ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦੀ ਸਾਲਾਨਾ ਪ੍ਰੀਖਿਆ ਦੀ ਡੇਟਸ਼ੀਟ ਕੀਤੀ ਜਾਰੀ

01/19/2017 12:37:43 PM

 

 

ਮੋਹਾਲੀ — ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਸਬੰਧੀ ਆਪਣੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਇਸ ਸਬੰਧੀ ਅੱਜ ਇਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ 28 ਫਰਵਰੀ ਤੋਂ ਸ਼ੁਰੂ ਹੋਵੇਗੀ ਅਤੇ 24 ਮਾਰਚ ਤੱਕ ਚੱਲੇਗੀ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਬਾਅਦ ਦੁਪਹਿਰ 2 ਵਜੇ ਤੋਂ ਸ਼ੁਰੂ ਹੋਇਆ ਕਰੇਗੀ, ਜੋ ਕਿ 5.15 ਵਜੇ ਤੱਕ ਚੱਲਿਆ ਕਰੇਗੀ। ਢੋਲ ਨੇ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਲਈ ਡੇਟਸ਼ੀਟ ਬੋਰਡ ਦੀ ਵੈੱਬਸਾਈਟ ''ਤੇ ਵੀ ਮੁਹੱਈਆ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਲਈ ਸਮਾਂ 3 ਘੰਟੇ ਦਾ ਹੋਵੇਗਾ ਪਰ ਜੁਮੈਟਰੀਕਲ ਪਰਸਪੈਕਟਿਵ ਐਂਡ ਆਰਕੀਟੈਕਚਰਲ ਡਰਾਇੰਗ ਦਾ ਸਮਾਂ 4 ਘੰਟੇ ਦਾ ਹੋਵੇਗਾ। ਇਸ ਤੋਂ ਇਲਾਵਾ ਐਲੀਮੈਂਟਸ ਆਫ ਬਿਲਡਿੰਗ ਕੰਸਟ੍ਰਕਸ਼ਨ, ਇਲੈਕਟ੍ਰਾਨਿਕਸ ਇੰਜੀਨੀਅਰਿੰਗ, ਇਲੈਕਟ੍ਰੀਕਲ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ ਅਤੇ ਇੰਜੀਨੀਅਰਿੰਗ ਡਰਾਇੰਗ ਦੀ ਪ੍ਰੀਖਿਆ ਲਈ ਇਹ ਸਮਾਂ 2 ਘੰਟੇ ਦਾ ਨਿਰਧਾਰਿਤ ਕੀਤਾ ਗਿਆ ਹੈ।  
ਡੇਟਸ਼ੀਟ ਜਾਰੀ ਕਰਦਿਆਂ ਬੋਰਡ ਦੇ ਸਕੱਤਰ ਜਨਕ ਰਾਜ ਮਹਿਰੋਕ ਨੇ ਦੱਸਿਆ ਕਿ ਇਹ ਪ੍ਰੀਖਿਆ 5 ਗਰੁੱਪਾਂ ਹਿਊਮੈਨੇਟੀਜ਼, ਸਾਇੰਸ, ਕਾਮਰਸ, ਐਗਰੀਕਲਚਰ ਅਤੇ ਟੈਕਨੀਕਲ ਗਰੁੱਪ ਵਿਚ ਹੋਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਹੀ ਪੰਜ ਗਰੁੱਪਾਂ ਲਈ ਸਾਂਝੇ ਵਿਸ਼ਿਆਂ ਦੀ ਪ੍ਰੀਖਿਆ ਅਨੁਸਾਰ 28 ਫਰਵਰੀ ਨੂੰ ਸਾਰੇ ਗਰੁੱਪਾਂ ਲਈ ਜਨਰਲ ਅੰਗਰੇਜ਼ੀ, 2 ਮਾਰਚ ਨੂੰ ਕੰਪਿਊਟਰ ਐਪਲੀਕੇਸ਼ਨ, 3 ਨੂੰ ਰਾਜਨੀਤੀ ਸ਼ਾਸਤਰ, ਫਿਜ਼ਿਕਸ ਅਤੇ ਬਿਜ਼ਨੈੱਸ ਸਟੱਡੀਜ਼, 4 ਨੂੰ ਵਾਤਾਵਰਣ ਸਿੱਖਿਆ, 7 ਨੂੰ ਡਾਂਸ, ਡਿਫੈਂਸ ਸਟੱਡੀਜ਼ ਅਤੇ ਐਗਰੀਕਲਚਰ, 8 ਨੂੰ ਹਿਸਟਰੀ, ਕੈਮਿਸਟਰੀ ਅਤੇ ਬਿਜ਼ਨੈੱਸ ਇਕਨਾਮਿਕਸ ਐਂਡ ਕੁਐਂਟੀਟੇਟਿਵ ਮੈਥਡਜ਼, 15 ਨੂੰ ਜਿਓਗਰਾਫੀ, 16 ਨੂੰ ਹੋਮ ਸਾਇੰਸ, 17 ਨੂੰ ਗਣਿਤ, ਮਿਊਜ਼ਿਕ (ਤਬਲਾ), 20 ਨੂੰ ਇਕਨਾਮਿਕਸ ਅਤੇ ਫੰਡਾਮੈਂਟਲਜ਼ ਆਫ ਈ-ਬਿਜ਼ਨੈੱਸ, 21 ਨੂੰ ਜਨਰਲ ਪੰਜਾਬੀ, ਪੰਜਾਬ ਹਿਸਟਰੀ ਐਂਡ ਕਲਚਰ ਅਤੇ 22 ਮਾਰਚ ਨੂੰ ਕੰਪਿਊਟਰ ਸਾਇੰਸ ਦੀ ਪ੍ਰੀਖਿਆ ਹੋਵੇਗੀ। 
ਹਿਊਮੈਨੇਟੀਜ਼ ਗਰੁੱਪ 
ਹਿਊਮੈਨੇਟੀਜ਼ ਗਰੁੱਪ ਦੇ ਬਾਕੀ ਵਿਸ਼ਿਆਂ ਵਿਚ 1 ਮਾਰਚ ਨੂੰ ਫਿਲਾਸਫੀ, ਜੁਮੈਂਟਰੀਕਲ ਪਰਸਪੈਕਟਿਵ ਐਂਡ ਆਰਕੀਟੈਕਚਰਲ ਡਰਾਇੰਗ, ਬੁੱਕ ਕੀਪਿੰਗ ਐਂਡ ਅਕਾਊਂਟੈਸੀ, ਹਿਸਟਰੀ ਐਂਡ ਐਪਰੀਸੀਏਸ਼ਨ ਆਫ ਆਰਟਸ ਅਤੇ ਐਜੂਕੇਸ਼ਨ, 6 ਮਾਰਚ ਨੂੰ ਪਬਲਿਕ ਐਡਮਨਿਸਟ੍ਰੇਸ਼ਨ, ਬਿਜ਼ਨੈੱਸ ਆਰਗੇਨਾਈਜੇਸ਼ਨ ਐਂਡ ਮੈਨੇਜਮੈਂਟ, ਗੁਰਮਤਿ ਸੰਗੀਤ, ਸਾਈਕਾਲੋਜੀ ਅਤੇ ਮਿਊਜ਼ਿਕ (ਵੋਕਲ), 9 ਨੂੰ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਅਤੇ ਇੰਸ਼ੋਰੈਂਸ, 14 ਨੂੰ ਰਿਲੀਜਨ, ਮਿਊਜ਼ਿਕ ਇੰਸਟਰੂਮੈਂਟਲ, ਰੂਰਲ ਡਿਵੈੱਲਪਮੈਂਟ ਐਂਡ ਇਨਵਾਇਰਨਮੈਂਟ, ਸੰਸਕ੍ਰਿਤ, ਅਰਬੀ, ਪਰਸ਼ੀਅਨ, ਰਸ਼ੀਅਨ, ਫਰੈਂਚ, ਜਰਮਨ, ਕੋਰੀਅਨ ਅਤੇ ਮੀਡੀਆ ਸਟੱਡੀਜ਼, 18 ਨੂੰ ਪੰਜਾਬੀ ਚੋਣਵੀਂ, ਹਿੰਦੀ ਚੋਣਵੀਂ, ਅੰਗਰੇਜ਼ੀ ਚੋਣਵੀਂ ਅਤੇ ਉਰਦੂ ਅਤੇ 24 ਮਾਰਚ ਸੋਸ਼ਿਆਲੋਜੀ ਵਿਸ਼ੇ ਦੀ ਪ੍ਰੀਖਿਆ ਲਈ ਜਾਵੇਗੀ। 
ਸਾਇੰਸ ਗਰੁੱਪ 
6 ਮਾਰਚ ਨੂੰ ਜਿਓਲੋਜੀ, 9 ਨੂੰ ਬਾਇਓਟੈਕਨਾਲੋਜੀ, 14 ਨੂੰ ਬਾਇਓਲੋਜੀ, ਐਲੀਮੈਂਟਸ ਆਫ ਇਲੈਕਟ੍ਰਾਨਿਕਸ ਇੰਜੀਨੀਅਰਿੰਗ ਅਤੇ ਸੰਸਕ੍ਰਿਤ ਵਿਸ਼ੇ ਦੀ ਪ੍ਰੀਖਿਆ ਹੋਵੇਗੀ। 
ਕਾਮਰਸ ਗਰੁੱਪ
ਕਾਮਰਸ ਗਰੁੱਪ ਵਿਚ 14 ਮਾਰਚ ਨੂੰ ਅਕਾਊਂਟੈਂਸੀ ਅਤੇ ਮੀਡੀਆ ਸਟੱਡੀਜ਼ ਵਿਸ਼ੇ ਦੀ ਪ੍ਰੀਖਿਆ ਹੋਵੇਗੀ। 
ਐਗਰੀਕਲਚਰ ਗਰੁੱਪ
ਐਗਰੀਕਲਚਰ ਗਰੁੱਪ 14 ਮਾਰਚ ਨੂੰ ਰੂਰਲ ਡਿਵੈੱਲਪਮੈਂਟ ਐਂਡ ਐਨਵਾਇਰਨਮੈਂਟ ਦੀ ਪ੍ਰੀਖਿਆ ਲਈ ਜਾਵੇਗੀ।
ਟੈਕਨੀਕਲ ਗਰੁੱਪ

 

ਟੈਕਨੀਕਲ ਗਰੁੱਪ ਵਿਚ ਐਲੀਮੈਂਟਸ ਆਫ ਬਿਲਡਿੰਗ ਕੰਸਟ੍ਰਕਸ਼ਨ, ਐਲੀਮੈਂਟਸ ਆਫ ਇਲੈਕਟ੍ਰੀਕਲ ਇੰਜੀਨੀਅਰਿੰਗ, ਐਲੀਮੈਂਟਸ ਆਫ ਮਕੈਨੀਕਲ ਇੰਜੀਨੀਅਰਿੰਗ, ਐਲੀਮੈਂਟਸ ਆਫ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਅਤੇ ਇੰਜੀਨੀਅਰਿੰਗ ਡਰਾਇੰਗ ਵਿਸ਼ੇ ਦੀ ਪ੍ਰੀਖਿਆ ਲਈ ਜਾਵੇਗੀ।