ਗਿਆ ਅਤੇ ਸੁਲਤਾਨਪੁਰ ਲੋਧੀ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਕਪੂਰਥਲਾ ਰੈਫਰ ਕੀਤਾ ਗਿਆ। ਉਥੇ ਹੀ ਰੋਹਿਤ ਦਾ ਇਲਾਜ ਕਰ ਰਹੇ ਡਾਕਟਰ ਪਰਿਤੋਸ਼ ਗਰਗ ਨੇ ਕਿਹਾ ਕਿ ਹੁਣ ਉਹ ਪਹਿਲਾਂ ਨਾਲੋਂ ਕਾਫੀ ਠੀਕ ਹੈ ਪਰ ਇਸ ਗੇਮ ਦਾ ਪ੍ਰਭਾਵ ਉਸ ਦੇ ਦਿਮਾਗ 'ਤੇ ਕਾਫੀ ਜ਼ਿਆਦਾ ਪਿਆ ਹੈ।


ਦੱਸਣਯੋਗ ਹੈ ਕਿ ਗੇਮਜ਼ ਦਾ ਕ੍ਰੇਜ਼ ਕਿਵੇਂ ਸਾਡੇ ਸਮਾਜ 'ਚ ਨੌਜਵਾਨਾਂ ਨੂੰ ਵਿਗਾੜ ਰਿਹਾ ਹੈ ਅਤੇ ਪੀੜਤ ਬਣਾ ਰਿਹਾ ਹੈ, ਇਸ ਦੀ ਗਵਾਹੀ ਦੇ ਰਹੀ ਇਹ ਘਟਨਾ ਕਿਸੇ ਵੱਡੇ ਖਤਰੇ ਦਾ ਸੰਕੇਤ ਵੀ ਹੈ। ਉਥੇ ਹੀ ਡਿਪਰੈਸ਼ਨ ਦਾ ਸ਼ਿਕਾਰ ਹੋਏ ਰੋਹਿਤ ਨੇ ਕਿਹਾ ਕਿ ਉਹ ਹੁਣ ਕਦੇ ਵੀ 'ਪਬ-ਜੀ' ਨਹੀਂ ਖੇਡੇਗਾ। ਇਸ ਦੇ ਨਾਲ ਹੀ ਉਸ ਨੇ ਹੋਰਾਂ ਨੂੰ ਵੀ ਪਬ-ਜੀ ਨਾ ਖੇਡਣ ਦੀ ਸਲਾਹ ਦਿੱਤੀ।

shivani attri

This news is Content Editor shivani attri