ਲੁਧਿਆਣਾ 'ਚ 'ਭਾਰਤ ਬੰਦ' ਨੂੰ ਭਰਵਾਂ ਹੁੰਗਾਰਾ, ਮੋਦੀ ਸਰਕਾਰ ਖਿਲਾਫ ਲੋਕਾਂ 'ਚ ਦਿਸਿਆ ਗੁੱਸਾ

01/08/2020 2:50:41 PM

ਲੁਧਿਆਣਾ (ਜਗਰੂਪ, ਟੱਕਰ, ਅਨਿਲ, ਨਰਿੰਦਰ) : ਅੱਜ ਦੇਸ਼ ਭਰ 'ਚ ਮੁਲਾਜ਼ਮ ਜਥੇਬੰਦੀਆਂ ਵੱਲੋਂ ਇੱਕ ਦਿਨਾਂ ਬੰਦ ਦਾ ਸੱਦਾ ਦਿੱਤਾ ਗਿਆ, ਜਿਸ ਦਾ ਅਸਰ ਲੁਧਿਆਣਾ 'ਚ ਵੀ ਦੇਖਣ ਨੂੰ ਮਿਲਿਆ। ਲੁਧਿਆਣਾ ਵਿਖੇ ਟਰੇਡ ਯੂਨੀਅਨ, ਹੌਜ਼ਰੀ ਯੂਨੀਅਨ, ਮਿਸਤਰੀ ਮਜ਼ਦੂਰ ਯੂਨੀਅਨ, ਆਸ਼ਾ ਵਰਕਰ, ਬੈਂਕ ਮੁਲਾਜ਼ਮ ਅਤੇ ਪੰਜਾਬ ਰੋਡਵੇਜ਼ ਮੁਲਾਜ਼ਮ ਯੂਨੀਅਨ ਦੇ ਸਾਰੇ ਵਰਕਰਾਂ ਵੱਲੋਂ ਇਕੱਤਰ ਹੋ ਕੇ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ, ਉੱਥੇ ਹੀ ਸ਼ਹਿਰ ਦੇ ਵਿੱਚ ਕਈ ਥਾਵਾਂ 'ਤੇ ਜਾਮ ਲਾ ਕੇ ਟਰੇਨਾਂ ਵੀ ਰੋਕੀਆਂ ਗਈਆਂ।

ਗਿਆਸਪੁਰਾ ਫਾਟਕ 'ਤੇ ਟਰੇਨ ਰੋਕ ਪ੍ਰਦਰਸ਼ਨ
'ਭਾਰਤ ਬੰਦ' ਦੇ ਮੱਦੇਨਜ਼ਰ ਲੁਧਿਆਣਾ ਦੇ ਗਿਆਸਪੁਰਾ ਫਾਟਕ 'ਤੇ ਪ੍ਰਦਰਸ਼ਨਕਾਰੀਆਂ ਵਲੋਂ ਟਰੇਨ ਰੋਕੀ ਗਈ ਹੈ ਅਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਵਲੋਂ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।

ਮਾਛੀਵਾੜਾ 'ਚ ਸਾੜਿਆ ਮੋਦੀ ਦਾ ਪੁਤਲਾ
ਮਾਛੀਵਾੜਾ 'ਚ 'ਭਾਰਤ ਬੰਦ' ਦੇ ਸੱਦੇ 'ਤੇ ਸੀ. ਪੀ. ਆਈ. ਤੇ ਕੁਝ ਹੋਰ ਯੂਨੀਅਨਾਂ ਵਲੋਂ ਦੁਸਹਿਰਾ ਗਰਾਊਂਡ ਤੋਂ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ ਅਤੇ ਜੰਮ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਪ੍ਰਦਰਸ਼ਨ 'ਚ ਮੁਸਲਿਮ ਭਾਈਚਾਰੇ ਦੇ ਲੋਕ ਵੀ ਸ਼ਾਮਲ ਹੋਏ।

Babita

This news is Content Editor Babita