ਪੰਜਾਬ ਬੋਰਡ ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਜਾਰੀ ਹੋਇਆ ਇਹ ਸ਼ਡਿਊਲ

11/09/2022 3:25:41 PM

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਸ਼੍ਰੇਣੀ ਦੀ ਸਤੰਬਰ-2022 ਦੀ ਅਨੁਪੂਰਕ ਪ੍ਰੀਖਿਆ ਅਤੇ ਵਾਧੂ ਵਿਸ਼ੇ ਦੀ ਪ੍ਰੀਖਿਆ ਦੇ ਐਲਾਨੇ ਨਤੀਜੇ ਦੀ ਰੀ-ਚੈਕਿੰਗ ਅਤੇ ਰੀ-ਇਵੈਲੂਏਸ਼ਨ ਲਈ ਸ਼ਡਿਊਲ ਜਾਰੀ ਕੀਤਾ ਗਿਆ ਹੈ। ਸਿੱਖਿਆ ਬੋਰਡ ਦੇ ਕੰਟਰੋਲਰ ਪਰੀਖਿਆਵਾਂ ਜੇ. ਆਰ. ਮਹਿਰੋਕ ਅਨੁਸਾਰ ਦਸਵੀਂ ਸ਼੍ਰੇਣੀ ਸਤੰਬਰ-2022 ਦੀਆਂ ਪ੍ਰੀਖਿਆਵਾਂ (ਸਮੇਤ ਓਪਨ ਸਕੂਲ) ਅਤੇ ਵਾਧੂ ਵਿਸ਼ੇ ਦੀ ਪ੍ਰੀਖਿਆ ਦੇ ਚੁੱਕੇ ਪ੍ਰੀਖਿਆਰਥੀ ਜੇਕਰ ਰੀ-ਚੈਕਿੰਗ/ਰੀ-ਇਵੈਲੂਏਸ਼ਨ ਕਰਵਾਉਣਾ ਚਾਹੁੰਦੇ ਹੋਣ ਤਾਂ ਉਹ ਇਸ ਮੰਤਵ ਲਈ 10 ਨਵੰਬਰ ਤੋਂ 24 ਨਵੰਬਰ, 2022 ਤੱਕ ਆਨਲਾਈਨ ਫ਼ਾਰਮ ਅਤੇ ਫ਼ੀਸ ਜਮ੍ਹਾਂ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਪੈਦਾ ਹੋਣ ਲੱਗੇ 'ਸਮੋਗ' ਵਰਗੇ ਹਾਲਾਤ, ਏਅਰ ਕੁਆਲਿਟੀ ਇੰਡੈਕਸ 240 ਤੋਂ ਪਾਰ

ਕੰਟਰੋਲਰ ਪ੍ਰੀਖਿਆਵਾਂ ਜੇ. ਆਰ. ਮਹਿਰੋਕ ਵੱਲੋਂ ਇਹ ਹਦਾਇਤ ਵੀ ਕੀਤੀ ਗਈ ਕਿ ਸਬੰਧਿਤ ਪ੍ਰੀਖਿਆਰਥੀ ਰੀ-ਚੈਕਿੰਗ ਜਾਂ ਰੀ-ਇਵੈਲੂਏਸ਼ਨ ਲਈ ਆਨਲਾਈਨ ਫ਼ਾਰਮ ਅਤੇ ਫ਼ੀਸ ਭਰਨ ਉਪਰੰਤ ਇਸ ਦਾ ਪ੍ਰਿੰਟ ਆਪਣੇ ਕੋਲ ਰੱਖਣ।

ਇਹ ਵੀ ਪੜ੍ਹੋ : ਜਾਣੋ ਕੀ ਹੈ ਪੰਜਾਬ 'ਚ ਲਾਗੂ ਹੋਣ ਵਾਲਾ 'Anand Marriage Act', ਕੀ ਹੋਵੇਗਾ ਇਸ ਦਾ ਫ਼ਾਇਦਾ (ਵੀਡੀਓ)

 ਇਸ ਦੀ ਹਾਰਡ ਕਾਪੀ ਦਫ਼ਤਰ ਵਿਖੇ ਜਮ੍ਹਾਂ ਨਾ ਕਰਵਾਈ ਜਾਵੇ। ਰੀ-ਚੈਕਿੰਗ ਅਤੇ ਰੀ-ਇਵੈਲੂਏਸ਼ਨ ਸਬੰਧੀ ਸੰਪੂਰਨ ਜਾਣਕਾਰੀ ਅਤੇ ਹਦਾਇਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਉਪੱਲਬਧ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita