ਇਕ ਸਾਲ 'ਚ ਪੀ. ਆਰ. ਟੀ. ਸੀ. ਦੀ ਆਮਦਨ 89 ਕਰੋੜ ਵਧੀ : ਚੇਅਰਮੈਨ ਸ਼ਰਮਾ

05/12/2018 4:28:03 PM

ਪਟਿਆਲਾ (ਰਾਜੇਸ਼)-ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਲ 2017-18 ਵਿਚ ਪੀ. ਆਰ. ਟੀ. ਸੀ. ਦੀ ਆਮਦਨ 89 ਕਰੋੜ ਰੁਪਏ ਵਧੀ ਹੈ। ਪਿਛਲੇ ਚਾਲੂ ਵਿੱਤੀ ਵਰ੍ਹੇ ਦੌਰਾਨ ਵੱਖ-ਵੱਖ ਰੂਟਾਂ 'ਤੇ ਨਵੀਆਂ ਬੱਸਾਂ ਸ਼ੁਰੂ ਕੀਤੀਆਂ ਹਨ ਅਤੇ ਆਉਣ ਵਾਲੇ ਸਮੇਂ ਵਿਚ 129 ਦੇ ਕਰੀਬ ਨਵੀਆਂ ਬੱਸਾਂ ਨੂੰ ਵੱਖ-ਵੱਖ ਰੂਟਾਂ 'ਤੇ ਚਾਲੂ ਕੀਤਾ ਜਾ ਰਿਹਾ ਹੈ। 
ਇਸ ਮੌਕੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਕੁਸ਼ ਸੇਠ, ਵਿਕਾਸ ਗਿੱਲ ਜਨਰਲ ਸਕੱਤਰ ਅਤੇ ਸਰਾਫਾ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਮਨੋਜ ਸਿੰਗਲਾ ਨੇ ਕੇ. ਕੇ. ਸ਼ਰਮਾ ਦੇ ਚੇਅਰਮੈਨ ਅਹੁਦੇ 'ਤੇ ਇਕ ਸਾਲ ਪੂਰਾ ਹੋਣ 'ਤੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਤ ਕੀਤਾ। ਇਸ ਸਮੇਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਕੇ. ਕੇ. ਸ਼ਰਮਾ ਦੀ ਰਹਿਨੁਮਾਈ ਹੇਠ ਪੀ. ਆਰ. ਟੀ. ਸੀ. ਦਿਨੋ-ਦਿਨ ਤਰੱਕੀ ਕਰ ਰਹੀ ਹੈ ਤੇ ਵਾਧੂ ਆਮਦਨ ਦਾ ਇਕ ਨਵਾਂ ਰਿਕਾਰਡ ਪੇਸ਼ ਕੀਤਾ ਹੈ। ਇਸ ਮੌਕੇ ਜਸਵਿੰਦਰ ਜੁਲਕਾਂ ਮੀਡੀਆ ਇੰਚਾਰਜ ਤੋਂ ਇਲਾਵਾ ਕਾਂਗਰਸੀ ਆਗੂ ਤੇ ਪਤਵੰਤੇ ਮੌਕੇ 'ਤੇ ਹਾਜ਼ਰ ਸਨ।