ਪੰਜਾਬ ਬੋਰਡ ਦੇ 12ਵੀਂ ਜਮਾਤ ਦੇ ਨਤੀਜੇ ਨੂੰ ਲੈ ਕੇ ਅਹਿਮ ਖ਼ਬਰ, ਇਸ ਫ਼ਾਰਮੂਲੇ ਤਹਿਤ ਹੋਵੇਗਾ ਐਲਾਨ

06/18/2021 1:04:32 PM

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਣ ਦੇ ਲਈ ਉਹੀ ਫ਼ਾਰਮੂਲਾ ਅਪਣਾਇਆ ਜਾਵੇਗਾ, ਜਿਹੜਾ ਸੀ. ਬੀ. ਐੱਸ. ਸੀ. ਵੱਲੋਂ ਸੁਪਰੀਮ ਕੋਰਟ ਵਿੱਚ ਦੱਸਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਸਿੰਘ ਨੇ ਦੱਸਿਆ ਕਿ ਸੀ. ਬੀ. ਐਸ. ਈ. ਵੱਲੋਂ ਜੋ ਪੈਟਰਨ ਅਪਣਾਇਆ ਗਿਆ ਹੈ, ਬਿਲਕੁਲ ਉਸੇ ਤਰ੍ਹਾਂ ਇਕ ਤਜਵੀਜ਼ ਤਿਆਰ ਕਰਕੇ ਸਰਕਾਰ ਨੂੰ ਭੇਜੀ ਗਈ ਹੈ ਅਤੇ ਆਖ਼ਰੀ ਫ਼ੈਸਲਾ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਲਿਆ ਜਾਣਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਵੱਡੀ ਖ਼ਬਰ : UT ਪ੍ਰਸ਼ਾਸਕ ਦੇ ਸਲਾਹਕਾਰ 'ਮਨੋਜ ਪਰਿਦਾ' ਦਾ ਤਬਾਦਲਾ, ਮਿਲਿਆ ਇਹ ਨਵਾਂ ਰੈਂਕ

ਉਨ੍ਹਾਂ ਦੱਸਿਆ ਕਿ ਸੀ. ਬੀ. ਐਸ. ਈ. ਦੇ ਪੈਟਰਨ 'ਤੇ ਦਸਵੀਂ ਜਮਾਤ ਦੇ 30 ਫ਼ੀਸਦੀ, ਗਿਆਰ੍ਹਵੀਂ ਜਮਾਤ ਦੇ 30 ਫ਼ੀਸਦੀ ਅਤੇ ਬਾਰ੍ਹਵੀਂ ਜਮਾਤ ਦੇ ਹੁਣ ਤੱਕ ਦੇ ਹੋਏ ਪੇਪਰਾਂ ਵਿੱਚੋਂ 40 ਫ਼ੀਸਦੀ ਅੰਕ ਲੈ ਕੇ ਵਿਦਿਆਰਥੀਆਂ ਦਾ ਨਤੀਜਾ ਤਿਆਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਆਪਣੀਆਂ ਹਦਾਇਤਾਂ ਵਿੱਚ ਇਸੇ ਫ਼ਾਰਮੂਲੇ ਨੂੰ ਅਪਨਾਉਣ ਦੀ ਗੱਲ ਕਹੀ ਗਈ ਹੈ। ਉਨ੍ਹਾਂ ਦੱਸਿਆ ਕਿ ਸੀ. ਬੀ. ਐੱਸ. ਈ. ਵੱਲੋਂ ਅਸੈਸਮੈਂਟ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ- ਇਕ ਥਿਊਰੀ ਹੈ ਤੇ ਦੂਜਾ ਪ੍ਰੈਕਟੀਕਲ ਥਿਊਰੀ ਵਿੱਚ ਵਿਦਿਆਰਥੀ ਵੱਲੋਂ 10ਵੀਂ ਜਮਾਤ ਵਿਚ ਪੰਜ ਵਿਸ਼ਿਆਂ ਵਿੱਚੋਂ ਤਿੰਨ ਵਿਸ਼ਿਆਂ ਦੇ ਪ੍ਰਾਪਤ ਅੰਕਾਂ ਦੇ 30 ਫ਼ੀਸਦੀ ਅੰਕ ਲਏ ਜਾਣਗੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਐਨਕਾਊਂਟਰ 'ਚ ਮਾਰੇ 'ਜੈਪਾਲ' ਦਾ ਨਹੀਂ ਹੋਵੇਗਾ ਮੁੜ 'ਪੋਸਟਮਾਰਟਮ', ਖਾਰਿਜ ਹੋਈ ਪਰਿਵਾਰ ਦੀ ਪਟੀਸ਼ਨ

ਇਸੇ ਤਰ੍ਹਾਂ ਗਿਆਰ੍ਹਵੀਂ ਜਮਾਤ ਦੀ ਫਾਈਨਲ ਪ੍ਰੀਖਿਆ ਵਿੱਚੋਂ ਪ੍ਰਾਪਤ ਕੀਤੇ ਗਏ ਅੰਕਾਂ ਦੇ 30 ਫ਼ੀਸਦੀ ਅੰਕ ਲੈ ਕੇ ਇਸ ਵਿੱਚ ਜੋੜੇ ਜਾਣਗੇ। ਬਾਰ੍ਹਵੀਂ ਜਮਾਤ ਦੇ ਹੁਣ ਤੱਕ ਹੋਏ ਪੇਪਰਾਂ ਵਿਚੋਂ ਸਰਵੋਤਮ ਵਿਸ਼ਿਆਂ ਦਾ 40 ਫ਼ੀਸਦੀ ਹਿੱਸਾ ਕੱਢ ਕੇ ਇਨ੍ਹਾਂ ਅੰਕਾਂ ਵਿੱਚ ਜੋੜ ਕੇ ਨਤੀਜਾ ਤਿਆਰ ਕੀਤਾ ਜਾਵੇਗਾ। ਜੇਕਰ ਥਿਊਰੀ ਦੇ ਅੰਕ 80 ਹਨ ਤਾਂ ਦਸਵੀਂ ਤੇ ਗਿਆਰ੍ਹਵੀਂ ਵਿਚ ਉਨ੍ਹਾਂ ਦੇ 24-24 ਅੰਕ ਲਏ ਜਾਣਗੇ ਅਤੇ ਬਾਰ੍ਹਵੀਂ ਦੇ 80 ਅੰਕਾਂ ਵਿੱਚੋਂ 40 ਫ਼ੀਸਦੀ ਭਾਵ 32 ਅੰਕ ਲੈ ਕੇ ਇਹ ਨਤੀਜਾ ਤਿਆਰ ਕੀਤਾ ਜਾਣਾ ਹੈ।

ਇਹ ਵੀ ਪੜ੍ਹੋ : PMO ਦਫ਼ਤਰ ਪੁੱਜਾ ਪੰਜਾਬ ਸਰਕਾਰ ਵੱਲੋਂ ਨਿੱਜੀ ਹਸਪਤਾਲਾਂ ਨੂੰ ਵੈਕਸੀਨ ਵੇਚਣ ਦਾ ਮਾਮਲਾ

ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਪ੍ਰੈਕਟੀਕਲ ਦੇ ਅੰਕ ਉਹੀ ਜੋੜੇ ਜਾਣਗੇ, ਜੋ ਅਸਲ ਵਿੱਚ ਵਿਦਿਆਰਥੀ ਵੱਲੋਂ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਫਿਰ ਵੀ ਜੇਕਰ ਕੋਈ ਪ੍ਰੀਖਿਆਰਥੀ ਇਸ ਨਤੀਜੇ ਤੋਂ ਸੰਤੁਸ਼ਟ ਨਹੀਂ ਹੁੰਦਾ ਤਾਂ ਹਾਲਾਤ ਸੁਧਰ ਜਾਣ ਤੋਂ ਬਾਅਦ ਉਸ ਦੀ ਪ੍ਰੀਖਿਆ ਵੀ ਲਈ ਜਾ ਸਕਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


 

Babita

This news is Content Editor Babita